ਕਾਲਾ ਸੰਘਿਆਂ (ਨਿੱਝਰ)- ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਅਤੇ ਮਹਾਰਾਜਾ ਕਪੂਰਥਲਾ ਬਿਗ੍ਰੇਡੀਅਰ ਸੁਖਜੀਤ ਸਿੰਘ ਦੀ ਪਤਨੀ ਅਤੇ ਕਪੂਰਥਲਾ ਦੀ ਰਾਣੀ ਗੀਤਾ ਦੇਵੀ ਦਾ ਵੀਰਵਾਰ ਦੇਰ ਰਾਤ ਦਿਹਾਂਤ ਹੋ ਗਿਆ। ਮਹਾਰਾਣੀ ਗੀਤਾ ਦੇਵੀ ਦੇਸ਼ ਦੀਆਂ ਮਹਾਨ ਔਰਤਾਂ ਵਿੱਚ ਗਿਣੇ ਜਾਂਦੇ ਸਨ।
ਗੀਤਾ ਦੇਵੀ ਦਿੱਲੀ ਦੇ ਗ੍ਰੇਟਰ ਕੈਲਾਸ਼ ਕਾਲੋਨੀ ਵਿਚ ਆਪਣੇ ਪੁੱਤਰ ਟਿੱਕਾ ਸ਼ਤਰੂਜੀਤ ਨਾਲ ਰਹਿੰਦੇ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਸੀ। ਬੀਮਾਰੀ ਦੇ ਚਲਦਿਆਂ ਹੀ ਉਨ੍ਹਾਂ ਦਾ ਵੀਰਵਾਰ ਦਿਹਾਂਤ ਹੋ ਗਿਆ। ਇਸ ਮਹਾਨ ਆਤਮਾ ਗੀਤਾ ਦੇਵੀ ਦਾ ਅੰਤਿਮ ਸੰਸਕਾਰ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਲੋਧੀ ਸ਼ਮਸ਼ਾਨਘਾਟ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇੰਟਰਨੈੱਟ 'ਤੇ ਪੋਸਟ ਵੇਖ ਜਲੰਧਰ ਦੇ DC ਨੇ ਖ਼ੂਨ ਦਾਨ ਕਰਕੇ ਬਚਾਈ 85 ਸਾਲਾ ਔਰਤ ਦੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
NRI ਸਭਾ ਪੰਜਾਬ ਦੀ ਚੋਣ 5 ਜਨਵਰੀ ਨੂੰ, 1996 'ਚ ਗਠਨ ਮਗਰੋਂ 1998 'ਚ ਹੋਈ ਸੀ ਰਜਿਸਟਰਡ
NEXT STORY