ਨਕੋਦਰ (ਪਾਲੀ)- ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਸਲੇਮ ਵਿਖੇ ਸ਼ੱਕੀ ਹਾਲਾਤ 'ਚ ਇਕ ਵਿਆਹੁਤਾ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਦਰ ਥਾਣਾ ਮੁਖੀ ਇੰਸਪੈਕਟਰ ਜੈਪਾਲ, ਚੌਂਕੀ ਇੰਚਾਰਜ ਉੱਗੀ ਏ. ਐੱਸ. ਆਈ. ਬਲਵੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਜਾਂਚ ਸ਼ੂਰੂ ਕਰ ਦਿੱਤੀ। ਮ੍ਰਿਤਕ ਮਹਿਲਾ ਦੀ ਪਛਾਣ ਰਾਜਵਿੰਦਰ ਕੌਰ (35) ਪਤਨੀ ਅਮਰੀਕ ਸਿੰਘ ਵਾਸੀ ਪਿੰਡ ਤਲਵੰਡੀ ਸਲੇਮ ਨਕੋਦਰ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨ 'ਚ ਮ੍ਰਿਤਕਾਂ ਦੇ ਜੀਜੇ ਰਾਜ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਪਿੰਡ ਉਧੋਵਾਲ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀਆਂ ਚਾਰ ਸਾਲੀਆਂ ਹਨ। ਇਕ ਸਾਲੀ ਰਾਜਵਿੰਦਰ ਕੌਰ (35) ਦਾ ਵਿਆਹ 9 ਸਾਲ ਪਹਿਲਾਂ ਅਮਰੀਕ ਸਿੰਘ ਵਾਸੀ ਤਲਵੰਡੀ ਸਲੇਮ ਨਾਲ ਹੋਇਆ ਸੀ, ਜਿਨ੍ਹਾਂ ਦੇ ਕੋਈ ਬੱਚਾ ਨਹੀਂ ਹੈ। ਅਮਰੀਕ ਸਿੰਘ ਉਸ ਦੀ ਮਾਤਾ ਬਲਵਿੰਦਰ ਕੌਰ ਉਰਫ਼ ਬਿੰਦਰ ਅਤੇ ਦਿਓਰ ਜਸਕਰਨ ਸਿੰਘ ਉਰਫ਼ ਜੱਸਾ ਵੀ ਨਾਲ ਰਹਿੰਦੇ ਹਨ। ਉਨ੍ਹਾਂ ਦਾ ਰਾਜਵਿੰਦਰ ਕੌਰ ਨਾਲ ਘਰੇਲੂ ਕਲੇਸ਼ ਰਹਿੰਦਾ ਸੀ, ਜਿਸ ਸਬੰਧੀ ਕਈ ਵਾਰ ਮੋਹਤਵਾਰਾ ਨੇ ਫ਼ੈਸਲੇ ਕਰਵਾਏ ਸੀ ਅਤੇ ਕਰੀਬ 6 ਮਹੀਨੇ ਪਹਿਲਾਂ ਮਹਿਲਾ ਮੰਡਲ ਜਲੰਧਰ ਫ਼ੈਸਲਾ ਹੋਇਆ ਸੀ ਪਰ ਰਾਜਵਿੰਦਰ ਕੌਰ ਦੇ ਸੁਹਰੇ ਪਰਿਵਾਰ ਦੇ ਵਤੀਰੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਸੀ ਆਇਆ।
ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਅਰਮਾਨੀਆ 'ਚ ਨੁਸ਼ਹਿਰਾ ਦੇ ਵਿਅਕਤੀ ਦੀ ਮੌਤ
