ਜਲੰਧਰ - ਜ਼ਿਆਦਾ ਤਨਖਾਹਾਂ ਅਤੇ ਬਿਹਤਰ ਸਹੂਲਤਾਂ ਦੀ ਆਫਰ ਕਾਰਨ ਭਾਰਤੀ ਨਰਸਾਂ ਵਿਦੇਸ਼ਾਂ ’ਚ ਨੌਕਰੀਆਂ ਵੱਲ ਆਕਰਸ਼ਿਤ ਹੋ ਰਹੀਆਂ ਹਨ। ਉਦਯੋਗ ਅਧਿਕਾਰੀਆਂ ਦੇ ਅਨੁਸਾਰ ਪਿਛਲੇ ਸਾਲ ਅੰਦਾਜ਼ਨ 70,000-100,000 ਭਾਰਤੀ ਨਰਸਾਂ ਵਿਦੇਸ਼ ਗਈਆਂ ਅਤੇ ਇਸ ਸਾਲ ਮੰਗ ’ਚ 15-30 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇਹ ਰਫਤਾਰ ਕਈ ਸਾਲਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਜਰਮਨੀ, ਇਟਲੀ ਅਤੇ ਜਾਪਾਨ ਹੁਣ ਵੱਡੀ ਗਿਣਤੀ ਵਿਚ ਭਾਰਤੀ ਨਰਸਾਂ ਨੂੰ ਨੌਕਰੀ ’ਤੇ ਰੱਖ ਰਹੇ ਹਨ, ਜਦਕਿ ਯੂ. ਕੇ., ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਰਵਾਇਤੀ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ਸਾਊਦੀ ਅਰਬ, ਯੂ. ਏ. ਈ. ਅਤੇ ਕਤਰ ਵਰਗੇ ਖਾੜੀ ਦੇਸ਼ ਵੀ ਪ੍ਰਮੁੱਖ ਰੁਜ਼ਗਾਰਦਾਤਾ ਬਣੇ ਹੋਏ ਹਨ।
6 ਲੱਖ ਤੋਂ ਜ਼ਿਆਦਾ ਭਾਰਤੀ ਨਰਸਾਂ ਵਿਦੇਸ਼ਾਂ ’ਚ
ਮਨੁੱਖੀ ਸੋਮਿਆਂ ਦੇ ਹੱਲ ਦੇ ਕੌਮਾਂਤਰੀ ਪ੍ਰਦਾਤਾ ਇਡੇਕੋ ਦੇ ਡਾਇਰੈਕਟਰ ਜਨਰਲ ਦੀਪੇਸ਼ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਨਰਸ ਬਣਨ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਸਮਾਂ ਹੈ। ਵਿਦੇਸ਼ਾਂ ਵਿਚ ਲੱਗਭਗ 6,40,000 ਭਾਰਤੀ ਨਰਸਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ’ਚੋਂ ਲੱਗਭਗ 88,000 ਓ.ਈ.ਸੀ.ਡੀ. ਦੇਸ਼ਾਂ ’ਚ ਹਨ।
ਉਦਯੋਗ ਰਿਪੋਰਟਾਂ ਤੇ ਓਵਰਸੀਜ਼ ਡਿਵੈੱਲਪਮੈਂਟ ਐਂਡ ਇੰਪਲਾਇਮੈਂਟ ਪ੍ਰਮੋਸ਼ਨ ਕੰਸਲਟੈਂਟਸ ਵਰਗੀਆਂ ਏਜੰਸੀਆਂ ਦੇ ਸਰਕਾਰੀ ਅੰਕੜਿਆਂ ਅਨੁਸਾਰ 2020 ਤੋਂ ਇਸ ਵਿਚ ਕਾਫ਼ੀ ਵਾਧਾ ਹੋਇਆ ਹੈ, ਇਸ ਦੌਰਾਨ ਅੰਦਾਜ਼ਨ 250,000-300,000 ਭਾਰਤੀ ਨਰਸਾਂ ਨੂੰ ਵਿਦੇਸ਼ਾਂ ’ਚ ਨੌਕਰੀਆਂ ਮਿਲੀਆਂ ਹਨ।
ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾ ਰਹੇ ਹਨ ਦੇਸ਼
ਜਰਮਨੀ ਭਾਰਤੀਆਂ ਲਈ ਆਪਣੇ ਹੁਨਰਮੰਦ-ਕਰਮਚਾਰੀ ਵੀਜ਼ਾ ਕੈਪ ਨੂੰ 20,000 ਤੋਂ ਵਧਾ ਕੇ 90,000 ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦਕਿ ਜਾਪਾਨ ਨੇ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ। ਇਹ ਭਾਰਤ ਨਾਲੋਂ 8 ਤੋਂ 10 ਗੁਣਾ ਵੱਧ ਤਨਖਾਹਾਂ ਦੇ ਰਿਹਾ ਹੈ। ਇਸ ਤੋਂ ਇਲਾਵਾ ਕਈ ਦੇਸ਼ ਸਥਾਈ ਨਿਵਾਸ ਜਾਂ ਨਾਗਰਿਕਤਾ ਦੀ ਪੇਸ਼ਕਸ਼ ਕਰ ਰਹੇ ਹਨ। ਇਟਲੀ ਦਾ ਟੀਚਾ ਆਉਣ ਵਾਲੇ ਸਾਲਾਂ ਵਿਚ 10,000 ਭਾਰਤੀ ਨਰਸਾਂ ਦੀ ਭਰਤੀ ਕਰਨਾ ਹੈ।
ਕੈਨੇਡਾ ਆਧਾਰਤ ਨਾਰਕੋ-ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼; 2.5kg ਹੈਰੋਇਨ ਤੇ ਡਰੱਗ ਮਨੀ ਸਣੇ 3 ਕਾਬੂ
NEXT STORY