ਪਟਿਆਲਾ— ਪੰਜਾਬ ਸਰਕਾਰ ਵੱਲੋਂ ਸੂਬੇ 'ਚ ਲਗਾਏ ਜਾ ਰਹੇ ਰੁਜਗਾਰ ਮੇਲੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਚ ਹਵਾ ਨਿਕਲਦੀ ਦਿਖਾਈ ਦਿੱਤੀ। ਪਟਿਆਲਾ ਦੇ ਲੜਕਿਆਂ ਦੇ ਆਈ.ਟੀ.ਆਈ. 'ਚ ਰੁਜਗਾਰ ਮੇਲਾ ਲਗਾਇਆ ਗਿਆ ਸੀ। ਨੌਜਵਾਨ ਰਜਿਸਟਰੇਸ਼ਨ ਲਈ ਪਹੁੰਚੇ, ਦੁਪਿਹਰ ਤੱਕ ਕੰਪਨੀ ਅਧਿਕਾਰੀਆਂ ਦੇ ਨਾਂ ਆਉਣ 'ਤੇ ਨੌਜਵਾਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਦਾ ਦੋਸ਼ ਹੈ ਕਿ ਪਹਿਲਾਂ ਤਾਂ ਟੋਕਣ ਲਈ ਉਨ੍ਹਾਂ ਨੂੰ ਲੰਬਾ ਇੰਤਜਾਰ ਕਰਨਾ ਪਿਆ ਅਤੇ ਵਿਰੋਧ ਕੀਤੇ ਜਾਣ ਤੋਂ ਬਾਅਦ ਫਾਰਮ ਦਿੱਤੇ ਗਏੇ, ਫਿਰ ਕਿਸੇ ਕੰਪਨੀ ਦੇ ਨਾ ਆਉਣ 'ਤੇ ਉਨ੍ਹਾਂ ਦਾ ਗੁੱਸਾ ਫੁੱਟ ਗਿਆ ਅਤੇ ਉਨ੍ਹਾਂ ਪ੍ਰਦਰਸ਼ਨ ਕਰਨਾ ਸ਼ੁਰੂ ਦਿੱਤਾ।
ਕੈਪਟਨ ਸਰਕਾਰ ਵੱਲੋਂ ਸੂਬੇ 'ਚ ਰੁਜਗਾਰ ਮੇਲੇ ਲਗਾ ਕੇ ਬੇਰੁਜਗਾਰਾਂ ਨੂੰ ਨੌਕਰੀਆਂ ਦੇਣ ਲਈ ਮੇਲੇ ਤਾਂ ਲਗਾਏ ਜਾ ਰਹੇ ਹਨ ਪਰ ਰੁਜਗਾਰ ਮੇਲਿਆਂ 'ਚ ਪ੍ਰਬੰਧਾਂ ਦੀ ਕਮੀ ਕਿਤੇ ਨਾ ਕਿਤੇ ਸਰਕਾਰ ਦੇ ਉਪਰਾਲੇ 'ਤੇ ਪਾਣੀ ਫੇਰਦੀ ਨਜ਼ਰ ਆ ਰਹੀ ਹੈ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY