ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਰ ਉਰਫ਼ ਜੱਗੀ ਜੌਹਲ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਅਤੇ ਕਤਲ ਨਾਲ ਜੁੜੇ 7 ਵੱਖ-ਵੱਖ ਮਾਮਲਿਆਂ 'ਚ ਰਾਹਤ ਦੇ ਦਿੱਤੀ ਹੈ। ਜੌਹਲ ਨੂੰ ਸਾਲ 2017 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਖ਼ਿਲਾਫ਼ ਪੰਜਾਬ 'ਚ ਹੋਏ ਟਾਰਗੇਟ ਕਤਲਾਂ ਨਾਲ ਸੰਬੰਧਤ ਕਈ ਮਾਮਲੇ ਦਰਜ ਹਨ।
ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਜਾਂਚ ਵਾਲੇ ਇਨ੍ਹਾਂ ਮਾਮਲਿਆਂ 'ਚ ਜੱਜ ਨਵੀਨ ਚਾਵਲਾ ਅਤੇ ਜੱਜ ਰਵਿੰਦਰ ਡੁਡੇਜਾ ਦੀ ਡਿਵੀਜ਼ਨ ਬੈਂਚ ਨੇ ਫੈਸਲਾ ਸੁਣਾਇਆ। ਹਾਲਾਂਕਿ, ਮਾਮਲੇ ਦਾ ਵਿਸਤ੍ਰਿਤ ਆਦੇਸ਼ ਆਉਣਾ ਅਜੇ ਬਾਕੀ ਹੈ। ਐੱਨਆਈਏ ਦਾ ਦੋਸ਼ ਹੈ ਕਿ ਜੌਹਲ 2016-17 ਦੌਰਾਨ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ 'ਚ ਹੋਏ ਟਾਰਗੇਟ ਕਤਲਾਂ 'ਚ ਸ਼ਾਮਲ ਸੀ। ਜਾਂਚ ਏਜੰਸੀ ਅਨੁਸਾਰ, ਇਹ ਵਾਰਦਾਤਾਂ ਸੂਬੇ 'ਚ ਕਾਨੂੰਨ ਵਿਵਸਥਾ ਵਿਗਾੜਨ ਦੇ ਮਕਸਦ ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਵਲੋਂ ਰਚੀ ਗਈ ਸਾਜਿਸ਼ ਦਾ ਹਿੱਸਾ ਸਨ ਅਤੇ ਜੌਹਲ ਵੀ ਇਸ ਸੰਗਠਨ ਦਾ ਮੈਂਬਰ ਹੈ।
ਇਸ ਤੋਂ ਪਹਿਲਾਂ ਸਾਲ 2024 'ਚ ਹਾਈ ਕੋਰਟ ਦੀ ਇਕ ਹੋਰ ਬੈਂਚ ਨੇ ਜੌਹਲ ਖ਼ਿਲਾਫ਼ ਦੋਸ਼ਾਂ ਨੂੰ ਪਹਿਲੀ ਨਜ਼ਰ 'ਚ ਸਹੀ ਮੰਨਦੇ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਜਿੱਥੋਂ ਹਾਈ ਕੋਰਟ ਨੂੰ ਪਟੀਸ਼ਨਾਂ 'ਤੇ ਨਵੇਂ ਸਿਰੇ ਤੋਂ ਸੁਣਵਾਈ ਕਰਨ ਦੇ ਨਿਰਦੇਸ਼ ਮਿਲੇ ਸਨ। ਸਰਵਉੱਚ ਅਦਾਲਤ ਦੇ ਇਸੇ ਆਦੇਸ਼ ਦੇ ਅਧੀਨ ਹੋਈ ਮੁੜ ਸੁਣਵਾਈ 'ਚ ਹਾਈ ਕੋਰਟ ਨੇ ਜੌਹਲ ਦੀ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਸ਼ਿਆਰਪੁਰ ਦੀ ਅਦਾਲਤ ਦਾ ਵੱਡਾ ਫ਼ੈਸਲਾ! ਜਵਾਕ ਨਾਲ ਦਰਿੰਦਗੀ ਮਗਰੋਂ ਕਤਲ ਕਰਨ ਵਾਲੇ ਨੂੰ ਦਿੱਤੀ ਫ਼ਾਂਸੀ
NEXT STORY