ਮੁੰਬਈ- ਪਿਛਲੇ ਸਾਲ ਆਸਟ੍ਰੇਲੀਆ ’ਚ ਸੱਟਾਂ ਨਾਲ ਜੂੰਝਣ ਦੇ ਬਾਵਜੂਦ ਭਾਰਤੀ ਦੀ ਸ਼ਾਨਦਾਰ ਟੈਸਟ ਜਿੱਤ ਨੂੰ ਯਾਦ ਕਰਦੇ ਹੋਏ ਮਹਾਨ ਖਿਡਾਰੀ ਸੁਨੀਲ ਗਾਵਾਸਕਰ ਨੇ ਕਿਹਾ ਕਿ ਇਹ ਪ੍ਰਦਰਸ਼ਨ ਟੀਮ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਸਫਲਤਾਵਾਂ ’ਚੋਂ ਇਕ ਹੈ। ਇਸ ਨੂੰ ਦੇਸ਼ ਦੇ ਕ੍ਰਿਕਟ ਇਤਿਹਾਸ ਦਾ ਸੁਨਹਿਰਾ ਪੰਨਾ ਮੰਨਿਆ ਜਾ ਸਕਦਾ ਹੈ। ਸੀਰੀਜ਼ ਦੇ ਪਹਿਲੇ ਟੈਸਟ ਦੀ ਦੂਜੀ ਪਾਰੀ ’ਚ ਆਪਣੇ ਸਭ ਤੋਂ ਘੱਟ ਸਕੋਰ ਸਿਰਫ 36 ਦੌੜਾਂ ’ਤੇ ਆਊਟ ਹੋਣ ਅਤੇ ਕਰਾਰੀ ਹਾਰ ਝੱਲਣ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ।
ਅਜਿੰਕਯਾ ਰਹਾਨੇ ਦੀ ਕਪਤਾਨੀ ’ਚ ਟੀਮ ਨੇ ਮੈਲਬੌਰਨ ’ਚ ਜਿੱਤ ਦਰਜ ਕੀਤੀ ਅਤੇ ਫਿਰ ਸਿਡਨੀ ’ਚ ਮੁਸ਼ਕਿਲ ਹਾਲਾਤਾਂ ’ਚ ਰਵੀਚੰਦਰਨ ਅਸ਼ਵਿਨ ਦਾ ਅਜੇਤੂ ਕਿਲਾ ਮੰਨਿਆ ਜਾਣ ਵਾਲਾ ਗਾਬਾ (ਬ੍ਰਿਸਬੇਨ) ਮੈਦਾਨ ’ਤੇ ਖੇਡੇ ਗਏ ਫੈਸਲਾਕੁੰਨ ਮੈਚ ’ਚ ਭਾਰਤ ਨੇ ਆਖਰੀ ਦਿਨ ਰਿਸ਼ਭ ਪੰਤ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਯਾਦਗਾਰ ਜਿੱਤ ਦਰਜ ਕੀਤੀ। ਗਾਵਾਸਕਰ ਨੇ ਕਿਹਾ ਕਿ ਪਿਛਲੇ ਸਾਲ ਸ਼ੁਰੂਆਤ ’ਚ ਆਸਟ੍ਰੇਲੀਆ ’ਚ ਭਾਰਤ ਦੀ ਜਿੱਤ ਭਾਰਤੀ ਕ੍ਰਿਕਟ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸਫਲਤਾਵਾਂ ’ਚੋਂ ਇਕ ਮੰਨੀ ਜਾਵੇਗਾ। ਭਾਰਤ ਦੀ ਜਿੱਤ ਦਾ ਇਕ ਸਾਲ ਪੂਰਾ ਹੋਣ ਦੇ ਜਸ਼ਨ ਨੂੰ ਮਨਾਉਣ ਲਈ ‘ਸੋਨੀ ਸਪੋਰਟਸ ਨੈੱਟਵਰਕ’ ਨੇ ‘ਡਾਊਨ ਅੰਡਰਡਾਗਸ-ਇੰਡੀਆਜ਼ ਗ੍ਰੈਟੈਸਟ ਕਮਬੈਕ’ ਨਾਮਕ ਇਕ ਵਿਸ਼ੇਸ਼ ਡਾਕੂਮੈਂਟਰੀ ਲੜੀ ਦਾ ਨਿਰਮਾਣ ਕੀਤਾ ਹੈ, ਜਿਸ ਦਾ ਪ੍ਰੀਮੀਅਰ (ਪ੍ਰਸਾਰਣ) 14 ਜਨਵਰੀ ਨੂੰ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕਾ ਖ਼ਿਲਾਫ਼ ਵਨ-ਡੇ ਸੀਰੀਜ਼ ਲਈ ਟੀਮ ਇੰਡੀਆ 'ਚ ਬਦਲਾਅ, ਇਹ ਖਿਡਾਰੀ ਹੋਏ ਸ਼ਾਮਲ
NEXT STORY