ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਹਰਿਆਣਾ ਨਾਲ ਲੱਗਦੇ ਪਿੰਡ ਗਹਿਲੇਵਾਲਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਪਤੀ-ਪਤਨੀ ਨੇ ਆਰਥਿਕ ਤੰਗੀ ਦੇ ਚੱਲਦਿਆਂ ਸਾਰੇ ਪਰਿਵਾਰ ਨੂੰ ਖਤਮ ਕਰਨ ਦੇ ਮਕਸਦ ਨਾਲ ਦੋਵਾਂ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਜਦੋਂ ਉਹ ਆਪਣੇ 10 ਸਾਲਾ ਇਕਲੌਤੇ ਪੁੱਤਰ ਨੂੰ ਖਿਲਾਉਣ ਲੱਗੇ ਤਾਂ ਉਸ ਨੇ ਭੱਜ ਕੇ ਬਾਹਰ ਆ ਕੇ ਰੌਲਾ ਪਾ ਦਿੱਤਾ, ਜਿਸ ਕਰ ਕੇ ਉਸ ਦੀ ਜਾਨ ਬਚ ਗਈ। ਉਸ ਦੀ ਪਤਨੀ ਹਰਦੀਪ ਕੌਰ ਦੀ ਮੌਤ ਹੋ ਗਈ, ਜਦੋਂ ਕਿ ਬੱਚੇ ਦਾ ਪਿਤਾ ਨਿੱਜੀ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ
ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ
ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ 3 ਏਕੜ ਜ਼ਮੀਨ ਦਾ ਮਾਲਕ ਚਮਕੌਰ ਸਿੰਘ (45) ਪੁੱਤਰ ਭੂਰਾ ਸਿੰਘ ਸਿਰ ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦਾ 8 ਲੱਖ ਦਾ ਕਰਜ਼ਾ ਸੀ। ਹਾੜੀ ਦੀ ਫਸਲ ਘੱਟ ਹੋਈ ਸੀ, ਜਦੋਂਕਿ ਕਰਜ਼ਾ ਲੈਣ ਵਾਲੇ ਘਰ ’ਚ ਗੇੜੇ ਮਾਰ ਰਹੇ ਸਨ। ਚਮਕੌਰ ਸਿੰਘ ਤੇ ਉਸ ਦੀ ਪਤਨੀ ਹਰਦੀਪ ਕੌਰ ਨੇ ਸਾਰਾ ਪਰਿਵਾਰ ਖਤਮ ਕਰਨ ਲਈ ਦੋਵਾਂ ਨੇ ਇਕੱਠਿਆਂ ਜ਼ਹਿਰ ਨਿਗਲ ਲਿਆ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਤਲਵੰਡੀ ਸਾਬੋ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ, ਜਿਥੋਂ ਦੋਵਾਂ ਨੂੰ ਕਾਲਿਆਂਵਾਲੀ ਦੇ ਹਸਪਤਾਲ ਦਾਖਲ ਕਰਵਾਇਆ, ਉਥੇ ਹਰਦੀਪ ਕੌਰ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਤਲਵੰਡੀ ਸਾਬੋ ਪੁਲਸ ਦੇ ਏ. ਐੱਸ. ਆਈ. ਰਘਵੀਰ ਸਿੰਘ ਨੇ ਦੱਸਿਆ ਕਿ 174 ਦੀ ਕਰਵਾਈ ਕਰਵਾਉਣ ਤੋਂ ਬਾਅਦ ਮ੍ਰਿਤਕ ਹਰਦੀਪ ਕੌਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਭਾਰਤ-ਪਾਕਿ ਸਰਹੱਦ ’ਤੇ 3 ਵਾਰ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਫਾਇਰਿੰਗ ਕਰ ਵਾਪਸ ਭੇਜਿਆ
NEXT STORY