ਬਠਿੰਡਾ : ਬਠਿੰਡੇ ਦੇ ਮਾਲ ਰੋਡ ’ਤੇ ਬੀਤੀ ਰਾਤ ਵਾਪਰੇ ਹਾਦਸੇ ਕਾਰਣ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਹੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ ਦਾ ਕਾਰਣ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ। ਤੇਜ਼ ਰਫ਼ਤਾਰੀ ਕਾਰਣ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ। ਦੋਵੇਂ ਮ੍ਰਿਤਕ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ ਸਨ। ਹਾਦਸੇ ਵਿਚ ਦੋ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਹ ਹਾਦਸਾ ਦੇਰ ਰਾਤ ਲਗਭਗ ਪੌਣੇ ਬਾਰਾਂ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਨੌਜਵਾਨ ਵੈਲਫ਼ੇਅਰ ਅਤੇ ਸਹਾਰਾ ਵਰਕਰਾਂ ਨੇ ਦੱਸਿਆ ਕਿ ਕਾਲੇ ਰੰਗ ਦੀ ਕਾਰ ਵਿਚ 4 ਨੌਜਵਾਨ ਸਵਾਰ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਹਾਦਸਾ, ਵਿਆਹ ’ਤੇ ਜਾ ਰਹੇ ਨਵੇਂ ਵਿਆਹੇ ਜੋੜੇ ਸਣੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਤੇਜ਼ ਰਫ਼ਤਾਰ ਗੱਡੀ ਮਾਲ ਰੋਡ ਤੋਂ ਬੇਕਾਬੂ ਹੁੰਦੀ ਹੋਈ ਪਹਿਲਾਂ ਫੁੱਟਪਾਥ ’ਤੇ ਜਾ ਚੜੀ ਅਤੇ ਫਿਰ ਮਲਟੀ ਸਟੋਰੀ ਪਾਰਕਿੰਗ ਕੋਲ ਲੱਗੇ ਯੂਨੀਪੋਲ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਕਾਰ ਦੀ ਬਾਰੀ ਖੁੱਲ੍ਹਣ ਕਾਰਨ ਇਕ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਵਿਦਿਆਰਥੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖ਼ੇ ਦਾਖਲ ਕਰਵਾਇਆ ਗਿਆ ਹੈ।
ਮੋਗਾ ’ਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਸ਼ੁੱਕਰਵਾਰ ਨੂੰ ਮੋਗਾ-ਬਰਨਾਲਾ ਮੁੱਖ ਮਾਰਗ ’ਤੇ ਪਿੰਡ ਬੁੱਟਰ ਕਲਾਂ ਨੇੜੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿਚ ਨਵਵਿਆਹੇ ਜੋੜੇ ਸਣੇ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ। ਇਸ ਭਿਆਨਕ ਹਾਦਸੇ ਦੌਰਾਨ ਇਕ ਬੱਚੀ ਜ਼ਖਮੀ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਸੋਹਾਵਤ ਸਿੰਘ ਪੁੱਤਰ ਰਤਨ ਸਿੰਘ, ਲਵਪ੍ਰੀਤ ਕੌਰ ਪਤਨੀ ਸੋਹਾਵਤ ਸਿੰਘ, ਕਰਮਨ ਸਿੰਘ ਪੁੱਤਰ ਰਤਨ ਸਿੰਘ ਅਤੇ ਇਕ ਹੋਰ ਮਹਿਲਾ ਦੀ ਮੌਤ ਹੋ ਗਈ। ਇਹ ਸਾਰੇ ਮ੍ਰਿਤਕ ਆਪਸ ਵਿਚ ਰਿਸ਼ਤੇਦਾਰ ਲੱਗਦੇ ਸਨ। ਮਿਲੀ ਜਾਣਕਾਰੀ ਮੁਤਾਬਕ ਉਕਤ ਪਰਿਵਾਰ ਸ੍ਰੀ ਗੰਗਾ ਨਗਰ ਤੋਂ ਬੁੱਟਰ ਵਿਚ ਵਿਆਹ ਸਮਾਗਮ ਵਿਚ ਸ਼ਰਕਤ ਕਰਨ ਆਇਆ ਸੀ।
ਇਹ ਵੀ ਪੜ੍ਹੋ : ਥਾਣਾ ਸਦਰ ਫ਼ਰੀਦਕੋਟ ’ਚ ਤਾਇਨਾਤ ਸਬ ਇੰਸਪੈਕਟਰ ਗ੍ਰਿਫ਼ਤਾਰ, ਦਰਜ ਹੋਇਆ ਮਾਮਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਐਨਕਾਊਂਟਰ 'ਚ ਜ਼ਖ਼ਮੀ ਗੈਂਗਸਟਰ ਰਾਜੂ ਦੀ ਕੱਟਣੀ ਪੈ ਸਕਦੀ ਹੈ ਲੱਤ, ਪੀ.ਜੀ.ਆਈ ਰੈਫ਼ਰ
NEXT STORY