Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 06, 2026

    6:46:44 PM

  • ind vs wi team india completely changed

    IND vs WI: ਬਦਲ ਗਈ ਪੂਰੀ Team India, ਟਾਸ ਜਿੱਤ...

  • sarpanch patti village

    ਬ੍ਰੇਕਿੰਗ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ...

  • shopkeepers shops commercial units

    ਪੰਜਾਬ 'ਚ ਦੁਕਾਨਦਾਰਾਂ ਲਈ ਵੱਡੀ ਖਬਰ, ਨਿਯਮਾਂ ਵਿਚ...

  • latest on the da issue for punjab employees

    ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਤੇ ਤਾਜ਼ਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁਕੰਮਲ ਕਹਾਣੀ

PUNJAB News Punjabi(ਪੰਜਾਬ)

ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁਕੰਮਲ ਕਹਾਣੀ

  • Edited By Rajwinder Kaur,
  • Updated: 08 Apr, 2020 12:50 PM
Amritsar
jallianwala bagh story
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ

ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ
ਜਬ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ
ਗ਼ਾਲਿਬ

ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਚਰਨ ਸ਼ੋਅ ਪ੍ਰਾਪਤ ਧਰਤੀ ਜੀਹਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ। ਇਸ ਸ਼ਹਿਰ ਦੀਆਂ ਗਲੀਆਂ ਹਰ ਦੌਰ 'ਚ ਖੂਨੀ ਇਤਿਹਾਸ ਦੀਆਂ ਗਵਾਹ ਰਹੀਆਂ ਹਨ। 1919 ਦਾ ਅੰਮ੍ਰਿਤਸਰ ਆਪਣੀ 160000 ਦੀ ਅਬਾਦੀ ਵਾਲਾ ਸ਼ਹਿਰ ਸੀ। ਇਹ ਵੱਡਾ ਸ਼ਹਿਰ ਸੀ ਅਤੇ ਵਪਾਰ ਦਾ ਵੱਡਾ ਕੇਂਦਰ ਸੀ।

ਸਿੱਖ, ਮੁਸਲਮਾਨ, ਹਿੰਦੂਆਂ ਦੀ ਅਬਾਦੀ ਸੀ। ਵਪਾਰ ਦਾ ਵੱਡਾ ਕੇਂਦਰ ਹੋਣ ਕਰਕੇ ਵਪਾਰੀਆਂ ਦਾ ਜਮਘਟ ਰਹਿੰਦਾ ਸੀ। ਗੰਗਾ-ਜਮੁਨਾ ਦੀ ਧਰਤੀ ਤੋਂ ਹਿੰਦੂ ਵਪਾਰੀਆਂ ਲਈ ਵੀ ਇਹ ਮੁੱਖ ਕੇਂਦਰ ਸੀ ਅਤੇ ਕਸ਼ਮੀਰੀ ਵਪਾਰੀਆਂ ਦਾ ਇੱਥੇ ਪੂਰੇ ਦਾ ਪੂਰਾ ਵੱਡਾ ਬਜ਼ਾਰ ਸੀ। ਇਸ ਤੋਂ ਇਲਾਵਾ ਰੇਲਵੇ ਜੰਕਸ਼ਨ ਸੀ। ਪਵਿੱਤਰ ਸ਼ਹਿਰ ਅਤੇ ਸਿਜਦੇ ਹੁੰਦੇ ਮਨਾਂ ਦੀ ਸ਼ੁਕਰਾਨੇ ਦੀ ਅਰਦਾਸ ਇੱਥੇ ਹੁੰਦੀ ਸੀ। ਇਹ ਪੰਜਾਬ ਸੀ ਅਤੇ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਸੀ। ਵਿਸਾਖੀ ਆਉਣ ਵਾਲੀ ਸੀ ਅਤੇ ਫਸਲਾਂ ਦੇ ਸ਼ੁਕਰਾਨੇ ਦੇ ਇਸ ਤਿਉਹਾਰ ਲਈ ਲੋਕਾਂ ਦੀ ਚੌਖੀ ਭੀੜ ਇਕੱਠੀ ਹੋਣ ਲੱਗੀ ਸੀ।

ਪਰ ਕੀ ਪਤਾ ਸੀ ਕਿ ਘਰੋਂ ਨਿਕਲੇ ਸੱਜਣ ਕਦੀ ਹੁਣ ਘਰਾਂ ਨੂੰ ਨਹੀਂ ਪਰਤਣਗੇ। ਕੋਣ ਜਾਣਦਾ ਸੀ ਕਿ ਕੁਝ ਇੰਝ ਹੋ ਜਾਵੇਗਾ? 13ਅਪ੍ਰੈਲ, ਕਾਲੀ ਵਿਸਾਖੀ, ਕਾਲਾ ਐਤਵਾਰ ਅਤੇ ਲਹੂ ਨਾਲ ਸਿੰਜਿਆ ਇਤਿਹਾਸ, ਜੋ ਅੱਜ ਵੀ ਸਾਨੂੰ ਧੁਰ ਅੰਦਰ ਤੱਕ ਹਿਲਾਉਂਦਾ ਹੈ। ਇਹ ਇਤਿਹਾਸ ਦੇ ਸਫਿਆਂ ਦਾ ਸਭ ਤੋਂ ਵੱਡਾ ਅਣਮਨੁੱਖੀ ਕਾਰਾ ਅਤੇ ਹੈਵਾਨੀਅਤ ਭਰਿਆ ਸਾਕਾ ਸੀ। 100 ਸਾਲ ਬਾਅਦ ਇਹ ਸਮਝਣਾ ਬਣਦਾ ਹੈ ਕਿ ਉਨ੍ਹਾਂ ਦਿਨਾਂ ਦੀ ਦਾਸਤਾਨ ਕੀ ਸੀ ਅਤੇ ਸਾਡੇ ਮਨਾਂ 'ਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਲੈ ਕੇ ਕੀ ਹੈ, ਜੋ ਅਸੀਂ ਮਹਿਸੂਸ ਕਰਦੇ ਹਾਂ ? 

ਅਪ੍ਰੈਲ ਮਹੀਨੇ ਦੇ ਉਹ ਦਿਨ ਬਹੁਤ ਸਾਰੇ ਹਲਾਤ ਅਤੇ ਮਿਲੇ ਜੁਲੇ ਮਾਹੌਲ ਦਾ ਨਤੀਜਾ ਸਨ। ਉਨ੍ਹਾਂ ਦਿਨਾਂ 'ਚ ਅੰਮ੍ਰਿਤਸਰ ਵਿਸਾਖੀ ਨੂੰ ਇੱਕਠੀਆਂ ਹੋ ਰਹੀਆਂ ਸੰਗਤਾਂ ਵੀ ਸਨ ਅਤੇ ਅਜ਼ਾਦੀ ਦੀ ਭਖ ਰਹੀ ਲੜਾਈ 'ਚ ਜੁਝਦੇ ਲੋਕ ਵੀ ਸਨ। ਉਨ੍ਹਾਂ ਦਿਨਾਂ 'ਚ ਪੰਜਾਬ ਦੇ ਹਲਾਤ ਪਹਿਲੀ ਸੰਸਾਰ ਜੰਗ ਨਾਲ ਪ੍ਰਭਾਵਿਤ ਸਨ। ਆਰਥਿਕਤਾ ਅਤੇ ਖੇਤੀਬਾੜੀ, ਲੋਕਾਂ ਦਾ ਸਮਾਜੀ ਜੀਵਨ ਅਤੇ ਕੁਦਰਤੀ ਕਰੋਪੀ ਦਾ ਵੀ ਅਸਰ ਸੀ।

1919 ਈਸਵੀਂ ਦੇ ਅੰਮ੍ਰਿਤਸਰ ਦੀ ਤਸਵੀਰ (ਸ੍ਰੋਤ - ਬ੍ਰਿਟਿਸ਼ ਲਾਇਬ੍ਰੇਰੀ)

PunjabKesari

ਜਲ੍ਹਿਆਂਵਾਲੇ ਬਾਗ ਦੇ ਸਾਕੇ ਸਮੇਂ ਅਤੇ ਉਹ ਤੋਂ ਪਹਿਲਾਂ ਪੰਜਾਬ 'ਚ ਉਹ ਜ਼ਮੀਨ ਕਿਵੇਂ ਤਿਆਰ ਹੋ ਰਹੀ ਸੀ, ਇਸ ਦੇ ਵਿਸਥਾਰ 'ਚ ਜਾਏ ਬਿਨਾਂ ਅਸੀਂ 101 ਸਾਲ ਬਾਅਦ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਸਮਝ ਨਹੀਂ ਸਕਾਂਗੇ। ਇਸ ਦੌਰਾਨ ਇਹ ਜ਼ਰੂਰ ਧਿਆਨ 'ਚ ਰਹੇ ਕਿ ਅੰਮ੍ਰਿਤਸਰ ਕਦੀ ਵੀ ਫੌਜੀ ਮੱਹਤਤਾ ਵਾਲਾ ਸ਼ਹਿਰ ਨਹੀਂ ਸੀ। ਅੰਗਰੇਜ਼ਾਂ ਦੀ ਵੱਡੀ ਛਾਉਣੀ ਜਲੰਧਰ ਡਿਵੀਜ਼ਨ 'ਚ ਸੀ ਜਾਂ ਲਾਹੌਰ ਸੀ।

ਅੰਮ੍ਰਿਤਸਰ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਨਗਰ ਸੀ। ਇਸ ਦੀ ਪੁਰਾਣੀ ਕੰਧ ਦੀ ਘੇਰੇਬੰਦੀ 'ਚ ਪੁਰਾਤਣ ਸ਼ਹਿਰ ਸੀ, ਜਿਸ ਦੀਆਂ ਤੰਗ ਗਲੀਆਂ ਅਤੇ ਭੀੜੇ ਬਜ਼ਾਰ ਸਨ। ਦੂਜਾ ਸ਼ਹਿਰ ਕੰਧ ਤੋਂ ਬਾਹਰ ਦਾ ਬ੍ਰਿਟਿਸ਼ ਛਾਉਣੀ ਸੀ। ਇੱਥੇ ਸਿਰਫ ਨਿੱਕੀ ਕੋਤਵਾਲੀ ਅਤੇ ਨਿੱਕੀ ਬਟਾਲੀਅਨ ਸੀ, ਜਿਸ ਨੂੰ ‘ਗੈਰਸੀਨ ਬਟਾਲੀਅਨ’ ਕਿਹਾ ਜਾਂਦਾ ਸੀ। ਇਸ 'ਚ 184 ਪੈਦਲ ਫੌਜ ਅਤੇ 55 ਘੋੜਸਵਾਰ ਅਤੇ ਰੋਇਲ ਫੀਲਡ ਆਰਟੀਲਰੀ ਸੀ। ਗੈਰਸਿਨ ਬਟਾਲੀਅਨ ਦੀ ਕਮਾਨ ਕੈਪਟਨ ਮੈਸੀ ਦੇ ਹੱਥ ’ਚ ਸੀ ਅਤੇ ਇਹ ਟੁਕੜੀ ਜਲੰਧਰ 45 ਬ੍ਰਿਗੇਡ ਨੂੰ ਜਵਾਬਦੇਹ ਸੀ।

ਖੈਰ 101 ਸਾਲ ਬਾਅਦ ਜਲ੍ਹਿਆਂਵਾਲੇ ਬਾਗ ਦਾ ਸਾਕਾ ਇਸ ਦੌਰ ਦੀ ਅਸਹਿਣਸ਼ੀਲਤਾ ਵਿਚਕਾਰ ਦੇਸ਼ ਲਈ ਸ਼ਹਾਦਤ ਪਾਉਣ ਵਾਲੀ ਮਿੱਟੀ ਦੀ ਤਾਸੀਰ ਸਮਝਣ ਦਾ ਵੀ ਸਬੱਬ ਹੈ। ਕਿਉਂਕਿ ਜਿਨਾਂ ਸਾਡੇ ਲਈ ਸ਼ਹੀਦੀਆਂ ਪਾਈਆਂ, ਇਹ ਮਹਿਸੂਸ ਕਰਨ ਦੀ ਵੀ ਲੋੜ ਹੈ ਕਿ ਸਾਕੇ ਤੋਂ 101 ਸਾਲ ਬਾਅਦ ਉਨ੍ਹਾਂ ਸ਼ਹੀਦਾਂ ਦਾ ਭਾਰਤ ਕਿਹੋ ਜਿਹਾ ਹੈ?  

ਪੜ੍ਹੋ ਇਹ ਵੀ ਖਬਰ - ਇਨ੍ਹਾਂ ਸਰਦਾਰਾਂ ਦਾ ਸੀ ਜਲ੍ਹਿਆਂਵਾਲ਼ਾ ਵਾਲਾ ਬਾਗ

ਜਲ੍ਹਿਆਂਵਾਲੇ ਬਾਗ ਦਾ ਨਕਸ਼ਾ

PunjabKesari

ਸਾਕੇ ਤੋਂ ਪਹਿਲਾਂ ਪੰਜਾਬ ਅਤੇ ਸੰਸਾਰ 'ਚ ਇਹ ਕੁਝ ਵਾਪਰ ਰਿਹਾ ਸੀ।
ਪੰਜਾਬ 1914-1919
(ਓ). ਪਹਿਲੀ ਸੰਸਾਰ ਜੰਗ

ਬਾਰੂਦਾਂ ਦੇ ਢੇਰ 'ਤੇ ਖੜ੍ਹੀ ਦੁਨੀਆਂ 'ਚ ਬਰਤਾਨਵੀ ਸਰਕਾਰ ਵਲੋਂ ਪਹਿਲੀ ਸੰਸਾਰ ਜੰਗ 'ਚ ਭਾਰਤ ਦੇ ਫੌਜੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਜੰਗ ਵਿਚ 13 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ। ਇਸ ਤੋਂ ਵੱਡਾ ਉਨ੍ਹਾਂ ਪਰਿਵਾਰਾਂ ਦੇ ਲਈ ਜ਼ਖ਼ਮ ਕੀ ਹੋਵੇਗਾ ਕਿ 74000 ਫੌਜੀ ਵਾਪਸ ਨਹੀਂ ਆਏ। ਪਹਿਲੀ ਆਲਮੀ ਜੰਗ (1914-1918) ਲਈ ਪੰਜਾਬੀ ਜੰਗੀ ਸਮਾਨ ਬਣਕੇ ਉਭਰੇ। ਇਹ ਫੌਜੀ ਅਨਪੜ੍ਹ ਸਨ, ਘੱਟ ਪੜ੍ਹੇ ਲਿਖੇ, ਗਰੀਬ ਅਤੇ ਹਾਸ਼ੀਏ 'ਤੇ ਧੱਕੇ ਬੰਦੇ ਸਨ। ਪੰਜਾਬ ਤੋਂ ਇਲਾਵਾ ਬਰਤਾਨਵੀ ਫੌਜ 'ਚ ਸ਼ਾਮਲ ਹੋਣ ਵਾਲੇ ਨੇਪਾਲ, ਉੱਤਰ ਪੱਛਮੀ ਫਰੰਟੀਅਰ ਅਤੇ ਸਾਂਝਾ ਪ੍ਰੋਵੀਨੈਂਸ ਦਾ ਖਿੱਤਾ ਸੀ। ਪੰਜਾਬ ਦਾ ਬਰਤਾਨਵੀ ਫੌਜ 'ਚ ਸ਼ਾਮਲ ਹੋਣ ਦਾ ਹਵਾਲਾ ਖੁਸ਼ੀ ਅਤੇ ਦੁੱਖ ਦੋਵੇਂ ਰੂਪ 'ਚ ਲੋਕ ਧਾਰਾ 'ਚ ਵੀ ਮਿਲਦਾ ਹੈ।

ਇੱਥੇ ਪਾਵੇਂ ਟੁੱਟੇ ਛਿੱਤਰ ਉੱਥੇ ਮਿਲਦੇ ਬੂਟ
ਇੱਥੇ ਖਾਵੇ ਰੁੱਖੀ ਮਿਸੀ,ਉੱਥੇ ਖਾਵੇਂ ਫਰੂਟ
ਭਰਤੀ ਹੋਜਾ ਵੇ ਬਾਹਰ ਖੜ੍ਹੇ ਰੰਗਰੂਟ
ਜਾਂ ਇਹ ਬੋਲੀ ਵੀ ਬਹੁਤ ਮਸ਼ਹੂਰ ਸੀ।
ਬਸਰੇ ਦੀ ਲਾਮ ਟੁੱਟਜੇ ਮੈਂ ਰੰਡੀਓ ਸੁਹਾਗਣ ਹੋਵਾਂ

ਜਰਮਨ ਅਤੇ ਇੰਗਲੈਂਡ ਵਿਚਲੀ ਬਸਰੇ ਦੀ ਥਾਂ 'ਤੇ ਸਭ ਤੋਂ ਲੰਮੀ ਅਤੇ ਲਹੂ ਲੁਹਾਣ ਜੰਗ ਹੋਈ ਸੀ। ਲਾਮ ਫ੍ਰੈਂਚ ਦਾ ਸ਼ਬਦ ਹੈ, ਜੋ ਉਰਦੂ 'ਚ ਆਇਆ। ਇਸ ਦਾ ਅਰਥ ਜੰਗ ਹੁੰਦਾ ਹੈ। ਇੱਥੋਂ ਪੰਜਾਬ ਦੇ ਲੋਕਾਂ ਦਾ ਸੁਭਾਅ ਵੀ ਸਮਝ ਆਉਂਦਾ ਹੈ। ਲੜਾਕੂ ਸੁਭਾਅ, ਆਰਥਿਕਤਾ ਹਰ ਅਜਿਹੇ ਅਧਾਰ ਪੰਜਾਬ ਦੀ ਸਰਜ਼ਮੀਨ 'ਤੇ ਸਨ। ਪਹਿਲੀ ਸੰਸਾਰ ਜੰਗ ਨੇ ਪੰਜਾਬ ਦੀ ਆਰਥਿਕਤਾ ਦਾ ਲੱਕ ਵੀ ਬੁਰੀ ਤਰ੍ਹਾਂ ਤੋੜਿਆ ਸੀ। ਇਨ੍ਹਾਂ ਸਭ ਦੇ ਬਾਵਜੂਦ ਪੰਜਾਬ ਬਰਤਾਨੀਆਂ ਲਈ ਫੌਜੀ ਤਾਕਤ ਦਾ ਮਜ਼ਬੂਤ ਅਧਾਰ ਰਿਹਾ ਹੈ। ਇਸ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਪੰਜਾਬ ਅਜ਼ਾਦੀ ਲਈ ਸੰਘਰਸ਼ ਕਰਦਿਆਂ ਬਰਤਾਨੀਆਂ ਲਈ ਵੱਡੀ ਚਣੌਤੀ ਵੀ ਸਦਾ ਰਿਹਾ ਹੈ। ਪੰਜਾਬ ਦੇ ਬੰਦਿਆਂ ਦਾ ਬਰਤਾਨਵੀ ਫੌਜ 'ਚ ਕੀ ਅਧਾਰ ਸੀ, ਇਸ ਦਾ ਅਹਿਸਾਸ ਇਸ ਤੋਂ ਵੀ ਸਮਝ ਸਕਦੇ ਹਾਂ ਕਿ ਚਕਵਾਲ ਪੰਜਾਬ ਤੋਂ 26 ਸਾਲਾ ਖੁਦਾਦ ਖ਼ਾਨ (20 ਅਕਤੂਬਰ 1888-8 ਮਾਰਚ 1971) ਨੂੰ ਪਹਿਲੀ ਸੰਸਾਰ ਜੰਗ 'ਚ ਵਿਕਟੋਰੀਆ ਕ੍ਰੋਸ ਨਾਲ ਨਵਾਜਿਆ ਗਿਆ ਸੀ। ਖੁਦਾਦ ਖ਼ਾਨ ਨੂੰ 31 ਅਕਤੂਬਰ 1914 ਨੂੰ ਹੈਲੇਬੇਕੇ ਬੇਲਜੀਅਮ 'ਚ ਜੰਗ ਦੌਰਾਨ ਬਹਾਦਰੀ ਲਈ ਇਹ ਇਨਾਮ ਮਿਲਿਆ ਸੀ। ਪੰਜਾਬ ਦੀ ਬਰਤਾਨਵੀ ਫੌਜ 'ਚ ਸ਼ਮੂਲੀਅਤ ਨੂੰ ਇਸ ਤੋਂ ਵੀ ਸਮਝ ਸਕਦੇ ਹਾਂ ਕਿ 1916 'ਚ (ਹਵਾਲਾ ਸਰ ਮਾਈਕਲ ਓਡਵਾਇਰ, ਇੰਡੀਆ ਐੱਸ.ਆਈ ਨਿਊ ਇਟ, 1885-1925) 192000 ਭਰਤੀਆਂ 'ਚੋਂ 110000 ਭਰਤੀ ਇੱਕਲੇ ਪੰਜਾਬ ਤੋਂ ਸੀ।

ਅੰਮ੍ਰਿਤਸਰ ਦਾ ਮਸ਼ਹੂਰ ਟਾਊਨ ਹਾਲ ਬਾਜ਼ਾਰ (ਸ੍ਰੋਤ - ਬ੍ਰਿਟਿਸ਼ ਲਾਇਬ੍ਰੇਰੀ)

PunjabKesari

(ਅ) ਗਦਰ
ਗਦਰ ਲਹਿਰ (1913-1917-18) ਨੇ ਅਜ਼ਾਦੀ ਦਾ ਸੰਘਰਸ਼ ਭਾਰਤ ਤੋਂ ਬਾਹਰ ਬੜੀ ਮਜ਼ਬੂਤੀ ਨਾਲ ਲੜਿਆ। ਗਦਰ ਪਾਰਟੀ ਦੀ ਸ਼ੁਰੂਆਤ ਪਹਿਲੀ ਆਲਮੀ ਜੰਗ ਦੇ ਵੇਲਿਆਂ 'ਚ ਹੋਈ ਸੀ। ਅਮਰੀਕਾ ਦੇ ਸੈਨ ਫਰਾਂਸਿਸਕੋ 'ਚ 1913 'ਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ। ਅਮਰੀਕਾ ਅਤੇ ਕੈਨੇਡਾ ਗਦਰ ਲਈ ਲੜਾਈ ਦੀ ਜ਼ਮੀਨ ਸੀ। ਪਹਿਲੀ ਸੰਸਾਰ ਜੰਗ ਵੇਲੇ ਗਦਰ ਪਾਰਟੀ ਨੇ ਬਰਤਾਨੀਆ ਦੀ ਭਾਰਤੀ ਫੌਜੀਆਂ ਦੀ ਟੁਕੜੀ 'ਚ 'ਪੂਅਰ ਪੇਅ' (ਮਾੜੀ ਉਜਰਤ) ਦੇ ਪਰਚੇ ਵੰਡੇ। ਇਹ ਪਰਚੇ ਬਰਲਿਨ 'ਚ ਛਾਪੇ ਗਏ ਅਤੇ ਜਰਮਨ ਜਹਾਜ਼ਾਂ ਨਾਲ ਫਰਾਂਸ ਵਿਖੇ ਜੰਗ ਦੌਰਾਨ ਸੁੱਟੇ ਗਏ। ਇਨ੍ਹਾਂ ਪਰਚਿਆਂ ਦਾ ਮਕਸਦ ਦੱਸਣਾ ਸੀ ਕਿ ਬ੍ਰਿਟਿਸ਼ ਹਕੂਮਤ ਫੌਜ 'ਚ ਤੁਹਾਡੇ ਨਾਲ ਨਸਲ, ਰੰਗ ਅਤੇ ਧਰਮ ਦੇ ਅਧਾਰ 'ਤੇ ਕਿੰਨਾ ਵਿਤਕਰਾ ਕਰਦੀ ਹੈ। ਗਦਰ ਲਹਿਰ ਨੂੰ ਦਬਾਉਣ ਲਈ ਵੱਡਾ ਸੰਘਰਸ਼ ਕਰਨਾ ਪਿਆ ਅਤੇ ਗਦਰ ਪਾਰਟੀ ਨਾਲ ਸੰਬਧਿਤ ਦੇਸ਼ ਭਗਤਾਂ 'ਤੇ ਦੇਸ਼ ਧ੍ਰੋਹ ਦਾ ਮੁੱਕਦਮਾ ਚਲਾਕੇ ਫਾਂਸੀਆਂ ਦਿੱਤੀਆਂ ਗਈਆਂ। ਇੰਝ ਇਕ ਦਾਸਤਾਨ ਕਾਮਾਗਾਟਾ ਮਾਰੂ ਜਹਾਜ਼ ਦੀ ਹੈ, ਜਿਹੜਾ ਬਜਬਜ ਘਾਟ ਕਲਕੱਤੇ ਉਤਰਣ 'ਤੇ ਹਕੂਮਤ ਵਲੋਂ ਸਜ਼ਾਵਾਂ ਦਾ ਹੱਕਦਾਰ ਬਣਿਆ।

(ੲ) ਸਿਲਕ ਲੈਟਰ ਕੋਨਸਪੀਰੇਸੀ
1916-1917 'ਚ ਰਾਜਾ ਮਹਿੰਦਰ ਪ੍ਰਤਾਪ ਕੁੰਵਰ ਅਤੇ ਮੌਲਵੀ ਬਰਕਤਉੱਲਾ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਐਲਾਨ ਦਿੱਤਾ। ਅਬਦੁੱਲਾ ਸਿੰਧੀ, ਜੋ ਇਸਲਾਮਿਕ ਦੇਵਬੰਦ ਸਕੂਲ ਤੋਂ ਸਨ ਗ੍ਰਹਿ ਮੰਤਰੀ ਬਣ ਗਏ। ਇਹ ਬਰਤਾਨਵੀ ਸਰਕਾਰ ਖਿਲਾਫ ਜਿਹਾਦ ਸੀ। ਅਬਦੁੱਲਾ ਸਿੰਧੀ ਨਾਲ ਕਾਬੁਲ ਤੋਂ ਵਹਾਬੀ ਮੁਹੰਮਦ ਹਸਨ ਸੀ। ਇਨ੍ਹਾਂ ਸਭ ਨੇ ਮਿਲਕੇ 'ਖ਼ੁਦਾ ਦੀ ਫੌਜ' ਬਣਾਈ ਅਤੇ ਇਸੇ ਸਿਲਸਿਲੇ 'ਚ ਰੇਸ਼ਮ ਦੇ ਕਪੜੇ 'ਤੇ ਫਾਰਸੀ 'ਚ ਕੌਮ ਦੇ ਨਾਮ ਚਿੱਠੀ ਲਿਖੀ ਗਈ ਤਾਂ ਕਿ ਬਰਤਾਨੀਆਂ ਸਰਕਾਰ ਖਿਲਾਫ ਬਗਾਵਤ ਲਈ ਕ੍ਰਾਂਤੀ ਕੀਤੀ ਜਾ ਸਕੇ। ਇਤਿਹਾਸ 'ਚ ਇਸ ਨੂੰ 'ਸਿਲਕ ਲੈਟਰ ਪਲਾਟ' ਕਹਿੰਦੇ ਹਨ। ਲਾਹੌਰ, ਦਿੱਲੀ ਅਤੇ ਕਲਕੱਤੇ ਤੋਂ ਸਿਲਕ ਲੈਟਰ ਸਾਜਿਸ਼ ਨਾਲ ਜੁੜੇ 20 ਬਾਗੀਆਂ ਨੂੰ ਫੜ੍ਹਿਆ ਗਿਆ। ਇਹ ਦਿਲਚਸਪ ਹੈ ਕਿ ਅਫਗਾਨਿਸਤਾਨ ਦੇ ਕਾਬੁਲ 'ਚ ਜਦੋਂ ਇਹ ਲਹਿਰ ਸਰਗਰਮ ਹੋਈ, ਉਦੋਂ ਬ੍ਰਿਗੇਡੀਅਰ ਜਨਰਲ ਡਾਇਰ ਅਫਗਾਨਿਸਤਾਨ ਦੇ ਸਰਹੱਦ 'ਚ ਸੇਵਾਵਾਂ ਦੇ ਰਿਹਾ ਸੀ। 

