ਬਠਿੰਡਾ (ਕੁਨਾਲ ਬੰਸਲ) : ਦਿੱਲੀ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਬਾਅਦ ਲਗਭਗ ਹਰੇਕ ਏਜੰਸੀ ਵਲੋਂ ਦਿੱਲੀ 'ਚ ਕੇਜਰੀਵਾਲ ਸਰਕਾਰ ਦਾ ਬਹੁਮਤ ਦੱਸਿਆ ਜਾ ਰਿਹਾ ਹੈ। ਦਿੱਲੀ ਚੋਣਾਂ 'ਚ ਭਾਜਪਾ ਵਲੋਂ ਦਰਕਿਨਾਰ ਕੀਤੇ ਗਏ ਅਕਾਲੀ ਦਲ ਨੂੰ ਆਸ ਹੈ ਕਿ ਸੱਤਾਧਾਰੀ ਪਾਰਟੀ 'ਆਪ' ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵੀ ਰੇਸ ਵਿਚ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਐਗਜ਼ਿਟ ਪੋਲ ਦੇ ਨਤੀਜੇ ਕਈ ਵਾਰ ਫੇਲ ਸਾਬਤ ਹੋ ਚੁੱਕੇ ਹਨ, ਨਤੀਜਿਆਂ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਮਹਿੰਗੀ ਬਿਜਲੀ 'ਤੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਪੁਰਾਣੇ ਸਮਝੌਤੇ ਰੱਦ ਕਰ ਦੇਣੇ ਚਾਹੀਦੇ ਹਨ।
ਭਾਜਪਾ ਨਾਲ ਤਲਖੀ ਨੂੰ ਲੈ ਕੇ ਸੁਖਬੀਰ ਨੇ ਸਾਫ ਕੀਤਾ ਹੈ ਕਿ ਦੋਹਾਂ ਧਿਰਾਂ ਵਲੋਂ ਬੈਠ ਕੇ ਕਈ ਗਲਤਫਹਿਮੀਆਂ ਦੂਰ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦਾ ਗਠਜੋੜ ਅਤੁੱਟ ਹੈ।
ਗੱਡੀ 'ਤੇ ਪੁਲਸ ਦਾ ਸਟਿੱਕਰ ਲਗਾ ਕੇ ਵੇਚਦਾ ਸੀ ਨਸ਼ਾ, ਗ੍ਰਿਫਤਾਰ
NEXT STORY