ਪਟਿਆਲਾ (ਕੰਵਜੀਤ ਕੰਬੋਜ) : ਹਲਕਾ ਸਨੌਰ ਦੇ ਪੈਂਦੇ ਪਿੰਡ ਬੋਲੜਕਲਾਂ 'ਚ ਇਕ ਸਰਕਾਰੀ ਡਿਪੂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਡਿਪੂ ਹੋਲਡਰ ਭੋਲੇ-ਭਾਲੇ ਲੋਕਾਂ ਨੂੰ ਚੂਨਾ ਲਾਉਂਦਾ ਦਿਖਾਈ ਦੇ ਰਿਹਾ ਸੀ। ਦੱਸ ਦੇਈਏ ਕਿ ਡਿਪੂ ਹੋਲਡਰ ਆਈ ਸਰਕਾਰੀ ਕਣਕ ਨੂੰ ਲੋਕਾਂ 'ਚ ਵੰਡ ਰਿਹਾ ਸੀ ਪਰ ਇਕ ਵੱਡਾ ਘਪਲਾ ਕਰਕੇ, ਜਦ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਕ ਵਿਅਕਤੀ ਦੀ ਕਣਕ 'ਚੋਂ ਤਕਰੀਬਨ 3-4 ਕਿਲੋ ਕਣਕ ਘੱਟ ਪਾਈ ਗਈ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪਿੱਛੋਂ ਕਣਕ ਪੂਰੀ ਆਉਂਦੀ ਹੈ ਪਰ ਇਸ ਡਿਪੂ ਵੱਲੋਂ ਸਾਨੂੰ 15 ਤੋਂ 20 ਕਿਲੋ ਕਣਕ ਦਿੱਤੀ ਜਾਂਦੀ ਹੈ। ਇਸ ਪਿੰਡ ਵਿੱਚ ਪਿਛਲੇ ਕਈ ਸਾਲਾਂ ਤੋਂ ਇਹੀ ਕੁਝ ਚੱਲ ਰਿਹਾ ਹੈ ਪਰ ਸਰਕਾਰੀ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦਾ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅਸੀਂ ਪਿਛਲੇ ਸਮੇਂ ਦੀਆਂ ਸਰਕਾਰਾਂ ਤੋਂ ਦੁਖੀ ਸੀ, ਇਸ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਲਿਆਂਦਾ ਪਰ ਉਨ੍ਹਾਂ ਦੇ ਰਾਜ ਵਿੱਚ ਵੀ ਇਹੀ ਹਾਲ ਚੱਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ। ਉਥੇ ਹੀ ਡਿਪੂ ਹੋਲਡਰ ਵਿਨੋਦ ਕੁਮਾਰ ਦਾ ਕਹਿਣਾ ਸੀ ਕਿ ਮੇਰੀ ਗਲਤੀ ਹੈ ਕਿਉਂਕਿ ਕਣਕ ਨੂੰ ਤੋਲਣ ਵਾਲੇ ਵੱਟੇ ਬਦਲ ਗਏ ਸੀ। ਇਸ ਘਟਨਾ ਤੋਂ ਬਾਅਦ ਮੈਂ ਕੰਮ ਛੱਡ ਦਿੱਤਾ ਹੈ। ਹੁਣ ਅੱਗੇ ਤੋਂ ਸਰਕਾਰੀ ਅਫ਼ਸਰਾਂ ਦੀ ਅਗਵਾਈ ਹੇਠ ਲੋਕਾਂ ਨੂੰ ਕਣਕ ਵੰਡੀ ਜਾਵੇਗੀ। ਸਵਾਲ ਇਹ ਵੀ ਖੜ੍ਹੇ ਹੁੰਦੇ ਹਨ ਕਿ ਕਿਸ ਤਰ੍ਹਾਂ ਬਿਨਾਂ ਸਰਕਾਰੀ ਅਫ਼ਸਰ ਦੀ ਅਗਵਾਈ ਹੇਠ ਡਿਪੂ ਹੋਲਡਰ ਕਣਕ ਵੰਡ ਰਿਹਾ ਸੀ।
ਇਹ ਵੀ ਪੜ੍ਹੋ : ਵਿਧਾਨ ਸਭਾ ਦੀ ਲਾਈਵ ਕਵਰੇਜ 'ਤੇ ਪ੍ਰਤਾਪ ਬਾਜਵਾ ਨਾਰਾਜ਼, ਲਾਏ ਪੱਖਪਾਤ ਦੇ ਦੋਸ਼
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅੱਜ ਹੋਵੇਗਾ ਪੰਜਾਬ ਦੇ ਸ਼ਰਾਬ ਠੇਕਿਆਂ ਦੀ ਅਲਾਟਮੈਂਟ ਦਾ ਨਿਪਟਾਰਾ, ਹਾਈ ਕੋਰਟ ਨੇ ਨਹੀਂ ਲਗਾਈ ਕੋਈ ਸਟੇਅ
NEXT STORY