(ਸ) ਪੰਜਾਬ ਦੀ ਬਰਬਾਦ ਆਰਥਿਕਤਾ ਅਤੇ ਜ਼ਿੰਦਗੀ
ਪੰਜਾਬ ਦੀ ਆਰਥਿਕਤਾ ਨੇ ਉਸ ਦੌਰ ਅੰਦਰ ਲੋਕਾਂ ਅੰਦਰ ਬਰਤਾਨਵੀ ਸਰਕਾਰ ਲਈ ਚੋਖਾ ਗੁੱਸਾ ਪੈਦਾ ਕੀਤਾ। ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ 1ਅਪ੍ਰੈਲ 1917 ਨੂੰ ਸੁਪਰ ਟੈਕਸ, ਇਸੇ ਤਾਰੀਖ਼ ਨੂੰ 1918 'ਚ ਆਮਦਨ ਟੈਕਸ ਅਤੇ 1919 'ਚ ਇਸੇ ਮਹੀਨੇ ਪ੍ਰੋਫਿਟ ਡਿਊਟੀ ਟੈਕਸ ਲਾਇਆ। ਪਹਿਲੀ ਆਲਮੀ ਜੰਗ ਦੇ ਖਰਚਿਆਂ ਲਈ ਇੰਝ ਹਰ ਸਾਲ ਨਵੇਂ ਟੈਕਸ ਨਾਲ ਉਗਰਾਹੀ ਕਰਦਿਆਂ ਭਾਰਤ ਦੇ ਲੋਕਾਂ ਦਾ ਲਹੂ ਚੂਸਿਆ ਜਾ ਰਿਹਾ ਸੀ। ਪੰਜਾਬ 'ਚ ਇਸ ਦਾ ਅਸਰ ਇਹ ਸੀ ਕਿ ਲਾਹੌਰ 'ਚ ਮਹਿੰਗਾਈ ਦਰ 30 ਫੀਸਦੀ ਅਤੇ ਅੰਮ੍ਰਿਤਸਰ 'ਚ ਇਹੋ ਦਰ 55 ਫੀਸਦੀ ਵਧ ਗਈ। ਇੰਝ ਅੰਮ੍ਰਿਤਸਰ ਦੇ ਕੱਪੜਾ ਵਪਾਰ ਵੱਡੇ ਘਾਟੇ 'ਚ ਜਾਂਦਾ ਰਿਹਾ। ਇਹੋ ਨਹੀਂ ਉਨ੍ਹਾਂ ਸਮਿਆਂ 'ਚ ਕਣਕ 47 ਫੀਸਦ, ਕਪਾਹ 310 ਫੀਸਦੀ, ਖੰਡ 68 ਫੀਸਦੀ, ਅਨਾਜ 93 ਫੀਸਦੀ ਦੀ ਦਰ ਨਾਲ ਮਹਿੰਗੇ ਹੋ ਗਏ। ਸਨਅਤੀ ਖੇਤਰਾਂ 'ਚ ਘਾਟਾ ਇਕ ਪਾਸੇ ਪਰ ਪੰਜਾਬ ਦੇ ਪੇਂਡੂ ਖੇਤਰ ਕਰਜ਼ਿਆਂ ਦੀ ਮਾਰ ਥੱਲੇ ਸਨ। ਬੀਮਾਰੀਆਂ ਜਨਮ ਲੈ ਰਹੀਆਂ ਸਨ। 1918 ਦੀ ਪੱਤਝੜ ਤੱਕ 50 ਲੱਖ ਭਾਰਤ ਦੀ ਅਬਾਦੀ ਮੌਸਮੀ ਨਜ਼ਲਾ, ਬੁਖ਼ਾਰ ਤੇ ਅਜਿਹੀਆਂ ਮਹਾਮਾਰੀਆਂ ਦੀ ਗ੍ਰਿਫਤ 'ਚ ਸੀ ਅਤੇ ਇਨ੍ਹਾਂ 'ਚੋਂ 25 ਫੀਸਦੀ ਪੇਂਡੂ ਅਬਾਦੀ ਮੌਤ ਦੇ ਮੂੰਹ 'ਚ ਚਲੀ ਗਈ ਸੀ। ਉਨ੍ਹਾਂ ਸਮਿਆਂ 'ਚ ਬਰਬਾਦੀ 'ਤੇ ਕੁਰਤੀ ਕਹਿਰ ਵੀ ਸੀ। ਪਿਛਲੇ 47 ਸਾਲਾ 'ਚ ਪਹਿਲੀ ਵਾਰ ਮੁੱਸਲੇਧਾਰ ਮੀਂਹ ਜ਼ੋਰਾਂ 'ਤੇ ਸੀ ਅਤੇ ਬਰਬਾਦ ਫਸਲਾਂ ਨੇ ਕਿਸਾਨੀ ਕਰਜ਼ੇ ਹੇਠਾਂ ਕਰ ਦਿੱਤੀ ਸੀ। 

PunjabKesari

(ਹ) ਹੋਮ ਰੂਲ,ਖਿਲਾਫਤ ਅੰਦੋਲਨ
ਹੋਮ ਰੂਲ ਅੰਦੋਲਨ ਦੀ ਸਥਾਪਨਾ 1919 'ਚ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ, ਜਿਸ ਦਾ ਮੁੱਖ ਮਕਸਦ ਭਾਰਤ 'ਚ ਖੁਦ ਮੁਖਤਿਆਰੀ ਲੈ ਕੇ ਆਉਣਾ ਸੀ। ਇਸ ਤੋਂ ਇਲਾਵਾ ਇਸ ਔਦੋਲਨ 'ਚ ਵੱਡੇ ਅਤੇ ਖਾਸ ਆਗੂ ਐਨੀ ਬੇਸੇਂਟ, ਜੋਸੇਫ ਬਪਟਿਸਟਾ, ਐੱਨ.ਸੀ. ਕੇਲਕਰ ਤੋਂ ਇਲਾਵਾ ਮੁਹੰਮਦ ਅਲੀ ਜਿੱਨਾਹ ਨੇ ਖਾਸ ਭੂਮਿਕਾ ਨਿਭਾਈ। ਦੂਜੇ ਪਾਸੇ ਆਲਮੀ ਜੰਗ ਤੋਂ ਬਾਅਦ ਰਾਸ਼ਟਰੀ ਮੁਸਲਿਮ ਆਗੂਆਂ ਨੇ "ਖਿਲਾਫਤ ਅੰਦੋਲਨ" ਦੀ ਸ਼ੁਰੂਆਤ ਕੀਤੀ, ਜਿਸ ਦਾ ਮੁੱਖ ਮਕਸਦ ਬ੍ਰਿਟਿਸ਼ ਰਾਜ ਨੂੰ ਖਦੇੜਕੇ ਮੁਸਲਿਮ ਇੱਕਮੁੱਠਤਾ ਨੂੰ ਕਾਇਮ ਕਰਨਾ ਸੀ।

(ਕ) ਮਾਰਲੇ-ਮਿੰਟੋ ਸੁਧਾਰ
ਐਡਵਿਨ ਮੋਟੈਂਗਿਊ 1917-18 ਦੇ ਸਿਆਲਾਂ 'ਚ ਭਾਰਤ ਆਇਆ ਸੀ। ਇਸ ਤੋਂ ਪਹਿਲਾਂ 20 ਅਗਸਤ 1917 ਨੂੰ ਹਾਊਸ ਆਫ ਕਾਮਨ 'ਚ ਮੋਟੈਂਗਿਊ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਭਾਰਤ ਦੇ ਪ੍ਰਬੰਧਕੀ ਢਾਂਚੇ 'ਚ ਸਾਨੂੰ ਭਾਰਤੀਆਂ ਦੀ ਸ਼ਮੂਲੀਅਤ 'ਚ ਵਾਧਾ ਕਰਨ ਦੀ ਲੋੜ ਹੈ। ਬ੍ਰਿਟਿਸ਼ ਸਾਮਰਾਜ ਦੇ ਲਿਹਾਜ ਤੋਂ ਇਹ ਚੰਗਾ ਹੋਵੇਗਾ ਕਿ ਭਾਰਤ 'ਚ ਭਾਰਤੀਆਂ ਦੀ ਖੁਦਮੁਖਤਾਰੀ ਵਾਲਾ ਸ਼ਾਸ਼ਨ ਪ੍ਰਬੰਧ ਹੋਵੇ ਅਤੇ ਇਕ ਜ਼ਿੰਮੇਵਾਰ ਸਰਕਾਰ ਦਾ ਅਧਾਰ ਬੱਝੇ। ਇਹ ਸੰਬੋਧਨ ਭਾਰਤ ਅੰਦਰ ਉਦਾਰਵਾਦੀ ਭਾਵਨਾ ਵਾਲਾ ਸੀ। ਅਪ੍ਰੈਲ 1918 ਨੂੰ ਮੋਟੈਂਗਿਊ ਅਤੇ ਭਾਰਤ ਦੇ ਵਾਇਸਰਾਏ ਲੋਰਡ ਚੇਮਸਫੋਰਡ ਨੇ ਇਸ ਨੂੰ ਪੇਸ਼ ਕੀਤਾ। ਇਤਿਹਾਸ 'ਚ ਇਸ ਨੂੰ ਮਾਰਲੇ ਮਿੰਟੋ ਸੁਧਾਰ ਕਹਿੰਦੇ ਹਨ। ਇੰਨਾਂ ਸੁਧਾਰਾਂ 'ਚ ਸੱਤਾ ਪ੍ਰਬੰਧਨ ਨੂੰ ਨਵੇਂ ਢੰਗ ਨਾਲ ਉਲੀਕਣ ਦੀ ਗੱਲ ਸੀ। ਰਿਪੋਰਟ ਮੁਤਾਬਕ ਸਥਾਨਕ ਪ੍ਰਬੰਧ, ਸਿਹਤ ਅਤੇ ਸਿੱਖਿਆ 'ਚ ਭਾਰਤੀਆਂ ਦੀ ਹਿੱਸੇਦਾਰੀ 'ਚ ਵਾਧਾ ਕਰਨਾ ਸੀ ਅਤੇ 'ਸੁਰੱਖਿਆ ਅਤੇ ਪੁਲਸ' ਗਵਰਨਰ ਅਧੀਨ ਰੱਖਣ ਦੀ ਪੇਸ਼ਕਸ਼ ਸੀ। ਇਸ ਸੁਧਾਰ 'ਚ ਇੰਡੀਅਨ ਸਿਵਲ ਸਰਵਿਸ 'ਚ ਭਾਰਤੀਆਂ ਦੀ ਸ਼ਮੂਲੀਅਤ ਵਧਾਉਣ ਦੀ ਵੀ ਗੱਲ ਸੀ। ਇਸ ਸੁਧਾਰ ਦਾ ਵਿਰੋਧ ਬਰਤਾਨਵੀਆਂ 'ਚ ਵੀ ਸੀ ਅਤੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੇ ਇਸ ਸੁਧਾਰ ਦਾ ਤਿੱਖਾ ਵਿਰੋਧ ਕੀਤਾ ਸੀ।  

