ਜਲਾਲਾਬਾਦ (ਸੇਤੀਆ, ਆਵਲਾ) - ਕੋਰੋਨਾ ਵਾਇਰਸ ਦੇ ਕਾਰਣ ਜਾਰੀ ਕਰਫਿਊ ਦੇ ਚਲਦਿਆਂ ਡੇਰਾ ਬਿਆਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵੱਖ-ਵੱਖ ਸਤਿਸੰਗ ਘਰਾਂ 'ਚ ਲੋੜਵੰਦਾਂ ਲਈ ਲੰਗਰ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਲੰਗਰ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋ ਬੁੱਧਵਾਰ ਨੂੰ ਜਲਾਲਾਬਾਦ ਦੇ ਸਤਿਸੰਗ ਘਰ ਪਹੁੰਚ, ਜਿੱਥੇ ਉਹ ਕੁਝ ਸਮਾਂ ਹੀ ਰੁਕੇ। ਇਸ ਦੌਰੇ ਦੌਰਾਨ ਉਨ੍ਹਾਂ ਨੇ ਲੋੜੀਦੇ ਪਰਿਵਾਰਾਂ ਤੱਕ ਲੰਗਰ ਦਾ ਪ੍ਰਬੰਧ ਕਰ ਰਹੇ ਸੇਵਾਦਾਰਾਂ ਨੂੰ ਆਪਣੇ ਦਰਸ਼ਨ ਦਿੱਤੇ ਅਤੇ ਨਾਲ ਹੀ ਲੰਗਰ ਪ੍ਰਬੰਧਾਂ ਦਾ ਨਿਰੀਖਣ ਵੀ ਕੀਤਾ।
ਪੜ੍ਹੋ ਇਹ ਵੀ ਖਬਰ - ‘ਕੋਰੋਨਾ ਵਾਇਰਸ ਨਾਲ ਮਰਨ ਵਾਲੇ ਸ਼ਖਸ ਦਾ ਸਸਕਾਰ ਕਰਨ ’ਚ ਕੋਈ ਖ਼ਤਰਾ ਨਹੀਂ’
ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁੰਕਮਲ ਕਹਾਣੀ
ਦੱਸ ਦੇਈਏ ਕਿ ਇਸ ਮੌਕੇ ਜਲਾਲਾਬਾਦ ਦੇ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਵੀ ਮੌਜੂਦ ਸਨ, ਜਿੰਨ੍ਹਾਂ ਨੇ ਡੇਰਾ ਬਿਆਸ ਮੁਖੀ ਤੋਂ ਆਸ਼ੀਰਵਾਦ ਵੀ ਲਿਆ। ਹਾਲਾਂਕਿ ਡੇਰਾ ਬਿਆਸ ਮੁਖੀ ਦੇ ਸਤਿਸੰਗ ਪਹੁੰਚਣ ਤੋਂ ਬਾਅਦ ਇਸ ਖਬਰ ਅੱਗ ਦੀ ਤਰ੍ਹਾਂ ਇਲਾਕੇ 'ਚ ਫੈਲ ਗਈ। ਡੇਰੇ ਨਾਲ ਸੰਬੰਧਤ ਸ਼ਰਧਾਲੂਆਂ ਨੇ ਇਕ-ਦੂਜੇ ਨੂੰ ਫੋਨ ਕਰਕੇ ਬਾਬਾ ਜੀ ਦੇ ਸਤਿਸੰਗ ਘਰ ਪਹੁੰਚਣ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਕੁਝ ਸੰਗਤਾਂ ਨੇ ਸਤਿਸੰਗ ਘਰ 'ਚ ਜਾਣ ਲਈ ਯਤਨ ਵੀ ਕੀਤਾ ਪਰ ਪ੍ਰਸ਼ਾਸਨ ਸਖਤੀ ਕਾਰਣ ਲੋਕ ਨਹੀਂ ਜਾ ਸਕੇ।
ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਕਹਿਰ ਜਾਰੀ : ਫਰੀਦਕੋਟ ’ਚ ਸਾਹਮਣੇ ਆਇਆ ਇਕ ਹੋਰ ਪਾਜ਼ੇਟਿਵ ਕੇਸ
ਕੈਨੇਡਾ ਤੋਂ ਪੰਜਾਬ ਆਏ ਹਜ਼ਾਰਾਂ ਐੱਨ. ਆਰ. ਆਈ. ਕਰਫਿਊ 'ਚ ਫਸੇ
NEXT STORY