ਅੰਮ੍ਰਿਤਸਰ (ਦਲਜੀਤ) : ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦੋ ਦਿਨਾਂ ’ਚ ਜ਼ਿਲ੍ਹੇ ’ਚ 15 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਹੁਣ ਜ਼ਿਲ੍ਹੇ ’ਚ ਕੁਲ ਇਨਫ਼ੈਕਟਿਡ ਦੀ ਗਿਣਤੀ 236 ਜਾ ਪੁੱਜੀ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈ ਬਰਸਾਤ ਦੇ ਬਾਅਦ ਸ਼ਹਿਰ ’ਚ ਜਲ-ਥਲ ਦੀ ਹਾਲਤ ਬਰਕਰਾਰ ਹੈ। ਇਸ ਦੇ ਇਲਾਵਾ ਘਰਾਂ ਦੀਆਂ ਛੱਤਾਂ, ਗਮਲਿਆਂ ਅਤੇ ਕੂਲਰਾਂ ’ਚ ਵੀ ਪਾਣੀ ਜਮ੍ਹਾ ਹੈ। ਇਸ ਨਾਲ ਡੇਂਗੂ ਮੱਛਰ ਦਾ ਲਾਰਵਾ ਤੇਜੀ ਨਾਲ ਪਨਪਣ ਦੀ ਸੰਭਾਵਨਾ ਹੈ। ਹਾਲਾਂਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਪ੍ਰਭਾਵਿਤ ਇਲਾਕਿਆਂ ’ਚ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਨ ’ਚ ਲੱਗੀ ਹੈ ਤੇ ਅਫਸੋਸਜਨਕ ਪਹਿਲੂ ਇਹ ਹੈ ਕਿ ਨਿਗਮ ਵਲੋਂ ਅਜੇ ਤੱਕ ਪੂਰੇ ਸ਼ਹਿਰ ’ਚ ਇਹ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਸਿਹਤ ਵਿਭਾਗ ਸਿਰਫ਼ ਡੇਂਗੂ ਪ੍ਰਭਾਵਿਤ ਇਲਾਕਿਆਂ ’ਚ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਦਾ ਹੈ, ਜਦੋਂ ਕਿ ਨਿਗਮ ਦੇ ਜਿੰਮੇ ਪੂਰੇ ਸ਼ਹਿਰ ’ਚ ਫਾਗਿੰਗ ਅਤੇ ਸਪਰੇਅ ਦੀ ਜਿੰਮੇਵਾਰੀ ਹੈ । ਸ਼ਹਿਰ’ਚ ਐਲਬੋਪਿਕਟਸ ਮੱਛਰ ਤਾਂ ਨਹੀਂ, ਇਸ ਦੀ ਜਾਂਚ ਲਈ ਸਿਹਤ ਵਿਭਾਗ ਨੇ ਸੁਲਤਾਨਵਿੰਡ ਇਲਾਕੇ ’ਚੋਂ ਮੱਛਰ ਦਾ ਲਾਰਵਾ ਵੀ ਮਿਲਿਆ ਹੈ। ਇਸ ਲਾਰਵੇ ਨੂੰ ਲੈਬ ਟੈਸਟਿੰਗ ਲਈ ਭੇਜਿਆ ਜਾ ਰਿਹਾ ਹੈ ।
ਇਹ ਵੀ ਪੜ੍ਹੋ : ਕਾਲਾਝਾੜ ਟੋਲ ਪਲਾਜ਼ਾ ਧਰਨੇ 'ਚੋਂ ਵਾਪਸ ਪਰਤਦੇ ਸਮੇਂ ਕਿਸਾਨ ਦੀ ਮੌਤ
ਕੋਰੋਨਾ ਦੇ ਮਾਮਲੇ ’ਚ ਲਗਾਤਾਰ ਆ ਰਹੀ ਹੈ ਗਿਰਾਵਟ
ਜ਼ਿਲ੍ਹੇ ’ਚ ਕੋਰੋਨਾ ਇਨਫ਼ੈਕਟਿਡ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਇਕ ਇਨਫ਼ੈਕਟਿਡ ਰਿਪੋਰਟ ਹੋਇਆ, ਜਦੋਂਕਿ ਇਕ ਹੀ ਮਰੀਜ਼ ਤੰਦਰੁਸਤ ਵੀ ਹੋਇਆ ਹੈ। ਹੁਣ ਜ਼ਿਲ੍ਹੇ ’ਚ ਐਕਟਿਵ ਕੇਸ 10 ਹਨ। ਬੀਤੇ ਡੇਢ ਸਾਲ ’ਚ ਕੁਲ 47261 ਕੋਰੋਨਾ ਇਨਫ਼ੈਕਟਿਡ ਰਿਪੋਰਟ ਹੋਏ। ਇਨ੍ਹਾਂ ’ਚੋਂ 45661 ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ 1590 ਦੀ ਮੌਤ ਹੋ ਗਈ।
7202 ਨੂੰ ਲੱਗਿਆ ਟੀਕਾ
ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਵੀ ਜਾਰੀ ਹੈ। ਸ਼ਨੀਵਾਰ ਨੂੰ 90 ਟੀਕਾਕਰਨ ਕੇਂਦਰਾਂ ’ਚ 7202 ਲੋਕਾਂ ਨੇ ਟੀਕਾ ਲਗਵਾਇਆ । ਇਨ੍ਹਾਂ ’ਚ ਪਹਿਲੀ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 4787 ਸੀ , ਜਦੋਂ ਕਿ 2415 ਨੇ ਦੂਜੀ ਡੋਜ ਲਗਵਾਈ। ਹੁਣ ਤੱਕ ਕੁਲ 1194622 ਲੋਕਾਂ ਨੇ ਟੀਕਾ ਲਗਵਾਇਆ ਹੈ। ਜ਼ਿਲੇ ’ਚ ਅਜੇ ਵੀ 50 ਹਜ਼ਾਰ ਡੋਜ ਬਾਕੀ ਹੈ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ਦੇ ਖੇਤਾਂ ’ਚੋਂ ਅਣਪਛਾਤੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅੰਮ੍ਰਿਤਸਰ: ਪੁਲਸ ਮੁਲਾਜ਼ਮਾਂ ਲਈ ਚੰਗੀ ਖਬਰ, ਹੁਣ ਵਰ੍ਹੇਗੰਢ ਅਤੇ ਜਨਮਦਿਨ 'ਤੇ ਮਿਲੇਗੀ ਛੁੱਟੀ
NEXT STORY