(ਖ) ਰੋਲਟ ਐਕਟ ਅਤੇ ਸੱਤਿਆਗ੍ਰਹਿ
ਇਕ ਪਾਸੇ ਖੁਦਮੁਖਤਾਰੀ ਦੀ ਭਾਵਨਾ ਵਾਲੀ ਹੋਮ ਰੂਲ ਲਹਿਰ ਸੀ। ਦੂਜੇ ਪਾਸੇ ਮਾਰਲੇ ਮਿੰਟੋ ਸੁਧਾਰ ਸੀ ਪਰ ਇਨ੍ਹਾਂ ਦੇ ਉਲਟ ਇਕ ਰੋਲਟ ਐਕਟ ਆਉਣ ਦੀ ਤਿਆਰੀ 'ਚ ਸੀ। ਇਸ ਐਕਟ ਨੇ ਮਾਰਲੇ ਮਿੰਟੋ ਸੁਧਾਰ ਦਾ ਤਿੱਖਾ ਵਿਰੋਧ ਵੀ ਕੀਤਾ ਅਤੇ ਇਸ ਨੂੰ ਯਾਦ ਰੱਖਿਆ ਜਾਵੇ ਕਿ (ਏ ਹਿਸਟਰੀ ਆਫ ਦੀ ਨੈਸ਼ਨਲਿਸਟ ਮੂਵਮੈਂਟ ਇਨ ਇੰਡੀਆ, ਸਰ ਵਰਨੇ ਲੋਵੇਟ, ਲੰਡਨ ਜੋਨ ਮੁਰੇ 1921 ਮੁਤਾਬਕ) 22 ਮਈ 1919 ਨੂੰ ਇੰਗਲੈਂਡ ਪਾਰਲੀਮੈਂਟ 'ਚ ਖੁਦ ਉਧਾਰਵਾਦੀ ਵਿਚਾਰ ਰੱਖਣ ਵਾਲੇ ਮੋਂਟੈਗਿਊ ਨੇ ਇਸ ਦੀ ਹਮਾਇਤ ਕੀਤੀ ਸੀ ਕਿ ਜੇ ਰੋਲਟ ਐਕਟ ਦੀ ਲੋੜ ਹੈ ਤਾਂ ਸਾਨੂੰ ਬਿਨਾਂ ਦੇਰੀ ਤੋਂ ਇਹਨੂੰ ਲਾਗੂ ਕਰਨਾ ਚਾਹੀਦਾ ਹੈ। ਇਸ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਮੋਟ ਫੋਰਡ ਸੁਧਾਰ ਦੀ ਭਾਵਨਾ ਭਾਰਤ ਦਾ ਵਿਕਾਸ ਨਹੀਂ ਸੀ ਸਗੋਂ ਬਰਤਾਨਵੀ ਹਿੱਤਾਂ ਦੀ ਰਾਖੀ ਕਰਨਾ ਹੀ ਸੀ।

ਜਸਟਿਸ ਸਿਡਨੀ ਆਰਥਰ ਟੇਲਰ ਰੋਲਟ ਨੇ ਭਾਰਤ 'ਚ ਸੁਰੱਖਿਆ ਦੇ ਖਤਰਿਆਂ ਨੂੰ ਲੈ ਕੇ ਪੁੰਨਛਾਣ ਕੀਤੀ ਅਤੇ ਰਿਪੋਰਟ ਤਿਆਰ ਕੀਤੀ। ਰੋਲਟ ਕਮਿਸ਼ਨ ਨੇ ਇਹ ਚਾਹਿਆ ਕਿ ਵਾਇਸਰਾਏ ਉਨ੍ਹਾਂ ਖੇਤਰਾਂ ਨੂੰ ਇਸ ਤੋਂ ਮੁਕਤ ਨਹੀਂ ਕਰ ਸਕਦੇ, ਜਿਹੜੇ ਬਰਤਾਨਵੀ ਸਾਮਰਾਜ ਲਈ ਅਤਿ ਦਾ ਖਤਰਾ ਹਨ। ਇੰਝ ਸੈਕਰੇਟਰੀ ਆਫ ਹੋਮ ਸਰ ਵਿਲੀਅਮ ਵਿਨਸੈਂਟ ਦੀ ਦੇਖਰੇਖ 'ਚ ਰੋਲਟ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਅਸੀਂ ਰੋਲਟ ਐਕਟ ਵਜੋਂ ਜਾਣਦੇ ਹਾਂ।

ਨਾ ਦਲੀਲ-ਨਾ ਵਕੀਲ-ਨਾ ਅਪੀਲ
ਇਸ ਐਕਟ ਦਾ ਵਿਰੋਧ ਪੂਰੇ ਭਾਰਤ 'ਚ ਵੱਡੇ ਪੱਧਰ 'ਤੇ ਹੋਇਆ। ਇਸ ਤਹਿਤ ਪੁਲਸ ਦੋ ਜਾਂ ਦੋ ਵੱਧ ਬੰਦਿਆਂ ਨੂੰ ਗ੍ਰਿਫਤਾਰ ਕਰ ਸਕਦੀ ਸੀ। ਇੰਝ ਸ਼ੱਕ ਦੇ ਬਿਨਾਹ 'ਤੇ ਬਿਨਾਂ ਕਿਸੇ ਚੇਤਾਵਨੀ, ਵਾਰੰਟ ਗ੍ਰਿਫਤਾਰੀ ਸੀ। ਇਹੋ ਨਹੀਂ ਵਿਆਹ ਸਮਾਗਮਾਂ ਅਤੇ ਸ਼ਮਸ਼ਾਨ ਘਾਟ 'ਚ ਸਸਕਾਰ ਵੇਲੇ 5 ਰੁਪਏ ਟੈਕਸ ਵੀ ਲਗਾਇਆ ਗਿਆ। ਇਹ ਕਾਨੂੰਨ ਕਿਸੇ ਨੂੰ ਵੀ ਬਰਤਾਨਵੀ ਸਾਮਰਾਜ 'ਤੇ ਖਤਰਾ ਦੱਸਦਿਆਂ ਕਤਲ ਕਰ ਸਕਦਾ ਸੀ। ਕਾਨੂੰਨ ਦੀ ਅਜਿਹੀ ਭਾਵਨਾ ਨੂੰ ਉਨ੍ਹਾਂ ਸਮਿਆਂ 'ਚ 'ਕਾਲਾ ਕਾਨੂੰਨ' ਕਿਹਾ ਗਿਆ।

