ਪਟਿਆਲਾ/ਰੱਖੜਾ (ਰਾਣਾ)-ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਚੱਲ ਰਹੇ ਟਕਰਾਅ ਦੀ ਚਰਚਾ ਭਾਵੇਂ ਪੰਜਾਬ ਭਰ ਵਿਚ ਹੋ ਰਹੀ ਹੈ ਪਰ ਉਨ੍ਹਾਂ ਦੇ ਹਲਕੇ ਪਟਿਆਲਾ ਵਿੱਚ ਇਸ ਮਤਭੇਦ ਦੇ ਚੱਲਦਿਆਂ ਸੋਸ਼ਲ ਮੀਡੀਆ 'ਤੇ ਪਾਈ ਗਈ ਇਕ ਪੋਸਟ ਵਿੱਚ ਸਿੱਧੂ ਤੇ ਕੈਪਟਨ ਦੇ ਟਕਰਾਅ ਨੂੰ ਦਰਸਾਉਂਦੇ ਹੋਏ ਦੋਹਾਂ ਵਿੱਚੋਂ ਪ੍ਰਭਾਵਸ਼ਾਲੀ ਸ਼ਖਸੀਅਤ ਦੀ ਤੁਲਨਾ ਦਿਖਾਈ ਗਈ ਹੈ, ਜਿਸ ਦਿਨ ਇਹ ਪੋਸਟ ਸੋਸ਼ਲ ਮੀਡੀਆ ’ਤੇ ਪਾਈ ਗਈ ਸੀ ਤਾਂ ਪਾਉਣ ਤੋਂ ਬਾਅਦ ਕੁੱਝ ਹੀ ਸਮੇਂ ਵਿਚ ਨਵਜੋਤ ਸਿੰਘ ਸਿੱਧੂ ਇਸ ਪੋਸਟ ਵਿਚ ਅੱਪ ਹੁੰਦੇ ਦਿਖਾਈ ਦਿੱਤੇ ਪਰ ਰਾਤ ਅੱਠ ਵਜੇ ਤੋਂ ਬਾਅਦ ਇਕ ਦਮ ਸੋਸ਼ਲ ਮੀਡੀਆ 'ਤੇ ਪਾਈ ਇਸ ਪੋਸਟ 'ਤੇ ਲੋਕਾਂ ਨੇ ਧੜਾ-ਧੜ ਬਟਨ ਦਬਾਉਣਾ ਸ਼ੁਰੂ ਕਰ ਦਿੱਤੇ ਸਨ। ਇਹ ਸਿਲਸਿਲਾ ਰਾਤ ਦੋ ਵਜੇ ਤੱਕ ਚਲਦਾ ਰਿਹਾ। ਆਖਰ ਅੱਠ ਵਜੇ ਤੋਂ ਬਾਅਦ ਹੀ ਬਟਨ ਦਬਾਉਣ ਦੀ ਇਕਦਮ ਹਨੇਰੀ ਕਿਉਂ ਚੱਲੀ। ਇਸ ਪੋਸਟ ਵਿਚ ਜਿੰਨੇ ਵੀ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦੀ ਲੋਕਪ੍ਰਿਯਤਾ ਵਿਚ ਆਪਣੇ ਕਮੈਂਟ ਦਿੱਤੇ।
ਇਹ ਵੀ ਪੜ੍ਹੋ-ਜੂਨ ਤੱਕ ਆਵੇਗੀ ਬੱਚਿਆਂ ਲਈ ਕੋਰੋਨਾ ਵੈਕਸੀਨ
ਉਹ ਵਿਅਕਤੀ ਜ਼ਿਆਦਾ ਜ਼ਿਲਾ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਇਸ ਪੋਸਟ ਦੀ ਚਰਚਾ ਸੋਸ਼ਲ ਮੀਡੀਆ ’ਤੇ ਅਜੇ ਵੀ ਜਾਰੀ ਹੈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਵਿਚ ਸਿੱਧੂ ਨੂੰ ਇਸ ਪੋਸਟ ’ਤੇ ਹੁੰਗਾਰਾ ਮਿਲਣਾ ਕਈ ਸਵਾਲ ਖੜ੍ਹੇ ਕਰਦਾ ਹੈ ਅਤੇ ਖਾਸ ਕਾਂਗਰਸ ਦੀ ਸ਼ਹਿਰੀ ਟੀਮ ਅਤੇ ਵਰਕਰਾਂ ਵਿਚ ਵੱਡੀ ਖੁਸਰ ਮੁਸਰ ਇਸ ਪੋਸਟ ’ਤੇ ਹੋਈ ਹੈ। ਤਕਰਾਰ ਦੇ ਨਤੀਜੇ ਅਜੇ ਭਵਿੱਖ ਦੀ ਬੁੱਕਲ ਵਿਚ ਹਨ ਪਰ ਇਸ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਨੇ ਕਈਆਂ ਨੂੰ ਸਾਵਧਾਨ ਕਰ ਦਿੱਤਾ ਹੈ, ਉਥੇ ਹੀ ਕਾਂਗਰਸੀਆਂ ਵਿਚ ਵੀ ਡਰ ਦਾ ਮਾਹੌਲ ਹੁਣੇ ਤੋਂ ਹੀ ਬਣਦਾ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ ’ਤੇ ਹੋ ਰਹੀ ਲੋਕਪ੍ਰਿਯਤਾ ਤੋਂ ਸਾਫ ਜਾਹਰ ਹੁੰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਮੁਕਾਬਲੇ ਜੇਕਰ ਪਟਿਆਲਾ ਤੋਂ ਨਵਜੋਤ ਸਿੰਘ ਸਿੱਧੂ ਮੈਦਾਨ ਵਿਚ ਆਉਂਦੇ ਹਨ ਤਾਂ ਮੁਕਾਬਲਾ ਟਫ ਬਣ ਸਕਦਾ ਹੈ ਕਿਉਂਕਿ ਹਰ ਵਾਰ ਵਿਧਾਨ ਸਭਾ ਤੇ ਮੈਂਬਰ ਪਾਰਲੀਮੈਂਟ ਚੋਣਾਂ ਵਿਚ ਸ਼ਾਹੀ ਸ਼ਹਿਰ ਪਟਿਆਲਾ ਦਾ ਕਾਂਗਰਸ ਤੇ ਅਕਾਲੀਆਂ ਨਾਲ ਅੰਦਰੂਨੀ ਗਠਜੋੜ ਚਰਚਾ ਵਿਚ ਰਹਿੰਦਾ ਹੈ, ਜਿਸ ਸੰਬੰਧੀ ਪੂਰੇ ਪਟਿਆਲਵੀਆਂ ਨੂੰ ਇਸ ਹਲਕੇ ਪ੍ਰਤੀ ਪੂਰੀ ਤਰ੍ਹਾਂ ਜਾਣਦੇ ਹਨ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਗੋਤ ਵੀ ਸਿੱਧੂ ਹੈ ਅਤੇ ਨਵਜੋਤ ਸਿੰਘ ਸਿੱਧੂ ਵੀ ਸਿੱਧੂ ਨਾਮ ਨਾਲ ਫੇਮ ਵਿਚ ਹਨ ਅਤੇ ਹੁਣ ਪਟਿਆਲਵੀ ਵੀ ਇਨ੍ਹਾਂ ਦੋਵੇਂ ਸਿੱਧੂਆਂ ਵਿਚਕਾਰ ਮੁਕਾਬਲਾ ਦੇਖਣ ਲਈ ਉਤਾਵਲੇ ਹਨ।
ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
400 ਸਾਲਾ ਪ੍ਰਕਾਸ਼ ਪੁਰਬ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤਕ ਸਜਾਇਆ ਗਿਆ ਨਗਰ ਕੀਰਤਨ
NEXT STORY