ਸੰਗਰੂਰ (ਰਾਜੇਸ਼) — ਲਹਿਰਾਗਾਗਾ 'ਚ ਪਿੰਡ ਚੋਟਿਆ ਵਾਸੀਆਂ ਨੇ ਪੁਲਸ 'ਤੇ ਗੰਭੀਰ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਅਸਲ 'ਚ ਚੋਟਿਆ ਪਿੰਡ ਦੇ ਰੁਲਦੂ ਨਾਂ ਦੇ ਇਕ ਵਿਅਕਤੀ ਦੀ ਉਸ ਸਮੇਂ ਮੌਤ ਹੋ ਗਈ ਸੀ, ਜਦ ਇਕ ਅਣਪਛਾਤੀ ਬਲੈਰੋ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਇੰਨਾ ਹੀ ਨਹੀਂ ਬਲੈਰੋ ਸਵਾਰ ਉਸ ਦੀ ਲਾਸ਼ ਨੂੰ ਆਪਣੇ ਬੋਨਟ 'ਤੇ ਹੀ ਇਕ ਕਿਲੋਮੀਟਰ ਦੇ ਕਰੀਬ ਘਸੀਟਦੇ ਲੈ ਗਿਆ ਤੇ ਦੂਰ ਸੜਕ 'ਤੇ ਹੀ ਉਸ ਦੀ ਲਾਸ਼ ਨੂੰ ਸੁੱਟ ਕੇ ਫਰਾਰ ਹੋ ਗਿਆ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਜਾਣਕਾਰੀ ਤੁੰਰਤ ਸਥਾਨਕ ਪੁਲਸ ਨੂੰ ਦਿੱਤੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਸ ਅਧਿਕਾਰੀਆਂ ਵਲੋਂ ਵਰਤੀ ਗਈ ਲਾਪਰਵਾਹੀ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਦੇਰ ਰਾਤ ਲਾਸ਼ ਜਾਖਲ ਸੁਨਾਮ ਸੜਕ 'ਤੇ ਰੱਖ ਕੇ ਕਈ ਘੰਟੇ ਤਕ ਪ੍ਰਦਰਸ਼ਨ ਕੀਤਾ ਤੇ ਪੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਸ ਦੀ ਲਾਪਰਵਾਹੀ ਦੇ ਚਲਦੇ ਕਾਤਲ ਡਰਾਈਵਰ ਭੱਜ ਨਿਕਲੇ, ਜੇਕਰ ਪੁਲਸ ਨੇ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਉਹ ਪੁਲਸ ਦੇ ਹੱਥੇ ਜ਼ਰੂਰ ਚੜ੍ਹ ਜਾਂਦਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜੋ ਪੁਲਸ ਵਾਲੇ ਮੌਕੇ 'ਤੇ ਪਹੁੰਚੇ ਉਹ ਵੀ ਸ਼ਰਾਬ ਦੇ ਨਸ਼ੇ 'ਚ ਸਨ। ਉਨ੍ਹਾਂ ਨੇ ਬਲੈਰੋ ਗੱਡੀ ਦੇ ਡਰਾਈਵਰ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ।
ਜੰਗਲਾਤ ਵਰਕਰਾਂ ਵੱਲੋਂ ਸੂਬਾ ਪੱਧਰੀ ਰੋਸ ਮਾਰਚ ਦਾ ਐਲਾਨ
NEXT STORY