ਵੇਰਕਾ,(ਰਾਣਾ)- ਅੰਮ੍ਰਿਤਸਰ-ਮਹਿਤਾ ਰੋਡ ’ਤੇ ਸਥਿਤ ਕਸਬਾ ਫਤਿਹਪੁਰ ਰਾਜਪੂਤਾਂ ਤੇ ਕਸਬਾ ਨਵਾਂ ਪਿੰਡ ਦੇ ਵਿਚਕਾਰ ਡਰੇਨ ’ਤੇ ਬਣੇ ਪੁਲ ਕੋਲ ਇਕ ਨੌਜਵਾਨ ਨੂੰ ਪਿਛਿਓਂ ਆ ਰਹੇ ਤੇਜ਼ ਰਫਤਾਰ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਤਿੰਨ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋ ਜਾਣ ਉਪਰੰਤ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਜਗੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਜੋ ਸਡ਼ਕ ਕਿਨਾਰੇ ਪੈਦਲ ਆ ਰਿਹਾ ਸੀ ਕਿ ਪਿੱਛੋਂ ਤੇਜ਼ ਰਫਤਾਰ ਆ ਰਹੇ ਡਿਸਕਵਰ ਮੋਟਰਸਾਈਕਲ ਨੰ. ਪੀ. ਬੀ. 02 ਡੀ. ਐਚ. 1764 ਜਿਸ ਨੂੰ ਸੁਖਜਿੰਦਰ ਸਿੰਘ ਵਾਸੀ ਪਿੰਡ ਸੈਦੋ ਲੇਹਲ ਚਲਾ ਰਿਹਾ ਸੀ, ਨੇ ਉਕਤ ਨੌਜਵਾਨ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਜਗੀਰ ਸਿੰਘ ਅਤੇ ਸੁਖਜਿੰਦਰ ਸਿੰਘ ਸਮੇਤ ਸਾਥੀ ਤਿੰਨੋਂ ਜਣੇ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਜ਼ਖਮੀਆਂ ਨੂੰ ਪੁਲਸ ਚੌਕੀ ਨਵਾਂ ਪਿੰਡ ਵੱਲੋਂ ਐਂਬੂਲੈਂਸ 108 ਰਾਹੀਂ ਸਰਕਾਰੀ ਹਸਪਤਾਲ ਗੁਰੂ ਨਾਨਕ ਦੇਵ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਗੰਭੀਰ ਹਾਲਤ ’ਚ ਜ਼ਖਮੀ ਹੋਏ ਜਗੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਦਮ ਤੋਡ਼ ਦਿੱਤਾ ਅਤੇ ਅਗਲੇ ਹੀ ਦਿਨ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਮੋਟਰਸਾਈਕਲ ਚਾਲਕ ਸੁਖਜਿੰਦਰ ਸਿੰਘ ਸੈਦੋ ਲੇਹਲ ਦੀ ਵੀ ਮੌਤ ਹੋ ਗਈ। ਇਸ ਸਬੰਧੀ ਪੁਲਸ ਥਾਣਾ ਜੰਡਿਆਲਾ ਗੁਰੂ ਨੇ ਮੁਕੱਦਮਾ ਨੰ. 181 ਦਰਜ ਕਰਦਿਆਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਵਿਅਕਤੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ
NEXT STORY