ਅੱਜ ਸਵੇਰੇ 6 ਵਜੇ ਅਮਰੀਕ ਸਿੰਘ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਰਾਜਵਿੰਦਰ ਕੌਰ ਬੋਲ ਨਹੀਂ ਰਹੀ, ਜਿਸ ਨੂੰ ਇਲਾਜ ਲਈ ਜਲੰਧਰ ਹਸਪਤਾਲ ਲੈ ਕੇ ਜਾ ਰਹੇ ਹਨ, ਕਹਿ ਕੇ ਫੋਨ ਕੱਟ ਦਿੱਤਾ। ਇਸ ਉਪਰੰਤ ਵਾਰ-ਵਾਰ ਫੋਨ ਕਰਨ 'ਤੇ ਅਮਰੀਕ ਸਿੰਘ ਨੇ ਫੋਨ ਨਹੀਂ ਚੁੱਕਿਆ। ਜਦੋਂ ਅਸੀਂ ਪਿੰਡ ਤਲਵੰਡੀ ਸਲੇਮ ਘਰ ਦੇ ਅੰਦਰ ਜਾ ਕੇ ਵੇਖਿਆ ਤਾਂ ਰਾਜਵਿੰਦਰ ਕੌਰ ਦੀ ਲਾਸ਼ ਘਰ ਦੇ ਅੰਦਰ ਪਈ ਸੀ, ਜਿਸ ਦੇ ਗਲ ਵਿੱਚ ਇਕ ਡੂੰਘਾ ਜ਼ਖ਼ਮ ਦਾ ਨਿਸ਼ਾਨ ਜੋ ਰੱਸੀ ਜਾਂ ਕਿਸੇ ਹੋਰ ਚੀਜ਼ ਨਾਲ ਘੁੱਟਣ ਕਾਰਨ ਪਿਆ ਹੋਇਆ ਸੀ। ਜਿਸ ਸਬੰਧੀ ਅਸੀਂ ਅਮਰੀਕ ਸਿੰਘ ਨੂੰ ਪੁੱਛਿਆ ਪਰ ਉਹ ਸਪੱਸ਼ਟ ਜਵਾਬ ਨਹੀਂ ਦੇ ਸਕਿਆ। ਅਮਰੀਕ ਸਿੰਘ ਨੇ ਆਪਣੀ ਮਾਤਾ ਬਲਵਿੰਦਰ ਕੌਰ ਉਰਫ਼ ਬਿੰਦਰ ਅਤੇ ਭਰਾ ਜਸਕਰਨ ਸਿੰਘ ਉਰਫ਼ ਜੱਸਾ ਨਾਲ ਨਾਲ ਮਿਲ ਕੇ ਰਾਜਵਿੰਦਰ ਕੌਰ ਨੂੰ ਗਲ ਘੁੱਟ ਕੇ ਮਾਰ ਦਿੱਤਾ ਹੈ। ਉਧਰ ਇਸ ਸਬੰਧੀ ਡੀ. ਐੱਸ .ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ ਅਤੇ ਸਦਰ ਥਾਣਾ ਮੁੱਖੀ ਇੰਸਪੈਕਟਰ ਜੈਪਾਲ ਨੇ ਦੱਸਿਆ ਕਿ ਰਾਜ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਪਿੰਡ ਉਧੋਵਾਲ ਦੇ ਬਿਆਨਾਂ 'ਤੇ ਮ੍ਰਿਤਕ ਮਹਿਲਾਂ ਦੇ ਪਤੀ ਅਮਰੀਕ ਸਿੰਘ, ਸੱਸ ਬਲਵਿੰਦਰ ਕੌਰ ਉਰਫ਼ ਬਿੰਦਰ ਅਤੇ ਦਿਓਰ ਜਸਕਰਨ ਸਿੰਘ ਉਰਫ਼ ਜੱਸਾ ਖ਼ਿਲਾਫ਼ ਕਤਲ ਦੀ ਧਾਰਾ 302,34 ਆਈ .ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਕਪੂਰਥਲਾ 'ਚ ਵੱਡੀ ਵਾਰਦਾਤ, ਡੇਰੇ 'ਚ ਰਹਿੰਦੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PSPCL ਨੇ 16,078 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ : ਈ.ਟੀ.ਓ.
NEXT STORY