ਜਲੰਧਰ (ਵੈੱਬ ਡੈਸਕ)- ਜਲੰਧਰ ਸ਼ਹਿਰ ਵਿਚ ਅੱਜ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਰੋਡ ਸ਼ੋਅ ਕੀਤਾ ਗਿਆ। ਮਸ਼ਹੂਰ ਚੌਂਕ ਜੋਤੀ ਚੌਂਕ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਨੂੰ ਵੋਟਾਂ ਦੀ ਲੋੜ ਨਹੀਂ ਹੈ। ਇਕ ਸੀਟ ਨਾਲ ਭਾਜਪਾ ਦੀ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪਵੇਗਾ। ਪਰ ਇਹ ਸੀਟ ਸਾਡੇ ਲਈ ਬਹੁਤ ਮਹੱਤਵਪੂਰਨ ਹੈ।
ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਕੀ ਦਿੱਲੀ ਤੋਂ ਕੋਈ ਵੱਡਾ ਕਾਂਗਰਸੀ ਆਗੂ ਚੋਣ ਮੈਦਾਨ ਵਿੱਚ ਆਇਆ ਹੈ। ਕੀ ਰਾਹੁਲ ਗਾਂਧੀ ਜਲੰਧਰ 'ਚ ਵੋਟਾਂ ਮੰਗਣ ਆਏ? ਜਦੋਂ ਲੋਕਾਂ ਨੇ ਨਾ ਕਿਹਾ ਤਾਂ ਕੇਜਰੀਵਾਲ ਨੇ ਕਿਹਾ ਕਿ ਉਹ ਇਸ ਲਈ ਨਹੀਂ ਆਏ ਕਿਉਂਕਿ ਉਨ੍ਹਾਂ ਨੂੰ ਤੁਹਾਡੀਆਂ ਕੀਮਤੀ ਵੋਟਾਂ ਦੀ ਲੋੜ ਨਹੀਂ ਹੈ। ਜਲੰਧਰ ਦੀ ਚੋਣ ਹੈ ਤਾਂ ਕਾਂਗਰਸ ਤੋਂ ਦਿੱਲੀ ਤੋਂ ਕੋਈ ਵੀ ਵੱਡਾ ਆਗੂ ਵੋਟ ਮੰਗਣ ਨਹੀਂ ਆਇਆ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਲੰਧਰ ਵਾਲੇ ਹੁਣ ਇੰਝ ਹੀ ਵੋਟਾਂ ਦੇ ਦੇਣਗੇ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਇੰਝ ਵੋਟਾਂ ਨਹੀਂ ਮਿਲਦੀਆਂ, ਵੋਟਾਂ ਮੰਗਣੀਆਂ ਪੈਂਦੀਆਂ ਹਨ। ਅਸੀਂ ਦੋਵੇਂ ਇਥੇ ਵੋਟਾਂ ਮੰਗਣ ਆਏ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਜਲੰਧਰ ਦੀ ਸੀਟ 11 ਮਹੀਨਿਆਂ ਲਈ ਸਾਨੂੰ ਦੇ ਕੇ ਵੇਖੋ ਅਤੇ ਤੁਸੀਂ ਅਗਲੀ ਵਾਰ ਪੰਜਾਬ ਦੀਆਂ 13 ਸੀਟਾਂ ਹੀ ਸਾਡੀ ਝੋਲੀ ਵੀ ਪਾ ਦੇਵੋਗੇ।
ਇਹ ਵੀ ਪੜ੍ਹੋ : ਰੋਡ ਸ਼ੋਅ ਦੌਰਾਨ ਬੋਲੇ CM ਭਗਵੰਤ ਮਾਨ, ਕਿਹਾ-ਜਲੰਧਰ ਨੂੰ 'ਮੁੰਦਰੀ' ਦੇ ਨਗ ਵਾਂਗ ਚਮਕਾਵਾਂਗੇ
ਅਰਵਿੰਦਰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਅਗਲੇ ਸਾਲ ਮਈ ਵਿੱਚ ਦੋਬਾਰਾ ਹੋਣੀਆਂ ਹਨ। ਤੁਸੀਂ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਸੁਸ਼ੀਲ ਰਿੰਕੂ 'ਤੇ 11 ਮਹੀਨੇ ਭਰੋਸਾ ਕਰਕੇ ਵੇਖੋ। ਤੁਸੀਂ ਕਾਂਗਰਸ ਨੂੰ 60 ਸਾਲ ਦਿੱਤੇ, ਸਾਨੂੰ ਸਿਰਫ਼ 11 ਮਹੀਨੇ ਦਿਓ। ਜੇਕਰ ਤੁਹਾਨੂੰ ਕੰਮ ਪਸੰਦ ਨਾ ਆਇਆ, ਅਸੀਂ ਨਿਕੰਮੇ ਨਿਕਲੇ ਤਾਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਾਨੂੰ ਵੋਟ ਨਾ ਦੇਈਓ। 11 ਮਹੀਨਿਆਂ 'ਚ ਅਸੀਂ ਵਿਕਾਸ ਦੇ ਅਜਿਹੇ ਕੰਮ ਵਿਖਾਵਾਂਗੇ ਕਿ ਅਗਲੇ ਸਾਲ ਤੁਸੀਂ 13 ਦੀਆਂ 13 ਸੀਟਾਂ ਸਾਡੀ ਝੋਲੀ 'ਚ ਪਾ ਦਿਓਗੇ। ਉਨ੍ਹਾਂ ਕਿਹਾ ਕਿ ਆਪ ਸਭ ਦੇ ਅਸ਼ੀਰਵਾਦ ਸਦਕਾ ਆਮ ਆਦਮੀ ਪਾਰਟੀ ਹੁਣ ਕੌਮੀ ਪਾਰਟੀ ਬਣ ਚੁੱਕੀ ਹੈ। ਜਦੋਂ ਲੋਕ ਸਭਾ ਦੇ ਅੰਦਰ ਇਤਿਹਾਸ ਦਰਜ ਹੋਵੇਗਾ ਤਾਂ ਭਗਵੰਤ ਮਾਨ ਤੋਂ ਬਾਅਦ ਜਲੰਧਰ ਦੇ ਸੰਸਦ ਦਾ ਨਾਂ ਆਵੇਗਾ।
ਇਹ ਵੀ ਪੜ੍ਹੋ : ਨਡਾਲਾ 'ਚ ਵੱਡੀ ਵਾਰਦਾਤ, 2 ਨਕਾਬਪੋਸ਼ ਲੁਟੇਰਿਆਂ ਨੇ ਜਿਊਲਰ ਤੋਂ ਲੁੱਟੀ 35 ਲੱਖ ਰੁਪਏ ਦੀ ਨਕਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
ਪਰਲ ਕੰਪਨੀ 'ਚ ਪੈਸੇ ਗੁਆਉਣ ਵਾਲਿਆਂ ਲਈ ਜ਼ਰੂਰੀ ਖ਼ਬਰ, CM ਮਾਨ ਨੇ ਕੀਤਾ ਟਵੀਟ
NEXT STORY