ਇਸ ਕਾਨੂੰਨ ਖਿਲਾਫ 30 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਸੰਗ ਸੱਤਿਆਗ੍ਰਹਿ ਦਾ ਸੱਦਾ ਦਿੱਤਾ ਗਿਆ। ਮਹਾਤਮਾ ਗਾਂਧੀ ਦੀ ਅਵਾਜ਼ 'ਤੇ ਲੋਕਾਂ ਨੇ ਇਸ ਹੜਤਾਲ ਨੂੰ ਭਰਵਾ ਹੁੰਗਾਰਾ ਦਿੱਤਾ। 30 ਮਾਰਚ ਦੇ ਇਸੇ ਸੱਦੇ ਨੂੰ 6 ਅਪ੍ਰੈਲ ਦੀ ਤਾਰੀਖ਼ 'ਚ ਬਦਲਿਆ ਗਿਆ। ਇਸ ਸੱਤਿਆਗ੍ਰਹਿ ਦੇ ਵਿਚਾਰ 'ਚ ਪੇਸ਼ ਕੀਤਾ ਗਿਆ ਸੀ ਕਿ 10 ਮਾਰਚ 1919 ਦੇ ਇਸ ਕਾਲੇ ਰੋਲਟ ਕਾਨੂੰਨ ਨੇ ਨਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕੋਝਾ ਮਜ਼ਾਕ ਉਡਾਇਆ ਹੈ ਅਤੇ ਇਹ ਕਾਨੂੰਨ ਬੁਨਿਆਦੀ ਅਧਿਕਾਰਾਂ ਦੇ ਤਹੱਈਏ ਨੂੰ ਉਜਾੜਦਾ ਹੈ। ਸੱਤਿਆਗ੍ਰਹਿ ਦੀ ਇਸ ਸਹੁੰ 'ਚ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਦਾ ਸੱਦਾ ਦਿੰਦੇ ਹੋਏ ਅਹਿੰਸਾਤਮਕ ਅੰਦੋਲਣ ਦੀ ਨੀਂਹ ਰੱਖੀ ਅਤੇ ਸੱਚ ਦੇ ਮਾਰਗ 'ਤੇ ਚਲਦਿਆਂ ਅਜ਼ਾਦੀ ਦਾ ਪਹਿਲਾਂ ਵੱਡਾ ਅਹਿੰਸਾ ਭਰਪੂਰ ਅੰਦੋਲਣ ਵਿੱਢਿਆ।

ਦਸਤਕ-ਮਹਾਤਮਾ ਗਾਂਧੀ ਅਤੇ ਜਨਰਲ ਰਿਜੀਨਾਲਡ ਡਾਇਰ
ਰੋਲਟ ਐਕਟ ਨੇ ਜਿਹੜੀ ਜ਼ਮੀਨ ਤਿਆਰ ਕੀਤੀ ਸੀ, ਇਹ ਭਾਰਤ ਦੇ ਅਜ਼ਾਦੀ ਸੰਘਰਸ਼ ਨੂੰ ਵੱਡੀ ਕ੍ਰਾਂਤੀ ਵੱਲ ਲੈਕੇ ਜਾ ਰਹੀ ਸੀ। ਪਹਿਲਾਂ ਜਿਵੇਂ ਕਿ ਜ਼ਿਕਰ ਕੀਤਾ ਹੈ ਕਿ ਸਿਲਕ ਲੈਟਰ ਕੋਂਸਪੀਰੇਸੀ ਵੇਲੇ ਡਾਇਰ ਅਫਗਾਨਿਸਤਾਨ ਦੇ ਸਰਹੱਦ 'ਚ ਸੀ। ਕਹਿੰਦੇ ਹਨ ਕਿ ਉਹ ਐਬਟਾਬਾਦ 'ਚ ਬਹੁਤੀ ਦੇਰ ਨਾ ਰਹਿ ਸਕਿਆ। 29 ਮਾਰਚ 1917 ਨੂੰ ਡਾਇਰ ਗਸ਼ਤ ਦੌਰਾਨ ਘੋੜੇ ਤੋਂ ਡਿੱਗਣ ਕਰਕੇ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਠੀਕ ਹੋਣ ਮਗਰੋਂ ਜਨਰਲ ਡਾਇਰ ਐਬਟਾਬਾਦ ਤੋਂ ਜਲੰਧਰ ਆ ਕੇ ਹਾਜ਼ਰ ਹੁੰਦਾ ਹੈ।

ਇਹ ਦੌਰ ਉਹ ਵੀ ਸੀ ਕਿ 1915 'ਚ ਦੱਖਣੀ ਅਫਰੀਕਾ ਤੋਂ ਮੋਹਨ ਦਾਸ ਕਰਮ ਚੰਦ ਗਾਂਧੀ ਭਾਰਤ ਆਉਂਦੇ ਹਨ। ਬਾਲ ਗੰਗਾਧਰ ਤਿਲਕ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ। ਉਨ੍ਹਾਂ ਦੀ ਸਲਾਹ ਨਾਲ ਉਹ ਪੂਰੇ ਭਾਰਤ 'ਚ ਘੁੰਮਦੇ ਹਨ। ਇਸ ਤੋਂ ਬਾਅਦ ਰੋਲਟ ਐਕਟ ਦੇ ਨਾਲੋਂ-ਨਾਲ ਇਸ ਕਾਨੂੰਨ ਦੇ ਵਿਰੋਧ 'ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ 1919 ਪਹਿਲੀ ਵਾਰ ਮਹਾਤਮਾ ਗਾਂਧੀ ਦੀ ਵੱਡੀ ਹਾਜ਼ਰੀ ਸੀ।

ਇਨ੍ਹਾਂ ਹਲਾਤ ਵਿਚ ਅਸੀਂ ਸਮਝ ਸਕਦੇ ਹਾਂ ਕਿ ਉਸ ਦੌਰ 'ਚ ਇਕ ਲੜਾਈ ਉਹ ਸੀ, ਜੋ ਅਜ਼ਾਦੀ ਲਈ ਮਘ ਰਹੀ ਸੀ। ਦੂਜਾ ਪੰਜਾਬੀ ਜੀਵਨ ਸੀ, ਜੋ ਆਪਣੀ ਬਰਬਾਦ ਆਰਥਿਕਤਾ ਅਤੇ ਕੁਦਰਤੀ ਕਰੋਪੀ ਨਾਲ ਜੂਝਦਾ ਅੰਦਰੋ ਅੰਦਰ ਸੁਲਗ ਰਿਹਾ ਸੀ। ਬਰਤਾਨਵੀ ਹਕੂਮਤ ਲਈ ਓਪਰੋਕਤ ਲਹਿਰਾਂ ਵੱਡੀ ਸਿਰਦਰਦੀ ਬਣੀਆਂ ਸਨ। ਪੰਜਾਬ ਉਨ੍ਹਾਂ ਲਈ ਉਹ ਜੁਝਾਰੂ ਧਰਤੀ ਸੀ, ਜੋ ਉਨ੍ਹਾਂ ਨੂੰ ਮੋੜ ਮੋੜ 'ਤੇ ਵੰਗਾਰਦੀ ਸੀ। ਇਹ ਆਮਦ ਰੋਲਟ ਐਕਟ ਦੀ ਵੀ ਸੀ ਅਤੇ 1915 'ਚ ਦੱਖਣੀ ਅਫਰੀਕਾ ਤੋਂ ਆਏ ਮਹਾਤਮਾ ਗਾਂਧੀ ਦੀ ਪਹਿਲੀ ਵੱਡੀ ਦਸਤਕ ਦੀ ਵੀ ਸੀ। ਅੰਮ੍ਰਿਤਸਰ 'ਚ ਉਨ੍ਹਾਂ 13 ਦਿਨਾਂ ਨੇ ਅੰਗਰੇਜ਼ ਸਰਕਾਰ ਨੂੰ ਵੱਡੇ ਖੌਫ ਨਾਲ ਭਰ ਦਿੱਤਾ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਕੋਈ ਵੱਡੀ ਕ੍ਰਾਂਤੀ ਜਨਮ ਲੈ ਰਹੀ ਹੈ, ਜੋ ਉਨ੍ਹਾਂ ਨੂੰ ਤਹਿਸ ਨਹਿਸ ਕਰ ਦੇਵੇਗੀ।

