ਫਿਰੋਜ਼ਪੁਰ (ਪਰਮਜੀਤ)–ਫਿਰੋਜ਼ਪੁਰ ਦੇ ਪਿੰਡ ਖਿਲਚੀਆ ਕਦੀਮ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਮਸ਼ੇਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਮੋਹਰੇ ਵਾਲਾ ਨੇ ਦੱਸਿਆ ਕਿ 1 ਸਤੰਬਰ 2024 ਨੂੰ ਸ਼ਾਮ ਸਾਢੇ 6 ਵਜੇ ਉਸ ਦਾ ਛੋਟਾ ਭਰਾ ਅਮਰੀਕ ਸਿੰਘ ਉਰਫ਼ ਵਿੱਕੀ ਆਪਣੇ ਮੋਟਰਸਾਈਕਲ ’ਤੇ ਆਪਣੇ ਕਿਸੇ ਨਿੱਜੀ ਕੰਮ ਲਈ ਫਿਰੋਜ਼ਪੁਰ ਵਿਖੇ ਗਿਆ ਸੀ, ਜੋ ਜਾਣ ਲੱਗਿਆ ਉਸ ਨੂੰ ਦੱਸ ਕੇ ਗਿਆ ਕਿ ਉਹ ਆਪਣੇ ਦੋਸਤ ਦੀਪਕ ਉਰਫ਼ ਦੀਪੂ ਪੁੱਤਰ ਸੋਹਨ ਲਾਲ ਵਾਸੀ ਪਿੰਡ ਫੱਤੂਵਾਲਾ ਨੂੰ ਨਾਲ ਲੈ ਕੇ ਜਾਵੇਗਾ, ਜਿਸ ਦੀ ਉਨ੍ਹਾਂ ਕਾਫ਼ੀ ਦੇਰ ਉਡੀਕ ਕੀਤੀ, ਜੋ ਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ-ਨਸ਼ਾ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਗੌਰਵ ਯਾਦਵ ਸਖ਼ਤ, ਅਧਿਕਾਰੀਆਂ ਨੂੰ ਜਾਰੀ ਕੀਤੀਆਂ ਇਹ ਹਦਾਇਤਾਂ
ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦੀਪਕ ਉਰਫ਼ ਦੀਪੂ ਨੂੰ ਪੁੱਛ ਪੜਤਾਲ ਕੀਤੀ, ਜਿਸ ਨੇ ਦੱਸਿਆ ਕਿ ਉਹ ਦੋਵੇਂ ਪਿੰਡ ਖਿਲਚੀਆ ਵਿਖੇ ਜੱਗਾ ਪੁੱਤਰ ਯੂਸਫ਼ ਵਾਸੀ ਪਿੰਡ ਖਿਚਲੀਆਂ ਕਦੀਮ ਦੇ ਘਰ ਬੈਠ ਕੇ ਚਿੱਟਾ ਦਾ ਨਸ਼ਾ ਕੀਤਾ ਸੀ, ਜਿਸ ਨਾਲ ਅਮਰੀਕ ਸਿੰਘ ਦੀ ਮੌਤ ਹੋ ਗਈ ਸੀ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦੀਪਕ ਅਤੇ ਜੱਗਾ ਨੇ ਉਸ ਦੇ ਭਰਾ ਅਮਰੀਕ ਸਿੰਘ ਨੂੰ ਜ਼ਿਆਦਾ ਨਸ਼ਾ ਕਰਵਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ASI ਬੋਹੜ ਸਿੰਘ ਦੇ ਮੁੱਦੇ 'ਤੇ ਬਾਜਵਾ ਨੇ ਸਪੀਕਰ ਨੂੰ ਕੀਤਾ ਸਵਾਲ, ਜਾਣੋ ਕੀ ਮਿਲਿਆ ਜਵਾਬ
NEXT STORY