ਜਲੰਧਰ (ਚਾਵਲਾ) : ਇਕ ਵਿਲੱਖਣ ਕਦਮ ਚੁੱਕਦਿਆਂ ਦਿੱਲੀ ਪੁਲਸ ਨੇ ਕੋਰੋਨਾ ਖਿਲਾਫ ਜੰਗ ਵਿਚ ਸਿੱਖ ਭਾਈਚਾਰੇ ਵਿਸ਼ੇਸ਼ ਕਰ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਲਈ ਧੰਨਵਾਦ ਕਰਨ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਆਲੇ-ਦੁਆਲੇ ਪੂਰੇ ਸਾਇਰਨ ਨਾਲ ਪਰਿਕਰਮਾ ਕੀਤੀ। ਇਹ ਪਰਿਕਰਮਾ ਸਿੱਖ ਭਾਈਚਾਰੇ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਲਈ ਕੀਤੀ ਜਾ ਰਹੀ ਲੰਗਰ ਦੀ ਸੇਵਾ ਅਤੇ ਮੈਡੀਕਲ ਜਗਤ ਦੇ ਕਾਮਿਆਂ ਲਈ ਵੱਖ-ਵੱਖ ਸਰਾਵਾਂ ਵਿਚ ਥਾਂ ਦੇ ਕੀਤੇ ਯਤਨਾਂ ਦਾ ਮਾਣ ਸਨਮਾਨ ਕਰਨ ਵਾਸਤੇ ਕੀਤੀ ਗਈ।
ਪਰਿਕਰਮਾ ਦੀ ਅਗਵਾਈ ਡੀ. ਸੀ. ਪੀ. ਉੱਤਰੀ ਦਿੱਲੀ ਈਸ਼ ਸਿੰਘਲ ਨੇ ਕੀਤੀ ਤੇ ਇਸ ਵਿਚ ਪੁਲਸ ਦੀਆਂ 35 ਵੈਨਾਂ ਤੇ 60 ਮੋਟਰ ਸਾਈਕਲ ਸ਼ਾਮਲ ਸਨ। ਡੀ. ਸੀ. ਪੀ. ਸਿੰਘਲ ਪਹਿਲਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਸੰਕਟ ਵੇਲੇ ਲੋੜਵੰਦਾਂ ਤੇ ਗਰੀਬਾਂ ਵਾਸਤੇ ਕੀਤੀ ਜਾ ਰਹੀ ਲੰਗਰ ਸੇਵਾ ਲਈ ਉਸਦਾ ਧੰਨਵਾਦ ਕੀਤਾ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਸ ਵੱਲੋਂ ਚੁੱਕੇ ਇਸ ਵਿਲੱਖਣ ਕਦਮ ਲਈ ਉਸ ਤੋਂ ਪ੍ਰਭਾਵਿਤ ਤੋਂ ਹੋ ਕੇ ਦਿੱਲੀ ਪੁਲਸ, ਗ੍ਰਹਿ ਮੰਤਰਾਲੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਪਰਿਕਰਮਾ ਸਿਰਫ ਮੌਕੇ 'ਤੇ ਇਕ ਗਤੀਵਿਧੀ ਵਜੋਂ ਨਹੀਂ ਵੇਖੀ ਜਾਣੀ ਚਾਹੀਦੀ ਸਗੋਂ ਇਹ ਸਿੱਖਾਂ ਵੱਲੋਂ ਦੇਸ਼ ਲਈ ਕੀਤੀ ਜਾ ਰਹੀ ਸੇਵਾ ਦਾ ਦਿੱਲੀ ਪੁਲਸ ਵੱਲੋਂ ਕੀਤਾ ਮਾਣ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜੋ ਲੰਗਰ ਦੀ ਸੇਵਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ, ਉਸਨੂੰ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਅੱਗੇ ਤੋਰਦਿਆਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਿਛਲੇ 35 ਦਿਨਾਂ ਵਿਚ 50 ਲੱਖ ਲੋਕਾਂ ਨੂੰ ਲੰਗਰ ਛਕਾ ਕੇ ਅੱਗੇ ਤੋਰਿਆ ਗਿਆ ਹੈ। ਇਹ ਲੰਗਰ ਅੱਗੇ ਵੀ ਜਾਰੀ ਰਹੇਗਾ ਭਾਵੇਂ ਜੋ ਮਰਜ਼ੀ ਹੋ ਜਾਵੇ।
ਕੋਟਾ 'ਚ ਫਸੇ ਸ਼ਹਿਰ ਦੇ 26 ਵਿਦਿਆਰਥੀਆਂ ਦੀ ਹੋਈ ਘਰ ਵਾਪਸੀ, 14 ਦਿਨਾਂ ਤੱਕ ਹੋਏ ਕੁਆਰੰਟਾਈਨ
NEXT STORY