ਹਲਵਾਰਾ (ਲਾਡੀ) : ਹਲਵਾਰਾ ਵਿਖੇ ਸਥਿਤ ਕਰੀਬ 100 ਸਾਲ ਪੁਰਾਣੀ ਬਾਬਾ ਮਾਣਕ ਸ਼ਾਹ ਦੀ ਦਰਗਾਹ ਨੂੰ ਢਾਹੁਣ ਦੇ ਆਦੇਸ਼ਾਂ ਤੋਂ ਬਾਅਦ ਮੰਗਲਵਾਰ ਨੂੰ ਮਾਲ ਵਿਭਾਗ ਅਤੇ ਐੱਨ.ਐੱਚ.ਏ.ਆਈ. ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਜਾਇਜ਼ਾ ਲਿਆ। ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਦਰਗਾਹ ਦੇ ਮੁੱਖ ਸੇਵਾਦਾਰ ਬੂਟਾ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਤੇ ਕਿਸਾਨ ਆਗੂ ਅਮਰੀਕ ਸਿੰਘ ਹਲਵਾਰਾ ਨਾਲ ਮੁਲਾਕਾਤ ਕਰਕੇ ਮਾਮਲੇ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਰੁਪਿੰਦਰ ਕੌਰ ਨੇ ਕਿਹਾ ਕਿ ਇਕ ਹਫ਼ਤੇ ਅੰਦਰ ਦਰਗਾਹ ਸੰਘਰਸ਼ ਕਮੇਟੀ ਨਾਲ ਐੱਸ.ਡੀ.ਐੱਮ. ਰਾਏਕੋਟ ਉਪਿੰਦਰਜੀਤ ਕੌਰ ਬਰਾੜ ਦੀ ਅਗਵਾਈ ਹੇਠ ਮੀਟਿੰਗ ਕਰਵਾਈ ਜਾਵੇਗੀ। ਇਸ ਮੀਟਿੰਗ ਵਿੱਚ ਸਮੱਸਿਆ ਦੇ ਹੱਲ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਉਧਰ 30 ਸਾਲ ਤੋਂ ਲਗਾਤਾਰ ਦਰਗਾਹ ਤੇ ਸੇਵਾ ਕਰ ਰਹ ਦਰਗਾਹ ਦੇ ਮੁੱਖ ਸੇਵਾਦਾਰ ਬੂਟਾ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਤੇ ਕਿਸਾਨ ਆਗੂ ਅਮਰੀਕ ਸਿੰਘ ਹਲਵਾਰਾ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਦਰਗਾਹ ਨੂੰ ਕੋਈ ਨੁਕਸਾਨ ਪਹੁੰਚਾਇਆ ਗਿਆ ਤਾਂ ਲੁਧਿਆਣਾ–ਬਠਿੰਡਾ ਰਾਜ ਮਾਰਗ ‘ਤੇ ਆਵਾਜਾਈ ਠੱਪ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਯਾਦ ਰਹੇ ਕਿ ਲੁਧਿਆਣਾ–ਬਠਿੰਡਾ ਗ੍ਰੀਨਫ਼ੀਲਡ ਹਾਈਵੇ ਦੇ ਰਸਤੇ ਵਿਚ ਦਰਗਾਹ ਦਾ ਕੁਝ ਹਿੱਸਾ ਆਉਣ ਕਾਰਨ ਇਸਨੂੰ ਢਾਹੁਣ ਦੀ ਸੂਚਨਾ ਮਿਲਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ। ਦਰਗਾਹ ਦੇ ਸ਼ਰਧਾਲੂਆਂ ਨੇ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਡੀ.ਸੀ. ਲੁਧਿਆਣਾ ਨੂੰ ਵੀ ਮੰਗ ਪੱਤਰ ਸੌਂਪਿਆ ਹੈ।
ਤਰਨਤਾਰਨ ਚੋਣ ‘ਤੇ ਪ੍ਰਤਾਪ ਬਾਜਵਾ ਦਾ ਵਿਸ਼ੇਸ਼ ਇੰਟਰਵਿਊ, ਸੁਣੋ ਕਿਸ ਨਾਲ ਮੁਕਾਬਲਾ ਤੇ ਕੀ ਹੈ ਕਾਂਗਰਸ ਦੀ ਤਿਆਰੀ?
NEXT STORY