ਅੰਮ੍ਰਿਤਸਰ (ਅਨਜਾਣ)-ਪੰਜਾਬੀ ਗਾਇਕ ਅਤੇ ਅਦਾਕਾਰ ਦੀਪ ਸਿੱਧੂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਤੇ ਪਰਿਕਰਮਾ ਕਰਦੇ ਸਮੇਂ ਇਤਿਹਾਸਕ ਅਸਥਾਨਾ ਦੇ ਦਰਸ਼ਨ-ਦੀਦਾਰੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੀਪ ਸਿੱਧੂ ਨੇ ਕਿਹਾ ਕਿ ਪਰਿਵਾਰਕ ਤੌਰ 'ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਰਿਹਾਅ ਹੋਣ ਉਪਰੰਤ ਸ਼ੁਕਰਾਨਾ ਕਰਨ ਆਏ ਹਾਂ। ਜ਼ੇਲ੍ਹ ‘ਚ ਰੋਜ਼ ਪਾਠ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕਰਿਆ ਕਰਦਾ ਸੀ ਕਿ ਸ਼ਹੀਦਾਂ ਦਾ ਪਹਿਰਾ ਰੱਖੀਂ ਡੋਲਣ ਨਾ ਦੇਵੀਂ ਤੇ ਅੰਗ ਸੰਗ ਸਹਾਈ ਹੋਵੀਂ। ਜਦੋਂ ਅੰਦਰ ਗਏ ਤਾਂ ਰਾਤਾਂ ਜਾਗ ਕੇ ਕੱਟੀਆਂ, ਭੁੱਖੇ ਰਹੇ, ਕਾਲ ਕੋਠੜੀਆਂ ‘ਚ ਡੱਕੇ ਗਏ, ਪਰ ਸ਼ਹੀਦਾਂ ਦੇ ਪਹਿਰੇ ਨੇ ਬਾਹਰ ਵੀ ਲੈ ਆਂਦਾ। ਉਨ੍ਹਾਂ ਕਿਹਾ ਕਿ ਮੈਂ ਇਕ ਐਕਟਰ ਤਾਂ ਹਾਂ ਹੀ ਪਰ ਨਾਲ ਵਕੀਲ ਵੀ ਹਾਂ। ਕੁਝ ਸਵਾਲਾਂ ਦੇ ਜਵਾਬ 'ਚ ਦੀਪ ਸਿੱਧੂ ਨੇ ਕਿਹਾ ਕਿ ਅਦਾਲਤਾਂ ਨੇ ਪੁਲਸ ਪ੍ਰਸ਼ਾਸਨ ਨੂੰ ਝਾੜ ਪਾਈ ਕਿ ਇਸਨੇ ਨਾ ਤਾਂ ਕੋਈ ਇਨਸੀਡੈਂਟ ਕੀਤਾ ਹੈ ਤੇ ਨਾ ਹੀ ਕੋਈ ਹੋਰ ਗੁਣਾਹ ਕੀਤਾ ਹੈ।
ਇਹ ਵੀ ਪੜ੍ਹੋ- ਕੈਪਟਨ ਤੇ ਸਿੱਧੂ ਦੀ ਲੋਕਪ੍ਰਿਯਤਾ ਸੋਸ਼ਲ ਮੀਡੀਆ ’ਤੇ ਹੋਈ ਜੱਗ ਜਾਹਰ
ਉਨ੍ਹਾਂ ਕਿਹਾ ਕਿ ਜਦੋਂ ਕੋਈ ਸਟੇਟ ਲੈਵਲ ਦੀ ਗੱਲ ਹੁੰਦੀ ਹੈ ਤਾਂ ਕਈ ਵਿਰੋਧੀ ਹੋ ਜਾਂਦੇ ਨੇ ਤੇ ਕਈ ਨਾਲ ਹੁੰਦੇ ਨੇ। ਵੱਡੇ-ਵੱਡੇ ਵੀ ਪਿੱਛੇ ਹੋ ਜਾਂਦੇ ਨੇ ਤਾਂ ਉਦੋਂ ਦੋਸਤਾਂ ਦੀ ਪਹਿਚਾਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੋਟਰ ਸਾਈਕਲ ਮੈਂ ਲੈ ਕੇ ਨਿਕਲਿਆ ਸੀ ਉਹ ਸੁਖਦੇਵ ਦੇ ਢਾਬੇ ਤੋਂ ਲਿਆ ਸੀ ਮੇਰੇ 'ਤੇ ਕੁਝ ਬੰਦਿਆਂ ਨੇ ਹਮਲਾ ਕਰ ਦਿੱਤਾ ਸੀ ਤਾਂ ਕਿਸੇ ਨੇ ਸਮਝਾਇਆ ਕਿ ਚੁੱਪ ਕਰ ਕੇ ਨਿਕਲ ਜਾ, ਉਹ ਬੰਦੇ ਤਾਂ ਮੇਰੇ ਬਦੋ ਬਦੀ ਗਲ ਪੈ ਜਾਣ ਨੂੰ ਕਰਦੇ ਸੀ, ਬਾਅਦ 'ਚ ਮੈਂ ਮੋਟਰਸਾਈਕਲ ਵਾਪਸ ਵੀ ਭੇਜਿਆ। ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਗਏ। ਪੰਜਾਬ ਦਾ ਪੁਲੀਟੀਕਲ ਸਟਰੱਕਚਰ ਇਹੋ ਜਿਹਾ ਹੋਵੇ ਜਿਹੜਾ ਖੇਤਰੀ ਮਸਲਿਆਂ ਦੀ ਗੱਲ ਕਰੇ।ਕੇਂਦਰ ਨੇ ਹਾਲੇ ਤੱਕ ਕਦੇ ਵੀ ਨਿਆਂ ਨਹੀਂ ਦਿੱਤਾ। ਜਦ ਲਹਿਰ ਉੱਠੇ ਤਾਂ ਵਿਰੋਧ ਵੀ ਹੁੰਦਾ ਹੈ ਤਾਂ ਫੇਰ ਸਮਾਂ ਆਉਣ 'ਤੇ ਲੋਕ ਹੱਕ ‘ਚ ਵੀ ਖੜ੍ਹਦੇ ਨੇ, ਉਹੋ ਮੇਰੇ ਨਾਲ ਹੋਇਆ। ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਜਾਂ ਮੇਰੇ ਲਈ ਆਵਾਜ਼ ਬੁਲੰਦ ਕੀਤੀ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਸਿੱਖਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ, ਨਾ 1984 ਸਮੇਂ ਨਾ ਜੈਨੋਸਾਈਡ ਸਮੇਂ ਤੇ ਨਾ ਕਦੇ ਗੁਰੂ ਸਾਹਿਬ ਦੀ ਬੇਅਦਬੀ ਦਾ। ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਕਦੇ ਠੰਢਾ ਨਹੀਂ ਹੋਣ ਦਿੱਤਾ ਜਾਵੇਗਾ। ਮੈਂ ਬਹੁਤ ਜਲਦ ਸਿੰਘੂ ਬਾਰਡਰ ‘ਤੇ ਜਾਵਾਂਗਾ ਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਾਂਗਾ।
ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਟਿੰਕੂ ਕਤਲਕਾਂਡ ਮਾਮਲੇ 'ਚ 2 ਗ੍ਰਿਫਤਾਰ, ਜੇਲ 'ਚ ਰਚੀ ਗਈ ਸੀ ਕਤਲ ਦੀ ਸਾਜ਼ਿਸ਼
NEXT STORY