ਭੋਗਪੁਰ (ਰਾਣਾ) - ਭੋਗਪੁਰ ਦੇ ਪਿੰਡ ਗੜ੍ਹੀ ਬਖਸ਼ਾ 'ਚ ਕਰਜ਼ੇ ਕਾਰਨ ਮਾਨਸਿਕ ਤੌਰ 'ਤੇ ਬੀਮਾਰ ਇਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਕਿਸਾਨ ਮੰਗਲ ਸਿੰਘ (60) ਪੁੱਤਰ ਅਜੀਤ ਸਿੰਘ ਵਾਸੀ ਗੜ੍ਹੀਬਕਸ਼ਾ ਥਾਣਾ ਕਰਤਾਰਪੁਰ ਦੀ ਵੀਰਵਾਰ ਦੁਪਹਿਰ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਮੰਗਲ ਸਿੰਘ ਕੋਲ ਸਿਰਫ ਦੋ ਖੇਤ ਸਨ ਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਉਹ ਕਰਜ਼ਾ ਲੈਣ ਲੱਗਾ ਤੇ ਹੋਲੀ-ਹੋਲੀ ਇਹ ਕਰਜ਼ਾ ਪੰਜ ਲੱਖ ਹੋ ਗਿਆ। ਮੰਗਲ ਸਿੰਘ ਦੀਆਂ ਦੋ ਧੀਆਂ ਸਨ ਜਿਨ੍ਹਾਂ ਦਾ ਆਰਥਿਕ ਤੰਗੀ ਦੇ ਚਲਦਿਆਂ ਵਿਆਹ ਨਹੀਂ ਹੋ ਰਿਹਾ ਸੀ। ਮੰਗਲ ਸਿੰਘ ਨੇ ਆਪਣੇ ਪੁੱਤਰ ਉਂਕਾਰ ਸਿੰਘ (30) ਨੂੰ ਬਿਜਲੀ ਵਿਭਾਗ 'ਚ ਇਕ ਠੇਕੇਦਾਰ ਕੋਲ ਕੰਮ 'ਤੇ ਰਖਵਾਇਆ ਸੀ ਪਰ ਉਂਕਾਰ ਸਿੰਘ ਨੂੰ ਕੰਮ ਕਰਦੇ ਸਮੇਂ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਪੈ ਗਿਆ ਸੀ, ਜਿਸ ਕਾਰਨ ਉਹ ਵ੍ਹੀਲਚੇਅਰ 'ਤੇ ਹੈ, ਜਿਸ ਦੇ ਚਲਦੇ ਮੰਗਲ ਸਿੰਘ ਮਾਨਸਿਕ ਤੌਰ 'ਤੇ ਬੀਮਾਰ ਹੋ ਗਿਆ ਤੇ ਵੀਰਵਾਰ ਉਸ ਦੀ ਮੌਤ ਹੋ ਗਈ।
ਨਸ਼ੀਲੇ ਪਦਾਰਥਾਂ ਸਮੇਤ ਇਕ ਗ੍ਰਿਫਤਾਰ
NEXT STORY