ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਵਿਖੇ ਏ. ਐੱਸ. ਆਈ. ਅਤੇ ਹੌਲਦਾਰ ਦੀ ਕੁੱਟਕਾਰ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ 5 ਵਿਅਕਤੀਆਂ ਸਮੇਤ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 353, 186, 323, 148, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਦੇਵ ਸਿੰਘ ਨੰਬਰ 1528 ਫਿਰੋਜ਼ਪੁਰ ਪੁੱਤਰ ਸਮਸ਼ੇਰ ਸਿੰਘ ਵਾਸੀ ਪਿੰਡ ਹਾਮਦ ਜੋ ਐੱਸਟੀਐੱਫ ਫਿਰੋਜ਼ਪੁਰ ਵਿਖੇ ਡਿਊਟੀ ਕਰ ਰਿਹਾ ਹੈ ਤੇ ਸਮੇਤ ਪੁਲਸ ਪਾਰਟੀ ਮੁਕੱਦਮਾ ਨੰਬਰ ਬਾਜੁਰਮ ਐੱਨ. ਡੀ. ਪੀ. ਐੱਸ ਐਕਟ ਥਾਣਾ ਸਦਰ ਫਿਰੋਜ਼ਪੁਰ ਦੀ ਤਫਤੀਸ਼ ਦੇ ਸਬੰਧ ਵਿਚ ਚਿਮਨ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਹਬੀਬ ਵਾਲਾ ਦੀ ਮੋਟਰ 'ਤੇ ਜਾ ਕੇ ਛਾਪੇਮਾਰੀ ਕੀਤੀ ਤੇ ਉਥੇ 2 ਵਿਅਕਤੀਆਂ ਬਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਹਰਨਾਮ ਸਿੰਘ ਤੇ ਚਿਮਨ ਸਿੰਘ ਪੁੱਤਰ ਜੱਗਾ ਸਿੰਘ ਵਾਸੀਅਨ ਪਿੰਡ ਹਬੀਬ ਵਾਲਾ ਨੂੰ ਕਾਬੂ ਕਰ ਲਿਆ ਸੀ।
ਏ. ਐੱਸ. ਆਈ. ਬਲਦੇਵ ਸਿੰਘ ਅਤੇ ਹੌਲਦਾਰ ਗੁਰਪ੍ਰੀਤ ਸਿੰਘ ਨੇ ਮੌਕੇ ਤੋਂ ਚਿਮਨ ਸਿੰਘ ਨੂੰ ਕਾਬੂ ਕਰ ਲਿਆ ਸੀ ਤੇ ਇਸੇ ਦੌਰਾਨ ਮੌਕੇ 'ਤੇ ਬਾਕੀ ਦੋਸ਼ੀਅਨ ਮੰਗਲ ਸਿੰਘ ਪੁੱਤਰ ਖਜ਼ਾਨ ਸਿੰਘ, ਗੁਰਦਿਆਲ ਸਿੰਘ ਪੁੱਤਰ ਪ੍ਰੇਮ ਸਿੰਘ, ਉਂਕਾਰ ਸਿੰਘ ਪੁੱਤਰ ਗਿਆਨ ਸਿੰਘ, ਸਤਨਾਮ ਸਿੰਘ ਪੁੱਤਰ ਗੁਰਦਿਆਲ ਸਿੰਘ, ਬਲਵੰਤ ਸਿੰਘ ਵਾਸੀਅਨ ਪਿੰਡ ਹਬੀਬ ਵਾਲਾ ਆ ਗਏ ਤੇ ਉਸ ਤੇ ਅਤੇ ਹੌਲਦਾਰ ਗੁਰਪ੍ਰੀਤ ਸਿੰਘ 'ਤੇ ਹਮਲਾ ਕਰ ਦਿੱਤਾ ਤੇ ਦੋਵਾਂ ਦੀ ਕੁੱਟਮਾਰ ਕੀਤੀ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਤੇ ਦੋਸ਼ੀ ਚਿਮਨ ਸਿੰਘ ਨੂੰ ਛੁਡਵਾ ਕੇ ਹਨੇਰੇ ਦਾ ਫਾਇਦਾ ਉਠਾ ਕੇ ਦੌੜ ਗਏ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਸਮੇਤ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ, ਮਾਮਲਾ ਦਰਜ
NEXT STORY