ਅੰਮ੍ਰਿਤਸਰ (ਗੁਰਿੰਦਰ ਸਾਗਰ) : ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੱਛਮੀ ਇਲਾਕੇ ਦੇ ਕੋਟ ਖਾਲਸਾ ਗੁਰੂ ਨਾਨਕਪੁਰਾ ਪ੍ਰੇਮ ਨਗਰ ਦੀ ਦੱਸੀ ਜਾ ਰਹੀ ਹੈ। ਜਿੱਥੇ ਕਿ ਇਕ ਡਿਪੂ ਹੋਲਡਰ ਦੀ ਇਲਾਕਾ ਵਾਸੀਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜਦੋਂ ਵੀ ਇਸ ਡਿਪੂ ’ਤੇ ਕਣਕ ਆਉਂਦੀ ਸੀ ਤਾਂ ਡਿਪੂ ਹੋਲਡਰ ਲੋਕਾਂ ਨੂੰ 4-5 ਘੰਟੇ ਪਹਿਲਾਂ ਹੀ ਬੁਲਾ ਲੈਂਦਾ ਸੀ ਅਤੇ ਇੰਤਜ਼ਾਰ ਕਰਵਾ ਕੇ ਵੀ ਕਹਿੰਦਾ ਸੀ ਕਿ ਅਜੇ ਕਣਕ ਨਹੀਂ ਮਿਲਦੀ, ਜਿਸ ਕਰਕੇ ਇਲਾਕਾ ਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਸਨ। ਇਸ ਦਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਡੀਪੂ ਹੋਲਡਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੀ ਸੁਣਦਾ। ਇਸ ਤੋਂ ਗੁੱਸੇ ’ਚ ਆਏ ਲੋਕਾਂ ਨੇ ਡਿਪੂ ਹੋਲਡਰ ਦੀ ਕੁੱਟਮਾਰ ਕਰ ਦਿੱਤੀ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਬੜੀ ਮੁਸ਼ਕਲ ਨਾਲ ਡਿਪੂ ਹੋਲਡਰ ਨੂੰ ਬਚਾਇਆ। ਇਸ ਕੁੱਟਮਾਰ ਦੀ ਵੀਡੀਓ ਉੱਥੇ ਖੜ੍ਹੇ ਕਿਸੇ ਵਿਅਕਤੀ ਵਲੋਂ ਆਪਣੇ ਮੋਬਾਇਲ ’ਚ ਕੈਦ ਕਰ ਲਈ ਗਈ।
ਜ਼ਿਕਰਯੋਗ ਹੈ ਕਿ ਬਾਇਓਮੈਟ੍ਰਿਕ ਸਿਸਟਮ ਨਾਲ ਕਣਕ ਮਿਲਣ ਕਰਕੇ ਜਿੰਨੀ ਦੇਰ ਤਕ ਇਕ ਵਿਅਕਤੀ ਦਾ ਅੰਗੂਠਾ ਨਹੀਂ ਲੱਗੇਗਾ, ਉਦੋਂ ਤਕ ਕਣਕ ਨਹੀਂ ਮਿਲ ਸਕਦੀ ਅਤੇ ਬਾਇਓਮੈਟ੍ਰਿਕ ਸਿਸਟਮ ’ਚ ਖ਼ਰਾਬੀ ਆਉਣ ਕਰਕੇ ਵੀ ਲੋਕਾਂ ਨੂੰ ਕਣਕ ਲੈਣ ’ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲਿਹਾਜ਼ਾ ਲੋਕਾਂ ਦਾ ਗੁੱਸਾ ਡਿਪੂ ਹੋਲਡਰਾਂ ਖ਼ਿਲਾਫ਼ ਨਿਕਲਦਾ ਹੈ।
ਵੱਡੀ ਖ਼ਬਰ : 'ਕੋਰੋਨਾ' ਨੂੰ ਲੈ ਕੇ ਪੰਜਾਬ 'ਚ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਦੇ ਹੁਕਮ ਜਾਰੀ
NEXT STORY