ਮੋਗਾ, (ਅਜ਼ਾਦ)- ਪਿੰਡ ਖੋਸਾ ਕੋਟਲਾ 'ਚ ਇਕ ਬਜ਼ੁਰਗ ਕਿਸਾਨ ਦੀ ਆਪਣੇ ਹੀ ਟਰੈਕਟਰ ਹੇਠਾਂ ਆ ਕੇ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਕੋਟ ਈਸੇ ਖਾਂ ਦੇ ਹੌਲਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਕਰਤਾਰ ਸਿੰਘ (70) ਪੁੱਤਰ ਜਸਵੀਰ ਸਿੰਘ ਬੀਤੇ ਦਿਨ ਆਪਣਾ ਟਰੈਕਟਰ ਲੈ ਕੇ ਖੇਤ ਗਿਆ ਸੀ ਅਤੇ ਉਸ ਨੇ ਟਰੈਕਟਰ ਉਚੀ ਜਗ੍ਹਾ 'ਤੇ ਖੜ੍ਹਾ ਕਰ ਦਿੱਤਾ। ਜਦੋਂ ਹੀ ਉਹ ਟਰੈਕਟਰ ਤੋਂ ਉਤਰਿਆ ਤਾਂ ਟਰੈਕਟਰ ਉਚਾਈ ਤੋਂ ਹੇਠਾਂ ਵੱਲ ਨੂੰ ਚੱਲ ਪਿਆ ਅਤੇ ਉਹ ਆਪਣੇ ਟਰੈਕਟਰ ਦੇ ਹੇਠਾਂ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਪਰਿਵਾਰ ਵਾਲਿਆਂ ਵੱਲੋਂ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ, ਉਥੇ ਉਸ ਨੇ ਦਮ ਤੋੜ ਦਿੱਤਾ। ਅੱਜ ਮ੍ਰਿਤਕ ਦੇ ਬੇਟੇ ਗੁਰਦੀਪ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਅਤੇ ਸਿਵਲ ਹਸਪਤਾਲ ਮੋਗਾ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ।
ਸਿਹਤ ਵਿਭਾਗ ਦੀ ਟੀਮ ਨੇ ਭਰੇ ਸੈਂਪਲ
NEXT STORY