ਨਵੀਂ ਦਿੱਲੀ/ਚੰਡੀਗੜ੍ਹ : ਲਗਭਗ ਛੇ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 'ਚੋਂ ਬਾਦਲਾਂ ਨੂੰ ਚੱਲਦਾ ਕਰਨ ਲਈ ਸੁਖਦੇਵ ਸਿੰਘ ਢੀਂਡਸਾ ਵਲੋਂ ਬਾਦਲ ਵਿਰੋਧੀਆਂ ਨੂੰ ਇਕੱਠਿਆਂ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਦੇ ਚੱਲਦੇ ਇਕ ਦੂਜੇ ਦੇ ਕਿਸੇ ਸਮੇਂ ਕੱਟੜ ਵਿਰੋਧੀ ਰਹੇ ਮਨਜੀਤ ਸਿੰਘ ਜੀ. ਕੇ. ਅਤੇ ਸਰਨਾ ਧੜੇ 'ਚ ਸੁਲਾਹ ਕਰਵਾਉਣ ਲਈ ਢੀਂਡਸਾ ਵਲੋਂ ਦੋਵਾਂ ਧਿਰਾਂ ਦੀ ਮੀਟਿੰਗ ਕਰਵਾਈ ਗਈ। ਢੀਂਡਸਾ ਦਾ ਆਖਣਾ ਹੈ ਕਿ ਮੇਰਾ ਮਕਸਦ ਗੁਰਦੁਆਰਿਆਂ ਨੂੰ ਬਾਦਲਾਂ ਦੇ ਕਬਜ਼ੇ 'ਚੋਂ ਆਜ਼ਾਦ ਕਰਵਾਉਣਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਕਮਿਸ਼ਨਰ ਨੇ ਫੇਸਬੁੱਕ 'ਤੇ ਦਿੱਤੀ ਖੁੱਲ੍ਹੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ
ਦੂਜੇ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 4 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਿੱਲੀ ਜਾ ਰਹੇ ਹਨ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੀ ਮੁੱਖ ਮੰਤਰੀ ਨਾਲ ਦਿੱਲੀ ਜਾਣਗੇ। ਢੀਂਡਸਾ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਕਿਸਾਨਾਂ ਦੀ ਸਮੱਸਿਆ ਦੇ ਹੱਲ ਲਈ ਕੀਤੀ ਜਾ ਰਹੀ ਹੈ ਪਰ ਇਸ ਨਾਲ ਕੁਝ ਨਹੀਂ ਹੋਵੇਗਾ ਕਿਉਂਕਿ ਅਜੇ ਤਕ ਰਾਜਪਾਲ ਨੇ ਵੀ ਬਿੱਲ 'ਤੇ ਦਸਤਖ਼ਤ ਕਰਕੇ ਨਹੀਂ ਭੇਜੇ ਹਨ, ਫਿਰ ਇਸ 'ਤੇ ਰਾਸ਼ਟਰਪਤੀ ਕਿਵੇਂ ਗੱਲ ਕਰਨਗੇ। ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੇ ਨਾਂ 'ਤੇ ਸਿਰਫ ਤੇ ਸਿਰਫ ਸਿਆਸਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਗਰ ਕੀਰਤਨ 'ਚ ਕੁੜੀਆਂ ਛੇੜਨ ਦਾ ਵਿਰੋਧ ਕਰਨਾ ਪਿਆ ਮਹਿੰਗਾ, 2 ਨੌਜਵਾਨ ਚਾਕੂਆਂ ਨਾਲ ਵਿੰਨ੍ਹੇ
ਮੁਲਜ਼ਮ ਨੂੰ ਫ਼ੜਨ ਗਈ ਪੁਲਸ ਪਾਰਟੀ 'ਤੇ ਹਮਲਾ, ਏ. ਐੱਸ. ਆਈ ਤੇ ਹੌਲਦਾਰ ਦੀ ਕੁੱਟਮਾਰ
NEXT STORY