ਭਵਾਨੀਗੜ੍ਹ (ਵਿਕਾਸ/ਕਾਂਸਲ) :- ਨੇੜਲੇ ਪਿੰਡ ਬਲਿਆਲ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਿਜਲੀ ਸਪਲਾਈ ਠੀਕ ਕਰਦੇ ਸਮੇਂ ਐੱਲ.ਟੀ. ਦੀ ਲਾਇਨ ’ਚ ਅਚਾਨਕ ਕਰੰਟ ਆ ਜਾਣ ਕਾਰਨ ਇਕ ਅਸਿਸਟੈਂਟ ਲਾਇਨਮੈਨ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੀ.ਐੱਸ.ਪੀ.ਸੀ.ਐੱਲ. ਦੇ ਐੱਸ.ਡੀ.ਓ. ਮਹਿੰਦਰ ਸਿੰਘ ਨੇ ਦੱਸਿਆ ਸਵੇਰੇ ਸਵਾ 11 ਵਜੇ ਪਿੰਡ ਬਲਿਆਲ ਵਿਖ ਘਰੇਲੂ ਬਿਜਲੀ ਸਪਲਾਈ ਵਾਲੀ ਲਾਇਨ ’ਚ ਫਾਲਟ ਹੋ ਗਿਆ ਸੀ, ਜਿਸ ਨੂੰ ਠੀਕ ਕਰਦੇ ਸਮੇਂ ਪੀ.ਐੱਸ.ਪੀ.ਸੀ.ਐੱਲ. ਦੇ ਸਹਾਇਕ ਲਾਇਨਮੈਨ ਕਮਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਹਰੀਨਗਰ ਖੇੜਕੀ ਜ਼ਿਲ੍ਹਾ ਪਟਿਆਲਾ ਨੂੰ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਰਿਸ਼ਵਤ ਲੈਣ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ASI ਨੇ ਥਾਣੇ 'ਚ ਫੜਾਈ ਰਿਸ਼ਵਤ ਦੀ ਰਕਮ, ਫ਼ਿਰ ਨਿਗਲ਼ ਲਈ ਸਲਫ਼ਾਸ
ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ’ਚ ਫਾਲਟ ਠੀਕ ਕਰਨ ਗਈ ਵਿਭਾਗ ਦੀ ਟੀਮ ਵੱਲੋਂ ਅਰਥ ਕਰ ਕੇ ਪੂਰੀ ਸਾਵਧਾਨੀ ਵਰਤੀ ਗਈ ਸੀ ਤੇ ਜਦੋਂ ਫਾਲਟ ਠੀਕ ਕਰ ਕੇ ਉਕਤ ਲਾਇਨਮੈਨ ਇਹ ਅਰਥ ਉਤਾਰ ਰਿਹਾ ਸੀ ਤਾਂ ਪਿੰਡ ’ਚ ਚੱਲ ਰਹੇ ਕਿਸੇ ਜਰਨੇਟਰ ਦਾ ਬੈਕ ਕਰੰਟ ਆ ਜਾਣ ਕਾਰਨ ਉਕਤ ਲਾਈਨਮੈਨ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਅਸਲਾ ਘਰ 'ਚ ਬੰਦੂਕ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ, ਹੋਮਗਾਰਡ ਦੀ ਹੋ ਗਈ ਮੌਤ, 2 ਮਹੀਨੇ ਬਾਅਦ ਹੋਣਾ ਸੀ ਰਿਟਾਇਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰੂ ਨਗਰੀ ’ਚ ਮੌਸਮ ਨੇ ਬਦਲਿਆ ਮਿਜਾਜ਼, ਹਲਕੀ ਬਾਰਿਸ਼ ਨਾਲ ਸ਼ਹਿਰ ਵਾਸੀਆਂ ਦੇ ਖਿੜੇ ਚਿਹਰੇ
NEXT STORY