ਅੰਮ੍ਰਿਤਸਰ (ਦਲਜੀਤ)- ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਦੇ ਬੱਚਾ ਵਾਰਡ ਨੰਬਰ 3 ਵਿਚ 12 ਸਾਲਾ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਜਿੱਥੇ ਗਲਤ ਇਲਾਜ ਦੇ ਗੰਭੀਰ ਦੋਸ਼ ਲਾਏ ਹਨ, ਉਥੇ ਵਾਰਡ ਵਿਚ ਪਰਿਵਾਰਕ ਮੈਂਬਰਾਂ ਨੇ ਭੰਨਤੋੜ ਵੀ ਕੀਤੀ। ਪੁਲਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕੰਟਰੋਲ ਵਿਚ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਲਈ ਵੱਡਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਨੂੰ ਆਕਸੀਜਨ ਦੀ ਕਮੀ ਕਾਰਨ ਬੀਤੀ ਰਾਤ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਦੀ ਐਮਰਜੈਂਸੀ ਵਿਚ ਲਿਆਂਦਾ ਗਿਆ। ਬੱਚੀ ਦੇ ਪਰਿਵਾਰ ਦੇ ਕਰੀਬੀ ਨੀਰਜ ਕੁਮਾਰ ਨੇ ਦੱਸਿਆ ਕਿ ਗੁਰਪ੍ਰੀਤ ਨੂੰ ਕੱਲ ਰਾਤ 8 ਵਜੇ ਐਮਰਜੈਂਸੀ ਵਿਚ ਲਿਆਂਦਾ ਗਿਆ ਸੀ ਕਿਉਂਕਿ ਉਸ ਦਾ ਆਕਸੀਜਨ ਪੱਧਰ 35 ਰਹਿ ਗਿਆ ਸੀ, ਪਰ ਐਮਰਜੈਂਸੀ ਵਿਚ ਆਕਸੀਜਨ ਦੇਣ ਤੋਂ ਬਾਅਦ ਉਸ ਦਾ ਆਕਸੀਜਨ ਪੱਧਰ 80 ਤੋਂ ਵੱਧ ਹੋ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼
ਗੁਰਪ੍ਰੀਤ ਕੌਰ ਅੱਜ ਸਵੇਰ ਤੱਕ ਪੂਰੀ ਤਰ੍ਹਾਂ ਠੀਕ ਸੀ, ਪਰ ਅਚਾਨਕ ਛਾਤੀ ਵਿਚੋਂ ਪਾਣੀ ਕੱਢਣ ਲਈ ਵਰਤੀ ਗਈ ਟੈਕਨੀਕ ਕਾਰਨ ਬੱਚੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਛਾਤੀ ਵਿਚੋਂ ਪਾਣੀ ਕੱਢਣ ਲਈ ਪਰਿਵਾਰ ਨਾਲ ਸਲਾਹ ਵੀ ਨਹੀਂ ਲਈ ਗਈ। ਬੱਚੀ ਦੀ ਮੌਤ ਗਲਤ ਇਲਾਜ ਕਾਰਨ ਹੋਈ। ਉਸ ਦੇ ਮੂੰਹ ਵਿਚੋਂ ਖੂਨ ਵੀ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੀਨੀਅਰ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਸੀ, ਤਾਂ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਅੱਜ ਬੱਚੀ ਦੀ ਮੌਤ ਦੇ ਬਾਅਦ ਉਨ੍ਹਾਂ ਨੇ ਵਾਰਡ ਇੰਚਾਰਜ ਡਾ. ਜਸਪਾਲ ਨਾਲ ਕਾਫੀ ਦੇਰ ਤੱਕ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਡਾ. ਜਸਪਾਲ ਕਈ ਘੰਟਿਆਂ ਬਾਅਦ ਮੌਕੇ ’ਤੇ ਪਹੁੰਚੇ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
ਦੂਜੇ ਪਾਸੇ, ਵਾਰਡ ਇੰਚਾਰਜ ਡਾ. ਜਸਪਾਲ ਸਿੰਘ ਕਾਫੀ ਦੇਰ ਬਾਅਦ ਘਟਨਾ ਸਥਾਨ ’ਤੇ ਪਹੁੰਚੇ ਅਤੇ ਪਰਿਵਾਰ ਵੱਲੋਂ ਲਾਏ ਗਏ ਗਲਤ ਇਲਾਜ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਕੁੜੀ ਦੇ ਪਰਿਵਾਰ ਵਿਚ ਪਹਿਲਾਂ ਹੀ ਟੀ. ਬੀ. ਦੇ ਮਾਮਲੇ ਸਨ ਅਤੇ ਗੁਰਪ੍ਰੀਤ ਕੌਰ ਦੀ ਛਾਤੀ ਵਿਚ ਕਾਫੀ ਪਾਣੀ ਭਰਿਆ ਹੋਇਆ ਸੀ। ਲੜਕੀ ਦੀ ਹਾਲਤ ਬਹੁਤ ਗੰਭੀਰ ਸੀ। ਡਾਕਟਰਾਂ ਨੇ ਲੜਕੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਕੁੜੀ ਨੂੰ ਆਕਸੀਜਨ ਦਿੱਤੀ ਗਈ ਅਤੇ ਵੈਂਟੀਲੇਟਰ ’ਤੇ ਵੀ ਰੱਖਿਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੀਆਂ ਤਿੰਨ ਔਰਤਾਂ ਨੇ ਅੰਤਰਰਾਸ਼ਟਰੀ ਮੰਚ ’ਤੇ ਰੱਚਿਆ ਇਤਿਹਾਸ, ਮਾਂ, ਧੀ ਅਤੇ ਸੱਸ ਨੂੰ ਮਿਲਿਆ ਤਾਜ
ਉਨ੍ਹਾਂ ਕਿਹਾ ਕਿ ਡਾਕਟਰ ਹਰ ਮਰੀਜ਼ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਹਸਪਤਾਲ ਵਿਚ ਭੰਨਤੋੜ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਸੀਨੀਅਰ ਡਾਕਟਰ ਡਿਊਟੀ ’ਤੇ ਮੌਜੂਦ ਸਨ ਅਤੇ ਹਰ ਮਰੀਜ਼ ਦਾ ਇਲਾਜ ਸੀਨੀਅਰ ਡਾਕਟਰਾਂ ਦੀ ਦੇਖਭਾਲ ਵਿੱਚ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ, ਨਰਸਰੀ 'ਚ ਪੜ੍ਹਦੇ ਜਵਾਕ ਦੀ ਇਸ ਹਾਲਤ 'ਚ ਮਿਲੀ ਲਾਸ਼
ਓਰੀਸਨ ਹਸਪਤਾਲ ’ਚੋਂ ਲਾਸ਼ ਚੋਰੀ ਦਾ ਮਾਮਲਾ : ਅਸਥੀਆਂ ਵਾਲੇ ਕਲਸ਼ ’ਤੇ ਪੁਲਸ ਦਾ ਪਹਿਰਾ
NEXT STORY