ਟਾਂਡਾ ਉੜਮੁੜ (ਵਰਿੰਦਰ/ਪਰਮਜੀਤ ਮੋਮੀ) : ਅੱਜ ਕਲਿਆਣਪੁਰ ਜਹੂਰਾ ਤਲਵੰਡੀ ਡੱਡੀਆਂ ਇਲਾਕੇ ਵਿੱਚ ਫੈਲੀ ਹੋਈ ਭਿਆਨਕ ਅੱਗ ਦੀ ਖਬਰ ਮਿਲਣ ਉਪਰੰਤ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਖੁਦ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ।

ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਸਮੇਂ ਬੇਟ ਖੇਤਰ ਦੇ ਖੇਤਾਂ ਵਿੱਚ ਲੱਗੀ ਹੋਈ ਅੱਗ ਨੇ ਦੇਖਦਿਆਂ ਹੀ ਦੇਖਦਿਆਂ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਭਿਆਨਕ ਅੱਗ ਨੇ ਵੱਡੀ ਤਾਦਾਦ ਵਿੱਚ ਕਣਕ ਦੀ ਫਸਲ ਅਤੇ ਤੂੜੀ ਬਣਾਉਣ ਵਾਸਤੇ ਛੱਡੀ ਮਸ਼ੀਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਉਪਰੰਤ ਵਿਧਾਇਕ ਜਸਬੀਰ ਰਾਜਾ ਨੇ ਫੌਰੀ ਤੌਰ ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪ੍ਰੇਰਨਾ ਅਤੇ ਹੱਲਾਸ਼ੇਰੀ ਦਿੰਦੇ ਹੋਏ ਇਸ ਭਿਆਨਕ ਅੱਗ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਬੂ ਪਾਇਆ। ਇਸ ਸਮੇਂ ਵਿਧਾਇਕ ਜਸਵੀਰ ਰਾਜਾ ਗਿੱਲ ਪੀੜਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਅੱਗ ਕਾਰਨ ਨੁਕਸਾਨੀ ਕੇ ਫਸਲ ਅਤੇ ਪੂਰੀ ਬਣਾਉਣ ਵਾਸਤੇ ਛੱਡੇ ਹੋਏ ਨਾੜ ਦਾ ਮੁਆਵਜ਼ਾ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਾਉਣ ਉਪਰੰਤ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
16 ਏਕੜ ਖੇਤ 'ਚ ਕਣਕ ਦੀ ਨਾੜ ਸੜ ਕੇ ਸੁਆਹ, ਖੇਤ ਮਜ਼ਦੂਰ ਝੁਲਸਿਆ
NEXT STORY