ਹੁਸ਼ਿਆਰਪੁਰ/ਫਿਰੋਜ਼ਪੁਰ- ਫਿਰੋਜ਼ਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਫਿਰੋਜ਼ਪੁਰ ਵਿਚ ਕਰਵਾਏ ਜਾ ਰਹੇ ਮਾਤਾ ਰਾਣੀ ਦੇ ਜਗਰਾਤੇ ਦੌਰਾਨ ਭੇਟਾਂ ਗਾਉਣ ਆਏ ਹੁਸ਼ਿਆਰਪੁਰ ਦੇ ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਦੀ ਭੇਟਾ ਗਾਉਂਦੇ ਹੀ ਮੌਤ ਹੋ ਗਈ। ਇਸ ਦੀ ਇਕ ਵੀਡਿਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਗਾਇਕ ਸੋਹਣ ਲਾਲ ਸੈਣੀ ਵੱਲੋਂ ਜਿਵੇਂ ਹੀ ਜਗਰਾਤੇ ਦੇ ਸਟੇਜ 'ਤੇ ਜਾ ਕੇ ਭੇਟ ਗਾਉਣੀ ਸ਼ੁਰੂ ਕੀਤੀ ਗਈ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਮਿਲੇਗੀ ਵੱਡੀ ਰਾਹਤ! ਨਵੇਂ ਪੁਲ ਦਾ ਮੰਤਰੀ ਅਰੋੜਾ ਨੇ ਕੀਤਾ ਉਦਘਾਟਨ
ਜਿਸ ਕਾਰਨ ਸੋਹਣ ਲਾਲ ਸੈਣੀ ਸਟੇਜ ਉੱਤੇ ਹੀ ਡਿੱਗ ਪਿਆ। ਮੌਕੇ ਉਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਗਾਇਕ ਸੋਹਣ ਲਾਲ ਸੈਣੀ ਇਕ ਮਸ਼ਹੂਰ ਗਾਇਕ ਸਨ ਅਤੇ ਉਹ ਲੰਬੇ ਸਮੇਂ ਤੋਂ ਜਗਰਾਤੇ ’ਚ ਮਾਤਾ ਦੀਆਂ ਭੇਟਾਂ ਗਾਉਂਦੇ ਆ ਰਹੇ ਸਨ। ਸੋਹਣ ਲਾਲ ਸੈਣੀ ਦੀਆਂ ਕਈ ਆਡੀਓ ਕੈਸਟਾਂ ਅਤੇ ਭੇਟਾਂ ਵੀ ਮਾਰਕਿਟ ’ਚ ਮਸ਼ਹੂਰ ਹੋਈਆਂ ਸਨ।
ਇਹ ਵੀ ਪੜ੍ਹੋ: ਮਾਤਾ ਦੀ ਭਗਤ ਸੀ ਕੁੜੀ, ਮੁੰਡਾ ਜਾਂਦਾ ਸੀ ਪੰਜਾਬ ਦੇ ਮਸ਼ਹੂਰ ਡੇਰੇ, ਬਸ ਇਸੇ ਗੱਲ ਤੋਂ ਪੈ ਗਿਆ 'ਪੰਗਾ', ਹੋਇਆ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਮਿਲੇਗੀ ਵੱਡੀ ਰਾਹਤ! ਨਵੇਂ ਪੁਲ ਦਾ ਮੰਤਰੀ ਅਰੋੜਾ ਨੇ ਕੀਤਾ ਉਦਘਾਟਨ
NEXT STORY