ਲੁਧਿਆਣਾ (ਰਾਜ) : ਪਿੰਡ ਸਾਈਆਂ ਕਲਾਂ ’ਚ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਸ ਦੀ ਲਾਸ਼ ਇਕ ਪੈਟਰੋਲ ਪੰਪ ਦੇ ਬਾਥਰੂਮ ’ਚ ਪਈ ਮਿਲੀ। ਉਸ ਦੀ ਲਾਸ਼ ਕੋਲੋਂ ਸਰਿੰਜ ਵੀ ਬਰਾਮਦ ਹੋਈ ਹੈ। ਸੂਚਨਾ ਤੋਂ ਬਾਅਦ ਮੌਕੇ ’ਤੇ ਥਾਣਾ ਸਦਰ ਦੇ ਅਧੀਨ ਚੌਕੀ ਮਰਾਡੋ ਦੀ ਪੁਲਸ ਪੁੱਜੀ। ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ (32) ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਵਿਆਹੁਤਾ ਸੀ। ਉਸ ਦੇ ਇਕ 3 ਸਾਲ ਦੀ ਬੇਟੀ ਵੀ ਹੈ। ਪਰਮਿੰਦਰ ਸਿੰਘ ਸਵੇਰੇ ਘਰੋਂ ਨਿਕਲਿਆ ਸੀ ਪਰ ਘਰ ਵਾਪਸ ਨਹੀਂ ਪੁੱਜਾ ਸੀ।
ਵੀਰਵਾਰ ਨੂੰ ਪਿੰਡ ਗਿੱਲ ਵਿਚ ਸਥਿਤ ਇਕ ਪੈਟਰੋਲ ਪੰਪ ਦੇ ਬਾਥਰੂਮ ’ਚ ਇਕ ਵਿਅਕਤੀ ਦੀ ਲਾਸ਼ ਮਿਲੀ। ਜਦ ਪੜਤਾਲ ਕੀਤੀ ਗਈ ਤਾਂ ਲਾਸ਼ ਪਰਮਿੰਦਰ ਦੀ ਨਿਕਲੀ। ਬਾਥਰੂਮ ਦੇ ਅੰਦਰ ਲਾਸ਼ ਦੇ ਨੇੜਿਓਂ ਸਰਿੰਜ ਵੀ ਪਈ ਹੋਈ ਸੀ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਪਰਮਿੰਦਰ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਚੌਕੀ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਸਿੱਧੀ ਕੁੰਡੀ ਲਾ ਕੇ ਸਹਾਇਕ ਲਾਈਨਮੈਨ ਕਰਦਾ ਸੀ ਬਿਜਲੀ ਚੋਰੀ, PSPCL ਨੇ ਕੀਤੀ ਵੱਡੀ ਕਾਰਵਾਈ
NEXT STORY