ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਦਰਦੀ, ਸੁਖਪਾਲ)- ਸਿੱਖਿਆ ਮੰਤਰੀ ਪੰਜਾਬ ਦੇ ਇਸ਼ਾਰੇ ’ਤੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿ.) ਪੰਜਾਬ ਵੱਲੋਂ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਅਮਨ ਸ਼ਰਮਾ, ਮੰਗਲ ਸਿੰਘ ਅਤੇ ਊਧਮ ਸਿੰਘ ਨੂੰ ਮੁਅੱਤਲ ਕਰਨ ਦੀ ਘਟੀਆ ਕਾਰਵਾਈ ਖਿਲਾਫ ਸਡ਼ਕ ’ਤੇ ਉਤਰਦਿਆਂ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਵੱਲੋਂ ਬਾਜ਼ਾਰ ਵਿਚ ਰੋਸ ਮੁਜ਼ਾਹਰਾ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ।
ਸਥਾਨਕ ਰੈੱਡ ਕਰਾਸ ਭਵਨ ਵਿਚ ਜਸਵਿੰਦਰ ਝਬੇਲਵਾਲੀ, ਪਵਨ ਕੁਮਾਰ, ਜਸਵੀਰ ਤੱਖੀ, ਰਮਨਜੀਤ ਕੌਰ, ਕਰਮਜੀਤ ਕੌਰ, ਹਰਜੀਤ ਸਿੰਘ, ਸਰਦੂਲ ਸਿੰਘ, ਧੀਰਜ ਕੁਮਾਰ, ਨਛੱਤਰ ਸਿੰਘ, ਜਗਸੀਰ ਸਿੰਘ ਦੀ ਅਗਵਾਈ ਹੇਠ ਇਕੱਤਰ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮਜ਼ਲੂਮਾਂ ਲਈ ਲਡ਼ਨ ਵਾਲੇ ਆਗੂਆਂ ਨੂੰ ਜੇ ਕੋਈ ਮੰਤਰੀ ਮੁਅੱਤਲ ਕਰ ਕੇ ਇਹ ਸਮਝਦਾ ਹੈ ਕਿ ਉਹ ਡਰਾ ਲਵੇਗਾ ਤਾਂ ਲੋਕ ਬਹੁਤ ਜਲਦੀ ਉਸ ਦਾ ਭੁਲੇਖਾ ਕੱਢ ਦੇਣਗੇ।
ਜੇਕਰ ਸਰਕਾਰ ਮੁਲਾਜ਼ਮਾਂ ਨੂੰ ਆਪਣੇ ਹੱਕ ਮੰਗਣ ਤੋਂ ਰੋਕਣ ਲਈ ਮੁਅੱਤਲੀਆਂ ਕਰਨ ਵੱਲ ਨੂੰ ਵਧ ਰਹੀ ਹੈ ਤਾਂ ਮੁਲਾਜ਼ਮ ਇਸ ਧੱਕੇਸ਼ਾਹੀ ਨੂੰ ਸਹਿਣ ਨਹੀਂ ਕਰਨਗੇ, ਸਗੋਂ ਇਸ ਦਾ ਮੂੰਹ ਤੋਡ਼ ਜਵਾਬ ਦੇਣਗੇ। ਸਿੱਖਿਆ ਮੰਤਰੀ ਦੇ ਇਸ਼ਾਰੇ ’ਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਗਏ ਇਸ ਆਪ ਹੁਦਰੇਪਣ ਖਿਲਾਫ ਮੁਲਾਜ਼ਮਾਂ ਦਾ ਰੋਸ ਪੂਰੇ ਪੰਜਾਬ ਵਿਚ ਫੈਲੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਗੂਆਂ ਨੂੰ ਜਲਦ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤਿੱਖਾ ਹੋਵੇਗਾ।
ਇਸ ਦੌਰਾਨ ਰਾਜਵਿੰਦਰ ਸਿੰਘ, ਟਹਿਲ ਸਿੰਘ, ਜਸਵਿੰਦਰ ਸਿੰਘ, ਹਰਪਾਲ ਕੌਰ, ਸੁਭਾਸ਼ ਚੰਦਰ, ਰਾਜਵਿੰਦਰ ਕੌਰ, ਸੁਖਜੀਵਨ ਬਾਵਾ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਨੇ ਨਿਭਾਈ।
ਯੂਨਿਟ ਦੇ ਸੀਨੀਅਰ ਅਫਸਰ ਨੇ ਇੰਸਪੈਕਟਰ ਤੇ ਡੀ. ਐੱਸ. ਪੀ. ਨੂੰ ਕਿਹਾ ‘ਗਧਾ’
NEXT STORY