ਤਪਾ ਮੰਡੀ(ਸ਼ਾਮ,ਗਰਗ) - ਪੰਜਾਬ ਕਿਸਾਨ ਯੂਨੀਅਨ ਅਤੇ ਸੀ.ਪੀ.ਆਈ(ਐਮ.ਐਲ) ਲਿਬਰੇਸ਼ਨ ਵੱਲੋਂ ਸਾਂਝੇ ਤੋਰ 'ਤੇ ਵਿਧਵਾ ਮਨਦੀਪ ਕੌਰ ਨੂੰ ਇਨਸਾਫ ਦਿਵਾਉਣ ਲਈ ਥਾਣੇ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਬੁਲਾਰਿਆਂ ਜੱਗਾ ਸਿੰਘ ਬਦਰਾ,ਮੌਹਣ ਸਿੰਘ ਰੂੜੇਕੇ ਕਲਾਂ,ਗੁਰਪ੍ਰੀਤ ਸਿੰਘ ਰੂੜੇਕੇ ਕਲਾਂ,ਸੂਬਾ ਸਕੱਤਰ ਓਂਕਾਰ ਸਿੰਘ ਬਰਾੜ,ਔਰਤ ਆਗੂ ਜਸਵੀਰ ਕੋਰ ਨੱਤ,ਗੋਰਾ ਸਿੰਘ ਭੈਣੀ ਬੱਗਾ,ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਮਨਦੀਪ ਕੌਰ ਦਾ ਮਸਲਾ ਜੋ ਕਿ ਤਪਾ ਥਾਣੇ ਨਾਲ ਸਬੰਧਤ ਹੈ ਕਿਸਾਨ ਜਥੇਬੰਦੀ ਦੇ ਆਗੂਆਂ ਦੇ ਵਾਰ-ਵਾਰ ਮਿਲਣ 'ਤੇ ਵੀ ਕੋਈ ਹੱਲ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਵਿਧਵਾ ਮਨਦੀਪ ਕੌਰ ਪਤੀ ਕ੍ਰਿਸ਼ਨ ਚੰਦ ਵੱਲੋਂ ਅਪਣੇ ਜੇਠ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਖੇਤ ਵਿਚ ਮੋਟਰ ਲੱਗੀ ਹੈ ਉਹ ਸਾਂਝੀ ਹੈ। ਇਨ੍ਹਾਂ ਦਾ ਲਾਇਆ ਹੋਇਆ ਮੋਟਰ ਨੂੰ ਜ਼ਿੰਦਰਾ ਵੀ ਜੇਠ ਨੇ ਤੋੜ ਦਿੱਤਾ ਹੈ। ਜਿਸ ਦੀ ਦਰਖਾਸਤ ਪਹਿਲਾਂ ਥਾਣਾ ਤਪਾ ਵਿਖੇ ਦਿੱਤੀ ਗਈ ਸੀ ਪਰ ਜੇਠ ਖਿਲਾਫ ਅਜੇ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਜੇਠ ਮਨਦੀਪ ਕੌਰ ਨੂੰ ਧਮਕੀਆਂ ਦਿੰਦਾ ਹੈ ਅਤੇ ਜਥੇਬੰਦੀ ਦੇ ਆਗੂਆਂ ਨੂੰ ਵੀ ਧਮਕੀਆਂ ਦਿੱਤੀਆਂ। ਉਲਟਾ ਪੁਲਸ ਨੇ ਮਨਦੀਪ ਕੋਰ ਨੂੰ ਫੜ੍ਹ ਕੇ 2 ਘੰਟੇ ਥਾਣੇ 'ਚ ਬਿਠਾ ਲਿਆ ਅਤੇ ਦੂਜੇ ਪਾਸੇ ਉਸ ਦਾ ਜੇਠ ਖੇਤ 'ਚ ਵੱਢਣ ਕਿਨਾਰੇ ਖੜ੍ਹੀ ਕਣਕ ਨੂੰ ਵੱਢ ਕੇ ਲੈ ਗਿਆ। ਪੁਲਸ ਦੀ ਇਸ ਨਾਕਾਮੀ ਨੂੰ ਦੇਖਦੇ ਹੋਏ ਅੱਜ ਧਰਨਾ ਲਗਾਇਆ ਗਿਆ ਜੇਕਰ ਪੁਲਸ ਨੇ ਵਿਧਵਾ ਭੈਣ ਮਨਦੀਪ ਕੌਰ ਨੂੰ ਕੋਈ ਇਨਸਾਫ ਨਾ ਦਿਵਾਇਆ ਤਾਂ ਸ਼ੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਾਂਗੇ।
