ਲੁਧਿਆਣਾ (ਨਰਿੰਦਰ) : ਲੁਧਿਆਣਾ ਸਥਿਤ ਸੀ. ਐੱਮ. ਸੀ. ਹਸਪਤਾਲ 'ਚ ਪੰਜਾਬ ਦੇ ਉਪ ਮੁੱਖ ਮੰਤਰੀ ਓ. ਪੀ. ਸੋਨੀ ਦੇ ਪ੍ਰੋਗਰਾਮ ਦੌਰਾਨ ਇਕ ਜਨਾਨੀ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਨਾਨੀ ਦਾ ਕਹਿਣਾ ਹੈ ਕਿ ਉਹ ਪੁਲਸ ਤੋਂ ਪ੍ਰਤਾੜਿਤ ਹੈ ਅਤੇ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ, ਜਿਸ ਕਰਕੇ ਅੱਜ ਮਜਬੂਰਨ ਆਪਣੀ ਫਰਿਆਦ ਲੈ ਕੇ ਉਹ ਉੱਪ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਤਲ ਦੀ ਵੱਡੀ ਵਾਰਦਾਤ, ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ
ਪੀੜਤਾ ਮਨਜਿੰਦਰ ਕੌਰ ਦਾ ਦੋਸ਼ ਹੈ ਕਿ ਉਹ ਕਿਰਾਏ 'ਤੇ ਰਹਿੰਦੀ ਸੀ ਅਤੇ ਮਕਾਨ ਮਾਲਕਾਂ ਨਾਲ ਮਿਲ ਕੇ ਪੁਲਸ ਨੇ ਉਸ ਦੇ ਘਰ ਦਾ ਸਮਾਨ ਹੀ ਚੋਰੀ ਕਰਵਾ ਦਿੱਤਾ। ਇਸੇ ਕਾਰਨ ਉਹ ਅੱਜ ਪ੍ਰੋਗਰਾਮ 'ਚ ਉਪ ਮੁੱਖ ਮੰਤਰੀ ਨੂੰ ਮਿਲਣ ਆਈ ਤਾਂ ਉਸ ਨੂੰ ਮਿਲਣ ਨਹੀਂ ਦਿੱਤਾ ਗਿਆ। ਜਦੋਂ ਕਿ ਦੂਜੇ ਪਾਸੇ ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਜਨਾਨੀ ਦੀ ਜੋ ਵੀ ਸ਼ਿਕਾਇਤ ਹੈ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੋਹਾਲੀ 'ਚ ਵਾਪਰੇ ਭਿਆਨਕ ਹਾਦਸੇ 'ਚ ਮਾਸੂਮ ਸਣੇ 3 ਲੋਕਾਂ ਦੀ ਮੌਤ, ਖ਼ੌਫ਼ਨਾਕ ਮੰਜ਼ਰ ਦੇਖ ਦਹਿਲ ਗਏ ਲੋਕ
ਮਨਜਿੰਦਰ ਕੌਰ ਨੇ ਦੱਸਿਆ ਕਿ ਉਹ ਬਰਨਾਲੇ ਦੀ ਰਹਿਣ ਵਾਲੀ ਹੈ ਅਤੇ ਇੱਥੇ ਲੁਧਿਆਣੇ ਕਿਰਾਏ 'ਤੇ ਰਹਿੰਦੀ ਹੈ ਪਰ ਉਸ ਨਾਲ ਜੋ ਸਲੂਕ ਕੀਤਾ ਗਿਆ, ਉਹ ਬੇਹੱਦ ਮੰਦਭਾਗਾ ਸੀ। ਉਸ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਇਨਸਾਫ਼ ਤਾਂ ਕੀ ਦੇਣਾ ਸੀ, ਸਗੋਂ ਮਕਾਨ ਮਾਲਕ ਨਾਲ ਮਿਲ ਕੇ ਉਸ ਦਾ ਸਮਾਨ ਹੀ ਚੋਰੀ ਕਰਵਾ ਦਿੱਤਾ। ਪੀੜਤਾ ਪੁਲਸ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਵੀ ਇਕ ਵੀਡੀਓ ਵਿੱਚ ਸ਼ਰ੍ਹੇਆਮ ਝਾੜ ਪਾਉਂਦੀ ਹੋਈ ਵਿਖਾਈ ਦੇ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਚੋਣਾਂ ਲਈ 'ਭਾਜਪਾ' ਨੇ ਝੋਕੀ ਪੂਰੀ ਤਾਕਤ, ਕਿਸਾਨ ਅੰਦੋਲਨ ਮਗਰੋਂ ਪਹਿਲੀ ਵਾਰ ਖੁੱਲ੍ਹ ਕੇ ਠੋਕੇਗੀ ਤਾਲ
ਪੀੜਤਾ ਨੇ ਜੁਆਇੰਟ ਕਮਿਸ਼ਨਰ ਨੂੰ ਵੀ ਨਹੀਂ ਬਖ਼ਸ਼ਿਆ, ਉਸ 'ਤੇ ਵੀ ਉਹ ਜੰਮ ਕੇ ਵਰ੍ਹੀ। ਦੂਜੇ ਪਾਸੇ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਜੋ ਵੀ ਪੀੜਤਾ ਦਾ ਮਸਲਾ ਹੈ, ਉਸ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਜਿਹੜੇ ਵੀ ਪੁਲਸ ਮੁਲਾਜ਼ਮਾਂ ਨੇ ਵਧੀਕੀ ਕੀਤੀ ਹੋਵੇਗੀ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਿਸ ਯੂਨੀਵਰਸ 2021: ਹਰਨਾਜ਼ ਸੰਧੂ ਨੂੰ ਇਸ ਗੱਲ ਕਰਕੇ ਕਈ ਵਾਰ ਹੋਣਾ ਪਿਆ ਸੀ ਸ਼ਰਮਿੰਦਾ
NEXT STORY