ਮਾਨਸਾ (ਮਿੱਤਲ)- ਕੋਰੋਨਾ ਮਹਾਮਾਰੀ ਦੌਰਾਨ ਲੋਕ ਸੇਵਾ 'ਚ ਨਿਡਰ ਹੋ ਕੇ ਕੰਮ ਕਰਨ ਵਾਲੇ ਅਫਸਰਾਂ ਨੂੰ ਸਰਕਾਰ ਪਾਸੋਂ ਮੁੜ ਤੋਂ ਤੀਜੀ ਲਹਿਰ ਦੌਰਾਨ ਉਤਸ਼ਾਹਿਤ ਕਰਨ ਲਈ ਸਨਮਾਨਿਤ ਕਰਨ ਦੀ ਮੰਗ ਉੱਠੀ ਹੈ। ਪਿਛਲੀ ਕੋਰੋਨਾ ਲਹਿਰ ਦੌਰਾਨ ਸਮੁੱਚੇ ਪੰਜਾਬ ਭਰ 'ਚ ਜਦੋਂ ਲੋਕਾਂ ਅੰਦਰ ਇਸ ਬਿਮਾਰੀ ਨੂੰ ਲੈ ਕੇ ਭੈਅ ਪਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਮਾਨਸਾ ਵਿਖੇ ਬਤੌਰ ਐੱਸ. ਐੱਸ. ਪੀ. ਡਾ: ਨਰਿੰਦਰ ਭਾਰਗਵ ਅਤੇ ਜਲੰਧਰ ਅਤੇ ਲੁਧਿਆਣਾ ਵਿਖੇ ਡਿਪਟੀ ਕਸ਼ਿਮਨਰ ਰਹੇ ਵਰਿੰਦਰ ਸ਼ਰਮਾ ਕੰਮ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨੂੰ ਚੰਗੀ ਤਰ੍ਹਾਂ ਨਿਜੱਠਿਆ। ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਭੈਅ ਨੂੰ ਖਤਮ ਕਰਨ ਲਈ ਘਰ-ਘਰ ਜਾ ਕੇ ਲੋਕਾਂ ਨੂੰ ਇਸ ਬਾਰੇ ਚੁਕੰਨਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਨੇਕਾਂ ਪੁਲਸ ਅਫਸਰਾਂ ਅਤੇ ਸੇਵਾ ਕਰਨ ਵਾਲੇ ਸਰਕਾਰੀ ਮੁਲਾਜਮਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਉਤਸ਼ਾਹ ਅਤੇ ਦਲੇਰੀ ਵਧਾਈ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ

ਜਿਸ ਨਾਲ ਡਰ, ਭੈਅ ਖਤਮ ਹੋ ਕੇ ਇਕ ਲੋਕ ਲਹਿਰ ਬਣੀ ਤੇ ਲੋਕਾਂ ਵਿੱਚੋਂ ਕੋਰੋਨਾ ਦਾ ਡਰ ਮੁਕੰਮਲ ਰੂਪ ਤੇ ਖਤਮ ਹੋਇਆ। ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮਾਨਸਾ ਦੇ ਮੈਂਬਰ ਸਤੀਸ਼ ਕੁਮਾਰ ਸਿੰਗਲਾ, ਪੰਚਾਇਤ ਯੂਨੀਅਨ ਜਿਲ੍ਹਾ ਮਾਨਸਾ ਦੇ ਸਰਪ੍ਰਸਤ ਐਡਵੋਕੇਟ ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸਮਾਜ ਸੇਵੀ ਸਤਲੁਜ ਸਪੀਨਿੰਗ ਮਿੱਲ ਮਾਨਸਾ ਦੇ ਐੱਮ.ਡੀ. ਸ਼ਾਮ ਲਾਲ ਭੋਲਾ, ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਮੰਗ ਕੀਤੀ ਹੈ ਕਿ ਅਜਿਹੇ ਦਲੇਰ ਅਤੇ ਮਨੁੱਖੀ ਸੇਵਾ ਦੀ ਭਾਵਨਾ ਰੱਖਣ ਵਾਲੇ ਅਫਸਰਾਂ ਨੂੰ ਵਿਸ਼ੇਸ਼ ਤੌਰ ਤੇ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਗਣਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇ ਅਤੇ ਤੀਜੀ ਲਹਿਰ ਵਿਚ ਉਨ੍ਹਾਂ ਦੀ ਸੇਵਾਵਾਂ ਮੁੜ ਤੋਂ ਲਈਆਂ ਜਾਣ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਮੁਫਤ ਰਾਸ਼ਨ ਕਿੱਟਾਂ, ਮਾਸਕ ਅਤੇ ਲੋਂੜੀਦੀ ਸਮੱਗਰੀ ਵੰਡੀ ਗਈ। ਲੋਕਾਂ ਨੂੰ ਕੋਰੋਨਾ ਟੈਸਟ ਅਤੇ ਵੈਕਸੀਨ ਲਵਾਉਣ ਨੂੰ ਲੈ ਕੇ ਵੀ ਜਾਗਰੂਕਤਾ ਵਿਸ਼ੇਸ਼ ਤੌਰ ਤੇ ਜਾਗਰੂਕਤਾ ਦੀ ਮੁੰਹਿਮ ਚਲਾਈ। ਜਿਸ ਤੋਂ ਪ੍ਰਭਾਵਿਤ ਹੋ ਕੇ ਲੋਕ ਹੁਣ ਆਪਣੇ ਆਪ ਟੈਸਟ ਅਤੇ ਵੈਕਸੀਨ ਲਾਈਨਾਂ ਵਿਚ ਲੱਗ ਕੇ ਲਗਵਾ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੇ ਤੁਸੀਂ ਵੀ ਹੋ ਪਰੇਸ਼ਾਨ ਰਾਤ ਵਾਲੀ ਮਰਦਾਨਾ ਕਮਜ਼ੋਰੀ ਤੋਂ ? ਤਾਂ ਜ਼ਰੂਰ ਦਿਓ ਧਿਆਨ
NEXT STORY