ਪਟਿਆਲਾ (ਬਿਊਰੋ)-ਅਬੋਹਰ ਵਿਖੇ ਤਾਇਨਾਤ ਹਰਦੇਵ ਸਿੰਘ ਸਹਾਇਕ ਲਾਈਨਮੈਨ ਨੂੰ ਆਪਣੇ ’ਚ ਘਰ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਹੈ। ਪੀ. ਐੱਸ. ਪੀ. ਸੀ. ਐੱਲ. ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਇਕ ਸ਼ਿਕਾਇਤ ਦੇ ਆਧਾਰ ’ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅੱਜ ਅਬੋਹਰ ਵਿਖੇ ਤਾਇਨਾਤ ਹਰਦੇਵ ਸਿੰਘ ਸਹਾਇਕ ਲਾਈਨਮੈਨ ਨੂੰ ਉਸ ਦੇ ਘਰ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਨੇ ਸ਼ਿਕਾਇਤ ਦਾ ਗੰਭੀਰ ਨੋਟਿਸ ਲਿਆ ਹੈ। ਸ਼ਿਕਾਇਤ ਦੀ ਜਾਂਚ ਐਨਫੋਰਸਮੈਂਟ ਸੰਸਥਾ ਵੱਲੋਂ ਕੀਤੀ ਗਈ ਸੀ ਤਾਂ ਸਾਹਮਣੇ ਆਇਆ ਸੀ ਕਿ ਐੱਮ.ਸੀ.ਬੀ./ਐੱਮ.ਟੀ.ਸੀ. (MCB/MTC) ਸੀਲਾਂ ਟੁੱਟੀਆਂ ਹੋਈਆਂ ਸਨ ਅਤੇ ਮੀਟਰ ਨੂੰ ਬਾਈਪਾਸ ਕਰਨ ਤੇ ਸਿੱਧੀ ਸਪਲਾਈ ਦੇਣ ਲਈ 2 ਕੋਰ ਕੇਬਲ ਦੀ ਵਰਤੋਂ ਕੀਤੀ ਜਾ ਰਹੀ ਸੀ, ਜੋ ਸਪੱਸ਼ਟ ਤੌਰ ’ਤੇ ਬਿਜਲੀ ਦੀ ਚੋਰੀ ਨੂੰ ਸਾਬਤ ਕਰਦੀ ਹੈ।
ਇਹ ਵੀ ਪੜ੍ਹੋ : ਡਾ. ਵਿਜੇ ਸਿੰਗਲਾ ਤੇ OSD ਅਦਾਲਤ ’ਚ ਪੇਸ਼, 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜੇ
ਬੁਲਾਰੇ ਨੇ ਦੱਸਿਆ ਕਿ ਮੁਅੱਤਲੀ ਦੌਰਾਨ ਹਰਦੇਵ ਸਿੰਘ ਦਾ ਹੈੱਡਕੁਆਰਟਰ ਦਫਤਰ ਐੱਸ. ਈ. ਵੰਡ ਸਰਕਲ ਪੀ. ਐੱਸ. ਪੀ. ਸੀ. ਐੱਲ. ਫਰੀਦਕੋਟ ਦੇ ਦਫ਼ਤਰ ’ਚ ਨਿਸ਼ਚਿਤ ਕੀਤਾ ਗਿਆ ਹੈ। ਏ.ਐੱਲ.ਐੱਮ. ਹਰਦੇਵ ਸਿੰਘ ਨੂੰ ਚਾਰਜਸ਼ੀਟ ਕੀਤਾ ਗਿਆ ਹੈ ਅਤੇ ਜੇਕਰ ਇਹ ਦੋਸ਼ ਵਿਭਾਗੀ ਜਾਂਚ ’ਚ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਮੁਸ਼ਕਿਲ ਦੀ ਸੂਰਤ ’ਚ ਖਪਤਕਾਰ ਮੋਬਾਈਲ ਨੰਬਰ SMS ਜਾਂ WhatsApp ਰਾਹੀਂ 96461-75770 'ਤੇ ਵੇਰਵੇ ਭੇਜ ਸਕਦੇ ਹਨ।
ਇਹ ਵੀ ਪੜ੍ਹੋ : 24 ਘੰਟਿਆਂ ’ਚ ਸੁਲਝੀ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ, ਪੁੱਤ ਨੇ ਹੀ ਮਰਵਾਏ ਸੀ ਮਾਪੇ
ਅਕਾਲੀ ਦਲ ਦੀ ਸਬ ਕਮੇਟੀ ਵਲੋਂ ਲੀਡਰਸ਼ਿਪ ’ਚ ਤਬਦੀਲੀ ਦੀ ਸਿਫਾਰਿਸ਼, ਮੀਟਿੰਗ ਉੱਭਰੇ ਮੱਤਭੇਦ
NEXT STORY