ਲੁਧਿਆਣਾ (ਸਹਿਗਲ) : ਪਿਛਲੇ ਕੁਝ ਸਮੇਂ ਤੋਂ ਮਹਾਨਗਰ ’ਚ ਡੇਂਗੂ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਤੱਕ ਪ੍ਰਮੁੱਖ ਹਸਪਤਾਲਾਂ ਤੋਂ ਸੈਂਕੜੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਸਿਹਤ ਵਿਭਾਗ ਨੇ 258 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ ਵਿਚ 7 ਮਰੀਜ਼ਾਂ ਦੀ ਡੇਂਗੂ ਕਾਰਨ ਮੌਤ ਹੋ ਚੁੱਕੀ ਦੱਸੀ ਜਾਂਦੀ ਹੈ, ਜਦੋਂਕਿ ਸਿਹਤ ਵਿਭਾਗ ਨੇ ਸਾਰੇ ਮ੍ਰਿਤਕਾਂ ਨੂੰ ਸ਼ੱਕੀ ਸ਼੍ਰੇਣੀ ਵਿਚ ਰੱਖਿਆ ਹੈ ਅਤੇ ਇਸ ਦੀ ਰਿਪੋਰਟ ਡੇਟ ਡੇਂਗੂ ਰਿਵਿਊ ਕਮੇਟੀ ਵਿਚ ਭੇਜਣ ਦੀ ਗੱਲ ਕਹੀ ਹੈ। ਜ਼ਿਲਾ ਮਲੇਰੀਆ ਅਫਸਰ ਡਾ. ਸ਼ੀਤਲ ਨਾਰੰਗ ਨੇ ਕਿਹਾ ਕਿ ਕੁਝ ਮਰੀਜ਼ਾਂ ਦੀ ਡੇਂਗੂ ਕਾਰਨ ਮੌਤ ਹੋਈ ਹੈ ਪਰ ਉਸ ਨੂੰ ਸ਼ੱਕੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਸਹੀ ਗਿਣਤੀ ਦਾ ਵੇਰਵਾ ਰੀਵਿਊ ਕਮੇਟੀ ਦੀ ਰਿਪੋਰਟ ਤੋਂ ਬਾਅਦ ਜਨਤਕ ਕੀਤਾ ਜਾਵੇਗਾ।
ਵਰਣਨਯੋਗ ਹੈ ਕਿ ਜਦੋਂ ਤੋਂ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ, ਸਿਹਤ ਵਿਭਾਗ ਨੇ ਇਸ ਦੀ ਰਿਪੋਰਟ ਦਬਾ ਕੇ ਰੱਖਣੀ ਸ਼ੁਰੂ ਕਰ ਦਿੱਤੀ ਹੈ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਛੁੱਟੀ ’ਤੇ ਹਨ ਅਤੇ ਸੋਮਵਾਰ ਨੂੰ ਹੀ ਡੇਂਗੂ ਦੀ ਸਹੀ ਸਥਿਤੀ ਬਾਰੇ ਦੱਸ ਸਕਦੀ ਹੈ।
ਇਹ ਵੀ ਪੜ੍ਹੋ : ਭਲਕੇ Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut, ਸਾਰਾ ਦਿਨ...
ਘਰਾਂ ਦੇ ਆਸ-ਪਾਸ ਅਤੇ ਛੱਤ ’ਤੇ ਜਮ੍ਹਾਂ ਪਾਣੀ ਨਾਲ ਵਧਦਾ ਹੈ ਡੇਂਗੂ ਦਾ ਖਤਰਾ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰਾਂ, ਸਕੂਲਾਂ, ਦਫਤਰਾਂ, ਹਸਪਤਾਲਾਂ ਅਤੇ ਬਾਜ਼ਾਰਾਂ ’ਚ ਜਾ ਕੇ ਡੇਂਗੂ ਦੀ ਰੋਕਥਾਮ ਲਈ ਜਾਂਚ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਸਿਰਫ ਸਾਫ ਪਾਣੀ ’ਚ ਹੀ ਪੈਦਾ ਹੁੰਦਾ ਹੈ। ਇਸ ਲਈ ਜਿੱਥੇ ਵੀ 7 ਦਿਨਾਂ ਤੋਂ ਜ਼ਿਆਦਾ ਪਾਣੀ ਜਮ੍ਹਾ ਰਹਿੰਦਾ ਹੈ, ਉਥੇ ਡੇਂਗੂ ਦਾ ਮੱਛਰ ਪੈਦਾ ਹੋ ਸਕਦਾ ਹੈ। ਇਸ ਲਈ ਹਰ ਸ਼ੁੱਕਰਵਾਰ ਨੂੰ ਘਰਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਣੀ ਚਾਹੀਦੀ ਹੈ ਜਿਵੇਂ- ਕੂਲਰ, ਗਮਲੇ, ਛੱਤਾਂ ’ਤੇ ਰੱਖੀਆਂ ਟੈਂਕੀਆਂ, ਪੁਰਾਣੇ ਟਾਇਰ ਅਤੇ ਕਬਾੜ ਦਾ ਸਾਮਾਨ ਆਦਿ। ਲੋਕ ਅਜਿਹੀਆਂ ਥਾਵਾਂ ’ਤੇ ਪਾਣੀ ਜਮ੍ਹਾ ਨਾ ਹੋਣ ਦੇਣ ਅਤੇ ਘਰਾਂ ਦੇ ਆਸ-ਪਾਸ ਸਫਾਈ ਰੱਖਣ।
ਜ਼ਿਲਾ ਮਹਾਮਾਰੀ ਮਾਹਿਰ ਡਾ. ਬਬੀਤਾ ਨੇ ਦੱਸਿਆ ਕਿ ਡੇਂਗੂ ਮੱਛਰ ਦਿਨ ਦੇ ਸਮੇਂ ਕੱਟਦੇ ਹਨ। ਇਸ ਲਈ ਬੱਚਿਆਂ ਨੂੰ ਸਕੂਲ ਜਾਂਦੇ ਸਮੇਂ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਮੁਹਿੰਮ ਤਹਿਤ ਸਿਹਤ ਭਿਾਗ ਦੀਆਂ ਟੀਮਾਂ ਸਕੂਲਾਂ ਵਿਚ ਬੱਚਿਆਂ ਲਈ ਜਾਗਰੂਕਤਾ ਵਖਿਆਨ, ਰੈਲੀਆਂ ਅਤੇ ਪੋਸਟਰ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਮੌਕੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੇ ਜ਼ਿਲਾ ਮਾਸ ਮੀਡੀਆ ਅਧਿਕਾਰੀ ਪਰਮਿੰਦਰ ਸਿੰਘ ਅਤੇ ਜ਼ਿਲਾ ਬੀ. ਸੀ. ਸੀ. ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਅੱਜ ਡੇਂਗੂ ਤੋਂ ਪ੍ਰਭਾਵਿਤ ਇਲਾਕਿਆਂ ’ਚ ਜਾ ਕੇ ਆਮ ਜਨਤਾ ਨੂੰ ਜਾਗਰੂਕ ਕੀਤਾ ਅਤੇ ਜਾਂਚ ਦੌਰਾਨ ਪਾਏ ਗਏ ਮੱਛਰਾਂ ਦੇ ਲਾਰਵੇ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ।
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਖ਼ੁਸ਼ਖਬਰੀ! ਅੱਜ ਤੋਂ ਸ਼ੁਰੂ ਹੋਵੇਗੀ IRCTC ਦੀ 'ਭਾਰਤ ਗੌਰਵ' ਜਯੋਤਿਰਲਿੰਗ ਯਾਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਮੁੜਦੇ ਯਾਤਰੀਆਂ ਦਾ ਥ੍ਰੀ-ਵ੍ਹੀਲਰ ਟ੍ਰੈਕਟਰ-ਟਰਾਲੀ ਨਾਲ ਟਕਰਾਇਆ, 10 ਜ਼ਖਮੀ
NEXT STORY