ਲੁਧਿਆਣਾ(ਹਿਤੇਸ਼)-ਜ਼ਿਲਾ ਪ੍ਰਸ਼ਾਸਨ ਨੇ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਲਈ ਮੱਛਰਾਂ ਦੀ ਰੋਕਥਾਮ ਦੀ ਦਿਸ਼ਾ 'ਚ ਪੁਖਤਾ ਕਦਮ ਚੁੱਕਣ ਤੋਂ ਪਹਿਲਾਂ ਪਬਲਿਕ ਨੂੰ ਨਿਸ਼ਾਨਾ ਬਣਾਉਣ ਤੋਂ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਮੱਛਰਾਂ ਦਾ ਲਾਰਵਾ ਮਿਲਣ ਦੀ ਹਾਲਤ ਵਿਚ ਲੋਕਾਂ 'ਤੇ ਪੁਲਸ ਕੇਸ ਦਰਜ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜੇਕਰ ਡੇਂਗੂ ਤੇ ਮਲੇਰੀਏ ਫੈਲਣ ਲਈ ਜ਼ਿੰਮੇਵਾਰ ਮੱਛਰਾਂ 'ਤੇ ਕਾਬੂ ਪਾਉਣ ਦੀ ਗੱਲ ਕਰੀਏ ਤਾਂ ਉਸਦੇ ਲਈ ਫੋਗਿੰਗ ਦੇ ਇਲਾਵਾ ਖੜ੍ਹੇ ਪਾਣੀ 'ਚ ਦਵਾਈਆਂ ਦਾ ਛਿੜਕਾਅ ਕਰਨਾ ਜ਼ਰੂਰੀ ਹੈ, ਜੋ ਜ਼ਿੰਮੇਵਾਰੀ ਨਗਰ ਨਿਗਮ ਅਤੇ ਹੈਲਥ ਵਿਭਾਗ ਦੀ ਬਣਦੀ ਹੈ ਪਰ ਉਸ ਦੇ ਨਾਂ 'ਤੇ ਖਾਨਾਪੂਰਤੀ ਹੋ ਰਹੀ ਹੈ, ਜਿਸ ਕਾਰਨ ਹਰ ਸਾਲ ਸੈਂਕੜੇ ਲੋਕ ਡੇਂਗੂ ਅਤੇ ਮਲੇਰੀਏ ਦੀ ਲਪੇਟ ਵਿਚ ਆਉਣ ਤੋਂ ਇਲਾਵਾ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ, ਜਿਸ ਦੇ ਲਈ ਇਹ ਕਹਿ ਕੇ ਲੋਕਾਂ 'ਤੇ ਹੀ ਠੀਕਰਾ ਭੰਨ੍ਹਿਆ ਜਾਂਦਾ ਹੈ ਕਿ ਘਰਾਂ ਦੇ ਅੰਦਰ ਜਾਂ ਬਾਹਰ ਜਮ੍ਹਾ ਲਾਰਵਾ ਪੈਦਾ ਹੋਣ ਨਾਲ ਹੀ ਮੱਛਰ ਅਤੇ ਬੀਮਾਰੀ ਫੈਲਦੀ ਹੈ। ਇਸਦੇ ਲਈ ਲੋਕਾਂ ਨੂੰ ਪਾਣੀ ਜਮ੍ਹਾ ਨਾ ਹੋਣ ਦੇਣ ਲਈ ਜਾਗਰੂਕ ਕੀਤਾ ਜਾਂਦਾ ਹੈ। ਉਥੇ ਚੈਕਿੰਗ ਦੌਰਾਨ ਲਾਰਵਾ ਮਿਲਣ ਦੇ ਮਾਮਲੇ 'ਚ ਚਲਾਨ ਜਾਰੀ ਕੀਤੇ ਜਾਂਦੇ ਹਨ।
ਉਪਰੋਕਤ ਮਾਮਲੇ 'ਚ ਇਨ੍ਹਾਂ ਗਰਮੀਆਂ ਦੇ ਮੌਸਮ 'ਚ ਬੀਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਣ ਵਾਲੀ ਫੋਗਿੰਗ ਜਾਂ ਦਵਾਈਆਂ ਦੇ ਛਿੜਕਾਅ ਤੋਂ ਜ਼ਿਆਦਾ ਲੋਕਾਂ 'ਤੇ ਸ਼ਿਕੰਜਾ ਕੱਸਣ 'ਤੇ ਜ਼ੋਰ ਰਹੇਗਾ। ਇਸ ਦੇ ਤਹਿਤ ਬੁਲਾਈ ਗਈ ਮੀਟਿੰਗ 'ਚ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਾਈ ਰਿਸਕ ਇਲਾਕੇ 'ਚ ਚੈਕਿੰਗ ਕਰ ਕੇ ਵੱਡੇ ਪੈਮਾਨੇ 'ਤੇ ਚਲਾਨ ਕੱਟਣ ਦੀ ਮੁਹਿੰਮ ਚਲਾ ਕੇ ਵਾਰ-ਵਾਰ ਮੱਛਰਾਂ ਦਾ ਲਾਰਵਾ ਮਿਲਣ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਲੋਕਾਂ ਖਿਲਾਫ ਪੁਲਸ ਕੇਸ ਦਰਜ ਕਰਵਾਏ ਜਾਣ, ਜਿਸ ਵਿਚ ਖਾਸ ਤੌਰ 'ਤੇ ਟਾਇਰ ਮਾਰਕੀਟ ਦੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਬੱਚਿਆਂ ਨੂੰ ਜਾਗਰੂਕ ਕਰਨ ਸਮੇਤ ਸਕੂਲ ਦੇ ਲਾਰਵਾ ਮੁਕਤ ਹੋਣ ਦਾ ਸਰਟੀਫਿਕੇਟ ਦੇਣਗੇ ਪਿੰ੍ਰਸੀਪਲ
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਕੂਲਾਂ ਦੇ ਪਿੰ੍ਰਸੀਪਲ ਇਹ ਸਰਟੀਫਿਕੇਟ ਦੇਣ ਕਿ ਉਨ੍ਹਾਂ ਦੇ ਕੰਪਲੈਕਸ 'ਚ ਲਾਰਵਾ ਨਹੀਂ ਹੈ। ਇਸ ਤੋਂ ਇਲਾਵਾ ਸਵੇਰੇ ਹੀ ਪ੍ਰਾਰਥਨਾ ਸਭਾ 'ਚ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਲਈ ਜਾਗਰੂਕ ਕਰਦੇ ਹੋਏ ਪੂਰੀਆਂ ਬਾਹਾਂ ਵਾਲੀ ਕਮੀਜ਼ ਪਾ ਕੇ ਆਉਣ ਲਈ ਬੋਲਿਆ ਜਾਵੇ ਅਤੇ ਰਿਸ਼ਤੇਦਾਰਾਂ ਨੂੰ ਬੱਚਿਆਂ ਦੀਆਂ ਬਾਹਾਂ ਅਤੇ ਲੱਤਾਂ 'ਤੇ ਮੱਛਰਾਂ ਤੋਂ ਬਚਾਅ ਲਈ ਕ੍ਰੀਮ ਲਾ ਕੇ ਭੇਜਣ ਲਈ ਵੀ ਕਿਹਾ ਜਾਵੇਗਾ।
ਨਿਰਮਾਣ ਅਧੀਨ ਬਿਲਡਿੰਗਾਂ ਦੀ ਵੀ ਹੋਵੇਗੀ ਚੈਕਿੰਗ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਘਰਾਂ ਅਤੇ ਵਪਾਰਕ ਕੰਪਲੈਕਸਾਂ ਤੋਂ ਇਲਾਵਾ ਨਿਰਮਾਣ ਅਧੀਨ ਬਿਲਡਿੰਗ ਦੀ ਵੀ ਚੈਕਿੰਗ ਕੀਤੀ ਜਾਵੇ, ਕਿਉਂਕਿ ਉਥੇ ਪਾਣੀ ਜਮ੍ਹਾ ਰਹਿਣ ਨਾਲ ਲਾਰਵਾ ਪੈਦਾ ਹੋ ਸਕਦਾ ਹੈ। ਇਸ ਚੈਕਿੰਗ ਲਈ ਲੇਬਰ ਵਿਭਾਗ ਦੀ ਡਿਊਟੀ ਲਾਈ ਗਈ ਹੈ।
1073 ਤਲਾਬਾਂ 'ਚ ਮੱਛਰ ਖਾ ਰਹੀਆਂ ਮੱਛੀਆਂ
ਹੈਲਥ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ 'ਚ 1073 ਤਲਾਬਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਲਾਰਵਾ ਪੈਦਾ ਹੁੰਦਾ ਹੈ। ਉਥੇ ਮੱਛਰ ਖਾਣ ਵਾਲੀਆਂ ਮੱਛੀਆਂ ਨੂੰ ਛੱਡਿਆ ਜਾ ਚੁੱਕਿਆ ਹੈ ਅਤੇ ਜਲਦ ਹੀ ਬਾਕੀ ਤਲਾਬਾਂ 'ਚ ਵੀ ਮੱਛੀਆਂ ਛੱਡੀਆਂ ਜਾਣਗੀਆਂ, ਜਿਨ੍ਹਾਂ ਦੀ ਚੈਕਿੰਗ ਕੀਤੀ ਜਾਵੇਗੀ ।
ਜ਼ਿਲਾ ਟਾਸਕ ਫੋਰਸ ਨੇ ਅੱਧਾ ਦਰਜਨ ਵਪਾਰਕ ਸੰਸਥਾਨਾਂ 'ਤੇ ਕੀਤੀ ਛਾਪੇਮਾਰੀ
NEXT STORY