ਬੁਢਲਾਡਾ (ਬਾਂਸਲ) : ਇੱਥੇ 11 ਜ਼ਿਲ੍ਹਾ ਪ੍ਰੀਸ਼ਦ ਅਤੇ 4 ਬਲਾਕ ਸੰਮਤੀ ਲਈ ਪਈਆਂ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਬੁਢਲਾਡਾ ਦੇ ਸਬ ਡਵੀਜ਼ਨ 'ਚ ਚੋਣ ਅਧਿਕਾਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ।
ਮਾਨਸਾ 'ਚ ਵੀ 11 ਜ਼ਿਲ੍ਹਾ ਪ੍ਰੀਸ਼ਦਾਂ ਦੇ 42 ਉਮੀਦਵਾਰਾਂ ਅਤੇ ਬਲਾਕ ਸੰਮਤੀ ਲਈ 256 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਦੁਪਹਿਰ ਤੱਕ ਹੋ ਜਾਵੇਗਾ। ਗਿਣਤੀ ਕੇਂਦਰ 'ਚ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਅਤੇ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਮੀਨਾ ਪੁੱਜੇ ਅਤੇ ਗਿਣਤੀ ਕੇਂਦਰਾਂ ਦਾ ਨਿਰੀਖਣ ਕੀਤਾ।
'ਆਪ' ਤੇ ਅਕਾਲੀ ਦਲ ਵਿਚਾਲੇ ਫਸਵਾਂ ਮੁਕਾਬਲਾ; 14 ਵੋਟਾਂ ਨਾਲ ਜਿੱਤਿਆ ਉਮੀਦਵਾਰ, ਪੜ੍ਹੋ ਪੂਰੇ ਵੇਰਵੇ
NEXT STORY