ਜਗਬਾਣੀ ਵਿਸ਼ੇਸ਼ : ਜਲ੍ਹਿਆਂਵਾਲਾ ਬਾਗ ਕਿਸ਼ਤ -2

  • Jallianwala Bagh
  • Completed story
  • Harpreet Sinngh Kahlon
  • ਜਲ੍ਹਿਆਂਵਾਲਾ ਬਾਗ਼
  • ਖ਼ੂਨੀ ਸਾਕੇ
  • ਮੁਕੰਮਲ ਕਹਾਣੀ
  • ਹਰਪ੍ਰੀਤ ਸਿੰਘ ਕਾਹਲੋਂ

ਨਵਾਂਸ਼ਹਿਰ: ਇਟਲੀ ਤੋਂ ਪਰਤੀ ਬਜ਼ੁਰਗ ਔਰਤ ਦੀ ਮੌਤ ਹੋਣ ਨਾਲ ਸਹਿਮੇ ਲੋਕ

NEXT STORY

Stories You May Like

  • complete withdrawal of us troops from iraq
    ਇਰਾਕ ਤੋਂ ਅਮਰੀਕੀ ਫੌਜ ਦੀ ਮੁਕੰਮਲ ਵਾਪਸੀ : ‘ਇਸਲਾਮਿਕ ਸਟੇਟ’ ਖ਼ਿਲਾਫ਼ 12 ਸਾਲਾਂ ਦੀ ਮੁਹਿੰਮ ਖ਼ਤਮ
  • sensex rises 190 points  nifty crosses 22 700
    ਦੋ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਸੈਂਸੈਕਸ 190 ਅੰਕ ਚੜ੍ਹਿਆ ਤੇ ਨਿਫਟੀ 22,700 ਦੇ ਪਾਰ
  • human civilization
    ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁੱਦ ਲਿਖ ਰਹੇ ਹਾਂ ?
  • gold and silver become cheaper before festivals
    ਤਿਉਹਾਰਾਂ ਤੋਂ ਪਹਿਲਾਂ ਸਸਤੇ ਹੋ ਗਏ ਸੋਨਾ-ਚਾਂਦੀ, ਜਾਣੋ ਕਿੰਨੇ ਡਿੱਗੇ ਭਾਅ
  • people of these 3 zodiac signs will hit the jackpot before diwali
    ਦੀਵਾਲੀ ਤੋਂ ਪਹਿਲਾਂ ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'!
  • youth death case
    ਵਿਆਹ ਤੋਂ ਪਹਿਲਾਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
  • hdfc life icici prudential shares surge  irdai  s new proposal
    HDFC Life-ICICI Prudential  ਦੇ ਸ਼ੇਅਰ ਧੜੰਮ, IRDAI ਦੇ ਨਵੇਂ ਪ੍ਰਸਤਾਵ ਤੋਂ ਚਿੰਤਤ ਨਿਵੇਸ਼ਕ
  • gambhir major statement regarding the 2027 mission
    'ਖਿਡਾਰੀਆਂ ਦੀ ਫਿੱਟਨੈੱਸ ਸਭ ਤੋਂ ਪਹਿਲਾਂ', 2027 ਦੇ ਮਿਸ਼ਨ ਲਈ ਗੰਭੀਰ ਦਾ ਵੱਡਾ ਬਿਆਨ
  • famous punjabi singer buta mohammad
    ਪੰਜਾਬੀ ਗਾਇਕ ਬੂਟਾ ਮੁਹੰਮਦ ਨਾਲ ਸੜਕੀ ਹਾਦਸੇ ਦੀ ਅਫਵਾਹ, ਸਹੀ ਸਲਾਮਤ ਹਨ ਗਾਇਕ
  • raid in jalandhar
    ਜਲੰਧਰ ਦੇ 3 ਮਸ਼ਹੂਰ ਹੋਟਲਾਂ 'ਤੇ ਪੈ ਗਈ RAID! ਜਾਣੋ ਪੂਰੀ ਅਪਡੇਟ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • weather in punjab set to take a turn again
    ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ
Trending
Ek Nazar
pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

scripted conversation sanjay dutt on his remarks in show

ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • drugs smuglers arrested
      ਕਰੋੜਾਂ ਰੁਪਏ ਦੇ ਨਸ਼ੇ ਅਤੇ 1 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਸਣੇ 3 ਤਸਕਰ ਕਾਬੂ
    • kewal singh dhillon
      ਮੁਲਾਜ਼ਮਾਂ ਦੇ DA ਮਾਮਲੇ 'ਤੇ ਕੇਵਲ ਸਿੰਘ ਢਿੱਲੋਂ ਨੇ ਘੇਰੀ ਪੰਜਾਬ ਸਰਕਾਰ,...
    • action in ludhiana
      ਲੁਧਿਆਣਾ 'ਚ ਸਪੈਸ਼ਲ ਆਪ੍ਰੇਸ਼ਨ ਦੌਰਾਨ 2 ਗੈਂਗਸਟਰ ਕਾਬੂ! ਮੋਹਾਲੀ 'ਚ ਕਰਨ ਚੱਲੇ ਸੀ...
    • tehrik e taliban claims responsibility for attack on asi
      ਵੱਡੀ ਖਬਰ: ASI 'ਤੇ ਹਮਲੇ ਦੀ ਤਹਿਰੀਕ-ਏ-ਤਾਲਿਬਾਨ ਨੇ ਲਈ ਜ਼ਿੰਮੇਵਾਰੀ
    • clash in khanna
      ਤੇਜ਼ਧਾਰ ਹਥਿਆਰ ਲੈ ਕੇ ਘਰ 'ਚ ਆ ਮੁੰਡੇ, ਮੁਹੱਲੇ ਵਾਲਿਆਂ ਨੇ ਕਾਬੂ ਕਰ ਕੇ ਕੀਤਾ...
    • congress leaders arrived in delhi to congratulate pargat singh
      ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦੇਣ ਦਿੱਲੀ ਪਹੁੰਚੇ ਕਾਂਗਰਸੀ ਆਗੂ
    • over 108 women will stage the   ramayana
      108 ਤੋਂ ਵੱਧ ਔਰਤਾਂ ਮੰਚ ’ਤੇ ਉਤਾਰਨਗੀਆਂ 'ਰਾਮਾਇਣ', AI ਡਿਜੀਟਲ ਤਕਨੀਕ ਨਾਲ...
    • the politics of reels has reached every household in punjab
      ਪੰਜਾਬ 'ਚ ਘਰ-ਘਰ ਪੁੱਜੀ 'ਰੀਲਾਂ' ਦੀ ਸਿਆਸਤ! 2027 ਤੋਂ ਪਹਿਲਾਂ ਚੋਣਾਂ ਲੜਨ ਦਾ...
    • elderly man jumped into the lake
      ਬਜ਼ੁਰਗ ਵਿਅਕਤੀ ਨੇ ਝੀਲ 'ਚ ਮਾਰੀ ਛਾਲ, ਲੋਕਾਂ ਨੇ ਬਚਾਇਆ
    • youth arrives at hospital with dead snake in a bag
      ਮਰਿਆ ਸੱਪ ਲਿਫ਼ਾਫ਼ੇ 'ਚ ਪਾ ਹਸਪਤਾਲ ਪੁੱਜਾ ਨੌਜਵਾਨ, ਸਟਾਫ਼ ਵੀ ਇਕ ਪਲ ਲਈ ਰਹਿ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +