ਨਵੀਂ ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ ਜੰਤਰ-ਮੰਤਰੀ ’ਚ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਸਾਂਸਦ ਰਵਨੀਤ ਬਿੱਟੂ, ਔਜਲਾ ਸਣੇ ਕਈ ਨੇਤਾਵਾਂ ਨੂੰ ਦਿੱਲੀ ਪੁਲਸ ਨੇ ਹਿਰਾਸਤ ’ਚ ਲਿਆ ਹੈਸ਼ ਉਹ ਪਿਛਵੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ।
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਅੱਜ ਲਗਭਗ ਤਿੰਨ ਮਹੀਨੇ ਪੂਰੇ ਕਰਨ ਵਾਲਾ ਹੈ ਪਰ ਫ਼ਿਰ ਵੀ ਅਜੇ ਫ਼ਿਲਹਾਲ ਕੋਈ ਫੈਸਲਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਇਕ ਪਾਸੇ ਅੱਜ ਕੇਂਦਰ ਸਰਕਾਰ ਦੀ ਕਿਸਾਨਾਂ ਦੇ ਨਾਲ 9ਵੇਂ ਦੌਰ ਦੀ ਬੈਠਕ ਚੱਲ ਰਹੀ ਹੈ। ਅਜੇ ਅੱਜ ਕੇਂਦਰ ਕਿਸਾਨਾਂ ਦੀ ਬੈਠਕ ਦਾ ਕੀ ਫ਼ੈਸਲਾ ਨਿਕਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ ਪੰਜਾਬ ਦੇ ਹਰ ਜ਼ਿਲ੍ਹੇ ’ਚ ਰੋਸ ਦੇਖ਼ਣ ਨੂੰ ਮਿਲ ਰਿਹਾ ਹੈ। ਰੋਜ਼ਾਨਾ ਕਈ ਵਿਸ਼ਾਲ ਮਾਰਚ, ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਕਿਸਾਨ ਵੀ ਦਿੱਲੀ ਬਾਰਡਰ ’ਤੇ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ।
ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ, ਕਾਂਗਰਸ ਦੇ ਮੌਜੂਦਾ ਸਰਪੰਚ ਸਮੇਤ 2 ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹਨ ਤਿੰਨੇ ਕਾਲੇ ਕਾਨੂੰਨ : ਨਵਜੋਤ ਸਿੱਧੂ
NEXT STORY