ਪਟਿਆਲਾ(ਬਿਊਰੋ)—ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਤੋਂ ਇਕ ਪ੍ਰਵਾਸੀ ਮਹਿਲਾ ਓਨਾਲੀ (28) ਦੀ ਮੰਗਲਵਾਰ ਸ਼ਾਮ 6 ਵਜੇ ਦੇ ਕਰੀਬ ਰਾਜਿੰਦਰਾ ਹਸਪਤਾਲ ਵਿਚ ਨਾਰਮਲ ਡਿਲਿਵਰੀ ਹੋਈ। ਲੇਬਰ ਰੂਮ ਵਿਚ ਲੱਗੇ ਬੈੱਡ ਖਾਲ੍ਹੀ ਨਾ ਹੋਣ ਕਾਰਨ ਉਸ ਨੂੰ ਡਿਲਿਵਰੀ ਦੇ ਤੁਰੰਤ ਬਾਅਦ ਰਾਤ ਕਰੀਬ 8 ਵਜ ਕੇ 30 ਮਿੰਟ 'ਤੇ ਬੱਚੇ ਸਮੇਤ ਵਾਰਡ ਤੋਂ ਬਾਹਰ ਕਰ ਦਿੱਤਾ ਗਿਆ।
ਔਰਤ ਰਾਜਪੁਰਾ ਤੋਂ ਸੀ, ਇਸ ਲਈ ਰਾਤ ਨੂੰ ਘਰ ਵੀ ਨਹੀਂ ਸੀ ਜਾ ਸਕਦੀ। ਮਜਬੂਰਨ ਔਰਤ ਨੂੰ ਬੱਚੇ ਸਮੇਤ ਰਾਤ ਭਰ ਬਾਹਰ ਬਰਾਂਡੇ ਵਿਚ ਬੈਠਣਾ ਪਿਆ। ਸਵੇਰੇ 9 ਵਜੇ ਮਰੀਜ ਨਾਲ ਆਏ ਇਕ ਸਮਾਜ ਸੇਵੀ ਨੇ ਜਦੋਂ ਇਸ ਔਰਤ ਨੂੰ ਨਵਜੰਮੇ ਬੱਚੇ ਨਾਲ ਇਸ ਹਾਲਤ ਵਿਚ ਬਰਾਂਡੇ ਵਿਚ ਬੈਠੇ ਦੇਖਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਤੁਰੰਤ ਮੀਡੀਆ ਨੂੰ ਦਿੱਤੀ, ਜਿਸ ਤੋਂ ਬਾਅਦ ਮੀਡੀਆ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਹਸਪਤਾਲ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਉਨ੍ਹਾਂ ਨੇ ਤੁਰੰਤ ਔਰਤ ਅਤੇ ਨਵਜੰਮੇ ਬੱਚੇ ਨੂੰ ਲੇਬਰ ਵਾਰਡ ਵਿਚ ਲਿਜਾ ਕੇ ਬੈੱਡ ਦੇ ਦਿੱਤਾ।
ਕੋਲਿਆਂਵਾਲੀ ਦੀ ਗ੍ਰਿਫਤਾਰੀ 'ਤੇ 7 ਅਗਸਤ ਤੱਕ ਲੱਗੀ ਰੋਕ
NEXT STORY