ਨਾਭਾ (ਰਾਹੁਲ ਖੁਰਾਨਾ) : ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਕਣਕ ਦੀ 16 ਏਕੜ ਨਾੜ ਨੂੰ ਅੱਗ ਲੱਗਣ ਅਤੇ ਇਸ ਅੱਗ ਵਿੱਚ ਮਜ਼ਦੂਰ ਦਿਆਲ ਸਿੰਘ ਉਮਰ 32 ਸਾਲਾ ਦੇ ਬੁਰੀ ਤਰ੍ਹਾਂ ਝੁਲਸ ਜਾਣ ਦੀ ਖਬਰ ਹੈ। ਇਸ ਦੌਰਾਨ ਬੁਰੀ ਤਰ੍ਹਾਂ ਝੁਲਸੇ ਮਜ਼ਦੂਰ ਨੂੰ ਨਾਭਾ ਤੋਂ ਪਟਿਆਲਾ, ਪਟਿਆਲਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਘਟਨਾ ਸਥਲ ਦਾ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਪੇਂਡੂ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਦ ਨੇ ਕਿਹਾ ਕਿ ਜਿਸ ਮਜ਼ਦੂਰ ਦੀ ਖੇਤ ਵਿੱਚ ਅੱਗ ਲੱਗਣ ਦੇ ਨਾਲ ਸਰੀਰ ਪੂਰੀ ਤਰ੍ਹਾਂ ਝੁਲਸ ਗਿਆ ਹੈ। ਉਸ ਦੀ ਹਰ ਸਹਾਇਤਾ ਕੀਤੀ ਜਾਏਗੀ ਅਤੇ ਸਰਕਾਰ ਉਸ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਨਾੜ ਸੜ ਕੇ ਰਾਖ ਹੋ ਗਈ ਹੈ ਸਰਕਾਰ ਉਸ ਨੂੰ ਵੀ ਸਹਾਇਤਾ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਏਰੀਆ ਪੰਜਾਬ ਦੇ ਸਿਹਤ ਮੰਤਰੀ ਦਾ ਪੈਂਦਾ ਹੈ ਪਰ ਉਹ ਅੱਜ ਬਾਹਰ ਸਨ ਤੇ ਉਨ੍ਹਾਂ ਨੇ ਮੈਨੂੰ ਸਪੈਸ਼ਲ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪੰਜਾਬ ਵਿੱਚ ਇਸ ਤਰ੍ਹਾਂ ਦੇ ਘਟਨਾਵਾਂ ਵਾਪਰੀਆਂ ਹਨ ਸਰਕਾਰ ਹਰ ਇੱਕ ਮਦਦ ਕਰੇਗੀ।
ਇਸ ਮੌਕੇ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਦੌਰਾਨ ਇਕ ਮਜ਼ਦੂਰ ਜ਼ਖਮੀ ਹੋਇਆ ਹੈ ਜੋ ਕਿ ਪੀਜੀਆਈ ਚੰਡੀਗੜ੍ਹ ਵਿਖੇ ਜਿਹੜੇ ਇਲਾਜ ਹੈ। ਉਸ ਦੇ ਇਲਾਜ ਸਬੰਧੀ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨ ਦੀ ਫਸਲ ਦੇ ਨਾੜ ਸਬੰਧੀ ਹੋਏ ਨੁਕਸਾਨ ਦਾ ਭੁਗਤਾਨ ਡਾਕਟਰ ਬਲਵੀਰ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਸਾਨੂੰ ਅਜਿਹੇ ਨੁਕਸਾਨ ਤੋਂ ਬਚਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਕਿਸਾਨਾਂ ਵੱਲੋਂ ਸਾਨੂੰ ਦੱਸਿਆ ਗਿਆ ਹੈ ਕਿ ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪੁੱਜ ਕੇ ਅੱਗ ਪਰ ਕਾਬੂ ਪਾ ਲਿਆ ਗਿਆ ਸੀ। ਪੰਜਾਬ ਸਰਕਾਰ ਹਮੇਸ਼ਾ ਡੱਟ ਕੇ ਨਾਲ ਖੜੀ ਹੈ।
ਇਸ ਮੌਕੇ ਖੇਤ ਦੇ ਮਾਲਕ ਕਿਸਾਨ ਨੇ ਕਿਹਾ ਕਿ ਅੱਗ ਇੰਨ ਭਿਆਨਕ ਸੀ ਕਿ ਜੋ ਸਾਡਾ ਮਜ਼ਦੂਰ ਖੇਤ ਵਿੱਚ ਕੰਮ ਕਰ ਰਿਹਾ ਸੀ ਉਹ ਅੱਗ ਬੁਝਾਉਂਦੇ ਹੋਏ ਬੁਰੀ ਤਰ੍ਹ ਝੁਲਸ ਗਿਆ ਅਤੇ ਇਸ ਬਾਬਤ ਪੰਜਾਬ ਦੇ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਦ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਖੇਤ ਦਾ ਜੋ ਨੁਕਸਾਨ ਹੋਇਆ ਅਤੇ ਜੋ ਮਜ਼ਦੂਰ ਬੁਰੀ ਤਰ੍ਹ ਝੁਲਸ ਸਰਕਾਰ ਉਸਦੀ ਹਰ ਇੱਕ ਮਦਦ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਲਈ ਖ਼ਤਰੇ ਦੀ ਘੰਟੀ! ਪੰਜਾਵਾ ਮਾਈਨਰ ’ਚ ਪਿਆ 30 ਫੁੱਟ ਦਾ ਪਾੜ, ਪਈ ਨਵੀਂ ਮੁਸੀਬਤ
NEXT STORY