ਡੀ.ਐਸ.ਪੀ ਤਪਾ ਬਲਜੀਤ ਸਿੰਘ ਬਰਾੜ,ਥਾਣਾ ਮੁੱਖੀ ਮੈਡਮ ਕਿਰਨਜੀਤ ਕੋਰ,ਸਿਟੀ ਇੰਚਾਰਜ ਮੇਜਰ ਸਿੰਘ ਨੇ ਯੂਨੀਅਨ ਦੇ ਪੰਜ ਮੈਂਬਰੀ ਨਾਲ ਵਿਸਥਾਰ ਨਾਲ ਗੱਲਬਾਤ ਕਰਨ ਉਪਰੰਤ ਕਿਹਾ ਕਿ ਭੈਣ ਮਨਦੀਪ ਕੋਰ ਨੂੰ 1-2 ਦਿਨਾਂ 'ਚ ਇਨਸ਼ਾਫ ਦਿਵਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 2 ਘੰਟੇ ਤਾਜੋ ਕੈਂਚੀਆਂ 'ਤੇ ਧਰਨਾ ਦ ੇਕੇ ਇਨਸਾਫ ਦੀ ਮੰਗ ਕੀਤੀ। ਉਸ ਤੋਂ ਬਾਅਦ ਪੁਲਸ ਸਟੇਸ਼ਨ ਅੱਗੇ ਧਰਨਾ ਜੜ੍ਹ ਦਿੱਤਾ। ਜੋ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਮੌਕੇ ਗੁਰਪ੍ਰੀਤ ਸਿੰਘ,ਗੁਰਤੇਜ ਸਿੰਘ ਮਹਿਰਾਜ,ਸਿੰਦਰ ਸਿੰਘ ਭਦੋੜ,ਗੁਰਪ੍ਰੀਤ ਸਿੰਘ ਜੰਗਿਆਣਾ,ਲਖਵੀਰ ਸਿੰਘ ਖਾਰਾ,ਮਲਕੀਤ ਸਿੰਘ ਸੰਧੂਕਲਾਂ,ਲਾਭ ਸਿੰਘ ਸੰਧੂ ਕਲਾਂ ਖ਼ਜ਼ਾਨਚੀ ਬਲਾਕ ਸ਼ਹਿਣਾ,ਮੱਘਰ ਸਿੰਘ ਪੰਧੇਰ, ਪਰਗਟ ਸਿੰਘ ਇਕਾਈ ਪ੍ਰਧਾਨ ਜੰਗੀਆਣਾ, ਗੁਰਚਰਨ ਸਿੰਘ,ਜ਼ਿਲ੍ਹਾ ਖਜ਼ਾਨਚੀ ਨਿਰੰਜਣ ਸਿੰਘ ਬਦਰਾ,ਹਮੀਰ ਸਿੰਘ ਖਜਾਨਚੀ,ਬਚਿੱਤਰ ਸਿੰਘ ਬਦਰਾ,ਰੇਸ਼ਮ ਸਿੰਘ ਖਾਲਸਾ ਢਿੱਲਵਾਂ ਆਦਿ ਨੇ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ। ਜੇਕਰ ਇਨਸਾਫ ਨਾ ਦਿੱਤਾ ਤਾਂ ਯੂਨੀਅਨ ਆਗੂ ਉਸ ਦੇ ਘਰ ਅੱਗੇ ਧਰਨਾ ਦੇਣ ਤੋਂ ਗੁਰੇਜ ਨਹੀਂ ਕਰਨਗੇ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਪੰਜਾਬ ਵੱਲੋਂ ਬਠਿੰਡਾ 'ਚ ਫਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਦੀ ਮੰਗ
NEXT STORY