ਫ਼ਰੀਦਕੋਟ, (ਹਾਲੀ)- ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ (ਡੀ. ਐੱਮ. ਐੱਫ) ਪੰਜਾਬ ਦੀ ਜ਼ਿਲਾ ਇਕਾਈ ਫ਼ਰੀਦਕੋਟ ਵੱਲੋਂ ਸੂਬਾਈ ਆਗੂਆਂ ਲਖਵਿੰਦਰ ਕੌਰ ਅਤੇ ਅਮਰਜੀਤ ਕੰਮੇਆਣਾ ਦੀ ਅਗਵਾਈ ਹੇਠ 18 ਮਾਰਚ ਦੀ ਮਹਾ ਰੈਲੀ ਲਈ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ। ਉਨ੍ਹਾਂ ਮੀਟਿੰਗ 'ਚ ਹਾਜ਼ਰ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਠੇਕਾ ਆਧਾਰਿਤ, ਮਾਣ-ਭੱਤੇ ਵਾਲੇ ਅਤੇ ਰੈਗੂਲਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਦੇਖੀ ਖਿਲਾਫ਼ 18 ਮਾਰਚ ਨੂੰ ਜਲੰਧਰ ਵਿਖੇ ਮਹਾ ਰੈਲੀ ਕੀਤੀ ਜਾਵੇਗੀ, ਜਿਸ 'ਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ, ਮਿਡ ਡੇਅ ਮੀਲ ਕੁੱਕ ਵਰਕਰਾਂ ਅਤੇ ਦਫਤਰੀ ਮੁਲਾਜ਼ਮਾਂ, ਜੰਗਲਾਤ, ਪਬਲਿਕ ਵਰਕਸ ਅਤੇ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮ, ਸਿੱਖਿਆ ਵਿਭਾਗ ਵਿਚਲੇ ਠੇਕਾ ਆਧਾਰਿਤ ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗਾਂ 'ਚ ਪੱਕਾ ਕਰਨ ਸਮੇਤ ਹੋਰ ਮੰਗਾਂ ਦੀ ਕੀਤੀ ਜਾ ਰਹੀ ਅਣਦੇਖੀ ਲਈ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਮੇਂ ਸੂਬਾਈ ਆਗੂ ਜਸਵਿੰਦਰ ਝਬੇਲਵਾਲੀ ਨੇ ਕਿਹਾ ਕਿ ਸਰਕਾਰ, ਜਿਸ ਤਰ੍ਹਾਂ ਐੱਸ. ਐੱਸ. ਏ./ਰਮਸਾ, 5178 ਭਰਤੀ ਵਾਲੇ ਅਧਿਆਪਕਾਂ/ਪਿਕਟਸ ਸੋਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਦਾ ਕਈ ਸਾਲ ਸ਼ੋਸ਼ਣ ਕਰਨ ਤੋਂ ਬਾਅਦ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਉਨ੍ਹਾਂ ਨੂੰ ਘੱਟੋ-ਘੱਟ ਮਜ਼ਦੂਰੀ ਤੋਂ ਵੀ ਘੱਟ 10,300 ਰੁਪਏ ਪ੍ਰਤੀ ਮਾਸਿਕ 'ਤੇ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਅਤੇ ਹਰ ਤਰ੍ਹਾਂ ਦੇ ਬਕਾਏ ਜਾਰੀ ਕਰਨ 'ਤੇ ਨਾਜਾਇਜ਼ ਰੋਕ ਲਾ ਰਹੀ ਹੈ, ਜਿਸ ਦੇ ਰੋਸ ਵਜੋਂ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੀ ਅਗਵਾਈ ਹੇਠ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਵੱਡੀ ਪੱਧਰ 'ਤੇ ਸੰਘਰਸ਼ ਵਿਢਦੇ ਹੋਏ 18 ਮਾਰਚ ਨੂੰ ਜਲੰਧਰ ਵਿਚ ਮਹਾ ਰੈਲੀ
ਕੀਤੀ ਜਾਵੇਗੀ।
ਇਸ ਮੌਕੇ ਮਾਸਟਰ ਮੱਖਣ ਸਿੰਘ ਤੋਂ ਇਲਾਵਾ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਦੇ ਸਰਬਜੀਤ ਕੌਰ ਮਿੱਡ ਡੇਅ ਮੀਲ ਵਰਕਰ ਯੂਨੀਅਨ ਦੇ ਰੁਪਿੰਦਰ ਕੌਰ, ਗਿਆਨ ਕੌਰ, ਇੰਦਰਪਾਲ ਕੌਰ, ਮਨਪ੍ਰੀਤ ਕੌਰ, ਗੁਰਵਿੰਦਰ ਕੌਰ, ਬਲਦੇਵ ਸਿੰਘ, ਮੇਲਾ ਸਿੰਘ ਆਦਿ ਹਾਜ਼ਰ ਸਨ।
ਪੁਲਸ ਨੇ ਅਫੀਮ ਸਣੇ 4 ਵਿਅਕਤੀਆਂ ਨੂੰ ਕੀਤਾ ਕਾਬੂ
NEXT STORY