ਲੁਧਿਆਣਾ (ਮੁੱਲਾਂਪੁਰੀ) : ਦੇਸ਼ ਦੀ ਰਾਜਧਾਨੀ ਦਿੱਲੀ ’ਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ’ਚ ਕਾਗਜ਼ ਦਾਖ਼ਲ ਕਰਨ ਦਾ ਸੋਮਵਾਰ ਨੂੰ ਆਖ਼ਰੀ ਦਿਨ ਸੀ ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਬਾਦਲਕਿਆਂ ਦੇ ਇਸ ਵਾਰ ਨਗਰ ਨਿਗਮ ਚੋਣਾਂ ਲੜਨ ਤੋਂ ਪੈਰ ਖਿੱਚਣ ਦੀਆਂ ਖ਼ਬਰਾਂ ਹਨ। ਇਸ ਤੋਂ ਪਹਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਪਰਮਜੀਤ ਸਿੰਘ ਸਰਨਾ ਨੂੰ ਅਤੇ ਉਸਦੇ ਭਰਾ ਨੂੰ ਕਮਾਨ ਸੰਭਾਲੀ ਸੀ ਤੇ ਉਨ੍ਹਾਂ ਐਲਾਨ ਵੀ ਕੀਤਾ ਸੀ ਕਿ ਜ਼ੋਰ-ਸ਼ੋਰ ਨਾਲ ਨਿਗਮ ਚੋਣਾਂ ਲੜੀਆਂ ਜਾਣਗੀਆਂ ਪਰ ਅਕਾਲੀ ਦਲ ਵਲੋਂ ਆਖ਼ਰੀ ਦਿਨ ਕਿਸੇ ਵਲੋਂ ਕਾਗਜ਼ ਦਾਖ਼ਲ ਨਾ ਕਰਨ ’ਤੇ ਹੁਣ ਇਹ ਸਾਫ਼ ਹੋ ਗਿਆ ਹੈ ਕਿ ਦਿੱਲੀ ’ਚ ਅਕਾਲੀ ਖੁੱਲ੍ਹੇ ਤੌਰ ’ਤੇ ਜਿਸ ਨੂੰ ਮਰਜ਼ੀ ਵੋਟ ਪਾਉਣ, ਜਦੋਂ ਕਿ ਪਿਛਲੇ ਸਮੇਂ ’ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਆਪਣੇ ਵੱਡੇ ਆਗੂਆਂ ਨਾਲ ਨਿਗਮ ਚੋਣਾਂ ਲੜਦਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਖੂੰਖਾਰ ਗੈਂਗਸਟਰ ਅੰਸਾਰੀ ਦੀ ਮਹਿਮਾਨ ਨਿਵਾਜ਼ੀ ਕਰਨ ਵਾਲੇ ਪੁਲਸ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ਼
ਇਸ ਵਾਰ ਮਨਜਿੰਦਰ ਸਿੰਘ ਸਿਰਸਾ ਅਤੇ ਸ. ਕਾਲਕਾ ਧੜੇ ਵਲੋਂ ਅਕਾਲੀ ਦਲ ਦਾ ਸਾਥ ਛੱਡਣ ’ਤੇ ਅਤੇ ਭਾਜਪਾ ਨਾਲ ਚਲੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਨਾ ਲੜਨ ਦੇ ਹਾਲਾਤ ਬਣੇ ਹਨ। ਜਦੋਂ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਚੋਣਾਂ ਨਾ ਲੜਨ ’ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਰੇ ਹਾਲਾਤ ਨੂੰ ਦੇਖਦਿਆਂ ਹੋਇਆ ਇਸ ਵਾਰ ਇਹ ਫ਼ੈਸਲਾ ਕੀਤਾ ਕਿ ਸਾਡੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਜਿਹੜੀ ਪਾਰਟੀ ਸਾਨੂੰ ਹਾਮੀ ਭਰੇਗੀ, ਅਸੀਂ ਉਸਨੂੰ ਵੋਟ ਪਾਵਾਂਗੇ। ਉਨ੍ਹਾਂ ਕਿਹਾ ਕਿ ਹਮੇਸ਼ਾ ਸੱਤਾਧਾਰੀ ਪਾਰਟੀਆਂ ਤੋਂ ਇਸ ਤਰ੍ਹਾਂ ਦੀਆਂ ਆਸਾ ਹੁੰਦੀਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਮੀਂਹ ਕਾਰਨ ਬਦਲਿਆ ਮੌਸਮ, ਠੰਡ ਨੇ ਪੂਰੀ ਤਰ੍ਹਾਂ ਫੜ੍ਹਿਆ ਜ਼ੋਰ
ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿਚਲੇ ਸਕੱਤਰ ਜਰਨਲ ਡਾ. ਦਲਜੀਤ ਸਿੰਘ ਚੀਮਾ ਨਾਲ ਇਸ ਸਬੰਧੀ ਗੱਲ ਕੀਤੀ ਕਿ ਅਕਾਲੀ ਦਲ ਦਿੱਲੀ ਨਿਗਮ ਚੋਣਾਂ ਤੋਂ ਇਸ ਵਾਰ ਕਿਉਂ ਦੂਰ ਹੈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਦਿੱਲੀ ਵਾਲੇ ਮਿਲੇ ਸੀ, ਅਸੀਂ ਉਨ੍ਹਾਂ ਨੂੰ ਕਿਹਾ ਕਿ ਜੋ ਦਿੱਲੀ ਦੇ ਹਾਲਾਤ ਹਨ, ਉਸਦੇ ਚੱਲਦੇ ਜੋ ਵੀ ਫ਼ੈਸਲਾ ਲੈਣਗੇ, ਉਨ੍ਹਾਂ ਨੂੰ ਪੂਰਾ ਅਧਿਕਾਰ ਹੋਵੇਗਾ। ਕੁੱਝ ਵੀ ਹੈ ਰਾਜਸੀ ਮਾਹਰਾਂ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਅਕਾਲੀਆਂ ਵਲੋਂ ਨਿਗਮ ਚੋਣਾਂ ਤੋਂ ਦੂਰ ਹੋਣਾ ਇਸ ਗੱਲ ਤਾ ਸੰਕੇਤ ਹੈ ਕਿ ਭਾਜਪਾ ਤੋਂ ਬਿਨਾਂ ਅਕਾਲੀਆਂ ਦੇ ਦਿੱਲੀ ’ਚ ਪੈਰ ਲੱਗਣੇ ਕੋਈ ਸੌਖੀ ਗੱਲ ਨਹੀਂ। ਇਸ ਲਈ ਉਨ੍ਹਾਂ ਨੇ ਚੋਣ ਲੜਨ ਤੋਂ ਪੈਰ ਖਿੱਚਣੇ ਹੀ ਬਿਹਤਰ ਸਮਝੇ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਮਿਲਿਆ ਲਾਵਾਰਸ ਬੈਗ, ਜਦੋਂ ਖੋਲ੍ਹ ਕੇ ਦੇਖਿਆ ਤਾਂ ਉੱਡੇ ਹੋਸ਼
NEXT STORY