ਜਗਰਾਓ/ਹਲਵਾਰਾ (ਭੰਡਾਰੀ/ਮਨਦੀਪ) — ਥਾਣਾ ਜੋਧਾਂ 'ਚ ਕਾਂਸਟੇਬਲ ਮਾਮਲੇ ਨੂੰ ਲੈ ਕੇ ਐਤਵਾਰ ਨੂੰ ਅਮਨਪ੍ਰੀਤ ਕੌਰ ਦਾ ਸਿਵਲ ਹਸਪਤਾਲ ਸੁਧਾਰ 'ਚ ਪੋਸਟਮਾਰਟਮ ਕਰਵਾਇਆ ਜਾਣਾ ਸੀ ਪਰ ਮ੍ਰਿਤਕ ਦੇ ਪਰਿਵਾਰ ਨੇ ਸਿਵਲ ਹਸਪਤਾਲ ਦੇ ਬਾਹਰ ਭਾਰੀ ਰੋਸ-ਪ੍ਰਦਰਸ਼ਨ ਕੀਤਾ। ਡੀ. ਆਈ. ਜੀ. ਹੇਅਰ ਦੇ ਭਰੋਸਾ 'ਤੇ ਬਾਅਦ ਦੁਪਹਿਰ ਧਰਨਾ ਸਮਾਪਤ ਕੀਤਾ ਗਿਆ ਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰਦੇ ਹੋਏ ਲਾਸ਼ ਨੂੰ ਹਸਪਤਾਲ ਸਰਾਭਾ ਦੇ ਲਾਸ਼ ਘਰ 'ਚ ਰੱਖ ਦਿੱਤਾ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਪਹਿਲਾਂ ਉਸ ਦੀ ਮੌਤ ਲਈ ਜ਼ਿੰਮੇਵਾਰ ਥਾਣਾ ਜੋਧਾਂ ਦੇ ਮੁੰਸ਼ੀ ਨਿਰਭੈ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ।
ਜੇਕਰ ਸੋਮਵਾਰ ਤਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਲਾਸ਼ ਮ੍ਰਿਤਕ ਲੜਕੀ ਦੇ ਪਿੰਡ ਖੰਡੂਰ ਲਜਾਈ ਜਾਵੇਗੀ, ਜਿਥੋਂ ਲਾਸ਼ ਨੂੰ ਜਲੂਸ ਦੀ ਸ਼ਕਲ 'ਚ ਥਾਣਾ ਜੋਧਾਂ ਦੇ ਬਾਹਰ ਲਿਆ ਕੇ ਪ੍ਰਦਸ਼ਨ ਕੀਤਾ ਜਾਵੇਗਾ। ਇਸ ਮੌਕੇ 'ਤੇ ਡੀ. ਆਈ. ਜੀ. ਯੁਰੇਂਦਰ ਹੇਯਰ, ਸੁਰਜੀਤ ਸਿੰਘ, ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਤੂਰ, ਐੱਸ. ਡੀ. ਐੱਮ. ਲੁਧਿਆਣਾ ਦਮਨਜੀਤ ਸਿੰਘ ਦੇ ਇਲਾਵਾ ਜ਼ਿਲੇ ਦੇ ਸਾਰੇ ਡੀ. ਐੱਸ. ਪੀ. ਤੇ ਵੱਡੀ ਗਿਣਤੀ 'ਚ ਪੁਲਸ ਕਰਮਚਾਰੀ ਮੌਕੇ 'ਤੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਤਾਇਨਾਤ ਰਹੇ। ਕਾਂਸਟੇਬਲ ਅਮਨਪ੍ਰੀਤ ਕੌਰ ਦੀ ਸ਼ੱਕੀ ਹਾਲਤ 'ਚ ਥਾਣਾ ਜੋਧਾਂ 'ਚ ਹੋਈ ਮੌਤ ਕਾਰਨ ਪੁਲਸ ਨੇ ਉਸ ਦੇ 2 ਮੋਬਾਇਲ ਫੋਨ ਆਪਣੇ ਕਬਜ਼ੇ 'ਚ ਲਏ ਹਨ। ਉਸ 'ਚੋਂ ਇਕ ਮੋਬਾਇਲ ਫੋਨ ਦੀ ਕਾਲ ਡਿਟੇਲ ਤੇ ਮੈਸੇਜ ਡਿਟੇਲ ਪੁਲਸ ਨੇ ਹਾਸਲ ਕਰ ਲਈ ਹੈ ਪਰ ਇਕ ਮੋਬਾਇਲ ਫੋਨ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਅਮਨਪ੍ਰੀਤ ਕੌਰ ਨੇ ਆਪਣੀ ਮੌਤ ਤੋਂ ਕੁਝ ਸਮੇਂ ਪਹਿਲਾਂ ਆਪਣੀ ਇਕ ਦੋਸਤ ਨੂੰ ਜੋ ਮੈਸੇਜ ਕੀਤੇ ਹੋਏ ਹਨ ਉਹ ਪੁਲਸ ਦੀ ਇਸ ਜਾਂਚ ਲਈ ਬੇਹਦ ਅਹਿਮ ਮੰਨੇ ਜਾ ਰਹੇ ਹਨ। ਇਸ ਮੌਕੇ 'ਤੇ ਅਮਨਪ੍ਰੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਨੇ ਪਰਿਵਾਰ ਦੇ ਸੰਘਰਸ਼ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾਂ, ਜਗਤਾਰ ਸਿੰਘ ਜੱਗਾ, ਅਮਰਜੀਤ ਸਿੰਘ, ਜੱਗਾ ਹਿੱਸੋਵਾਲ, ਕੰਵਲਜੀਤ ਖੰਨਾ ਸਮੇਤ ਹੋਰ ਰਾਜਸੀ ਤੇ ਸੰਗਠਨਾਂ ਦੇ ਆਗੂ ਪਹੁੰਚੇ ਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਥਿਤ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਦੀ ਮੰਗ ਨੂੰ ਡੀ. ਆਈ. ਜੀ. ਯੁਰੇਂਦਰ ਸਿੰਘ ਨੇ ਮੰਨਦੇ ਹੋਏ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਤੋਂ ਬਾਅਦ ਇਕ ਸੀ. ਡੀ. ਉਨ੍ਹਾਂ ਨੂੰ ਸੌਂਪ ਦਿੱਤੀ। ਇਸ ਤੋਂ ਇਲਾਵਾ ਡੀ. ਆਈ. ਜੀ. ਨੇ ਵਿਸ਼ਵਾਸ ਦਿੱਤਾ ਕਿ ਕਥਿਤ ਦੋਸ਼ੀ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਕੈਪਟਨ ਨੂੰ ਇੰਦਿਰਾ ਗਾਂਧੀ ਅਤੇ ਬੇਅੰਤ ਸਿੰਘ ਦੀ ਰਾਹ 'ਤੇ ਚਲਣਾ ਚਾਹੀਦਾ ਹੈ: ਕਟਾਰੀਆ
NEXT STORY