ਲੁਧਿਆਣਾ (ਮੁੱਲਾਂਪੁਰੀ)-ਮਹਾਨਗਰ 'ਚ ਆਉਣ ਵਾਲੇ ਦਿਨਾਂ 'ਚ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ ਹੋ ਜਾਵੇਗਾ। ਇਸ ਵਾਰ 95 ਵਾਰਡਾਂ 'ਚ ਚੋਣ ਹੋਣ ਜਾ ਰਹੀ ਹੈ, ਜਿਨ੍ਹਾਂ 'ਚ 18 ਦੇ ਕਰੀਬ ਵਾਰਡ ਰਿਜ਼ਰਵ ਕੈਟਾਗਰੀ ਦੇ ਕੌਂਸਲਰ ਬਣਨਗੇ। ਇਹ ਕਿਹੜੀ ਪਾਰਟੀ ਦੇ ਹੋਣਗੇ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ਵਾਰ ਲੁਧਿਆਣੇ 'ਚ ਬੈਠੇ ਕਾਂਗਰਸ ਪਾਰਟੀ 'ਚ ਐੱਸ. ਸੀ. ਭਾਈਚਾਰੇ ਦੇ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ 'ਚ ਬੈਠੇ ਐੱਸ. ਸੀ. ਭਾਈਚਾਰੇ ਦੇ ਨੇਤਾ ਆਪਣੇ ਭਾਈਚਾਰੇ ਨੂੰ ਵਿਸ਼ਵਾਸ ਦਿਵਾ ਰਹੇ ਹਨ ਕਿ ਜੇਕਰ ਉਨ੍ਹਾਂ ਦਾ ਮੇਅਰ ਬਣਦਾ ਹੈ ਤਾਂ ਇਸ ਵਾਰ ਘੱਟੋ-ਘੱਟ ਡਿਪਟੀ ਮੇਅਰ ਦੀ ਕੁਰਸੀ 'ਤੇ ਉਹ ਦਾਅਵਾ ਠੋਕਣਗੇ। ਇਥੇ ਦੱਸਣਾ ਉਚਿਤ ਹੋਵੇਗਾ ਕਿ ਲੁਧਿਆਣੇ 'ਚ ਚਾਰ ਵਾਰੀ ਸਿੱਧੇ ਤੇ ਅਸਿੱਧੇ ਤੌਰ 'ਤੇ ਅਕਾਲੀ-ਭਾਜਪਾ ਦੇ ਮੇਅਰ ਬਣੇ ਪਰ ਅਕਾਲੀਆਂ ਨੇ ਜੇਤੂ ਰਹੇ ਐੱਸ. ਸੀ. ਭਾਈਚਾਰੇ ਦੇ ਕੌਂਸਲਰਾਂ ਨੂੰ ਪਹਿਲੇ ਪੰਜ ਅਹੁਦਿਆਂ ਤੋਂ ਦੂਰ ਹੀ ਰੱਖਿਆ, ਜਿਨ੍ਹਾਂ 'ਚ ਮੇਅਰ, ਸੀਨੀ. ਮੇਅਰ, ਡਿਪਟੀ ਮੇਅਰ, ਦੋ ਫਾਈਨਾਂਸ ਕਮੇਟੀ ਮੈਂਬਰ ਹਨ।
ਇਸੇ ਤਰ੍ਹਾਂ 2 ਵਾਰ ਕਾਂਗਰਸ ਵੀ ਇਕ ਵਾਰ ਮੇਅਰ ਬਣਾਉਣ 'ਚ ਸਫਲ ਹੋਈ। ਉਹ ਵੀ ਅਕਾਲੀਆਂ ਦੇ ਰਾਹ 'ਤੇ ਹੀ ਤੁਰੀ। ਹੁਣ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਅਤੇ ਨਿਗਮ ਦੀ ਚੋਣ ਹੋਣ ਜਾ ਰਹੀ ਹੈ ਅਤੇ ਲੁਧਿਆਣੇ 'ਚ ਇਨ੍ਹਾਂ ਚੋਣਾਂ ਨੂੰ ਲੈ ਕੇ ਸਿਰ-ਧੜ ਦੀ ਬਾਜ਼ੀ ਲੱਗੀ ਹੈ। ਹੁਣ ਐੱਸ. ਸੀ. ਭਾਈਚਾਰਾ ਵੀ ਕਿਸੇ ਗੱਲੋਂ ਪਿਛੇ ਨਹੀਂ ਹਟੇਗਾ। ਪਹਿਲੇ ਪੰਜ ਅਹੁਦਿਆਂ 'ਚੋਂ ਕਿਸੇ ਨਾ ਕਿਸੇ 'ਤੇ ਜ਼ਰੂਰ ਦਾਅਵਾ ਠੋਕੇਗਾ। ਇਥੇ ਦੱਸਣਾ ਉਚਿਤ ਹੋਵੇਗਾ ਕਿ ਲੁਧਿਆਣੇ 'ਚ ਇਨਸਾਫ ਟੀਮ ਤੇ ਝਾੜੂ ਵਾਲੇ ਵੀ ਦਾਅਵਾ ਜਤਾ ਰਹੇ ਹਨ, ਜੇਕਰ ਉਨ੍ਹਾਂ ਦੇ ਕੋਈ ਐੱਸ. ਸੀ. ਕੌਂਸਲਰ ਬਣਦੇ ਹਨ ਤਾਂ ਉਨ੍ਹਾਂ ਦਾ ਕੀ ਦਾਅਵਾ ਹੋਵੇਗਾ ਇਸ ਬਾਰੇ ਤਾਂ ਉਹੀ ਦੱਸ ਸਕਦੇ ਹਨ ਪਰ ਇਸ ਵਾਰ ਐੱਸ. ਸੀ. ਜ਼ਰੂਰ ਦਾਅਵਾ ਠੋਕਣਗੇ। ਜਦੋਂ ਇਕ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਅਸੀਂ ਤਾਂ ਕੋਸ਼ਿਸ਼ ਕਰਾਂਗੇ ਹੁਣ ਤੁਸੀਂ ਆਪ ਹੀ ਦੇਖ ਲਓ ਜਿਹੜੀਆਂ ਦੋਨਾਂ ਪਾਰਟੀਆਂ ਨੇ ਟਿਕਟ ਵੰਡ ਕਰਨ ਲਈ ਕਮੇਟੀਆਂ ਬਣਾਈਆਂ ਹਨ ਉਨ੍ਹਾਂ 'ਚ ਕੋਈ ਐੱਸ. ਸੀ. ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਫਿਰ ਵਿਵਾਦਾਂ ਦੇ ਘੇਰੇ 'ਚ ਚੱਢਾ
NEXT STORY