ਜਲੰਧਰ (ਵੈੱਬ ਡੈਸਕ): ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਵੱਡਾ ਫ਼ੈਸਲਾ ਲੈਂਦਿਆਂ VIP ਕਲਚਰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡੇਰੇ ਵੱਲੋਂ ਬਾਕਾਇਦਾ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ, ਜਿਸ ਵਿਚ ਸਾਫ਼ ਕੀਤਾ ਗਿਆ ਹੈ ਕਿ ਹੁਣ ਡੇਰੇ ਵਿਚ ਨਤਮਸਤਕ ਹੋਣ ਲਈ ਆਉਣ ਵਾਲੇ VIPs ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਮਿਲੇਗਾ ਤੇ ਉਹ ਆਮ ਸੰਗਤ ਦੇ ਨਾਲ ਹੀ ਸਤਿਸੰਗ ਵਿਚ ਬੈਠਣਗੇ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ
ਦੱਸ ਦਈਏ ਕਿ ਡੇਰਾ ਰਾਧਾ ਸੁਆਮੀ ਸਤਿੰਸਗ ਬਿਆਸ ਵਿਚ ਵੱਡੀ ਗਿਣਤੀ ਵਿਚ ਸਿਆਸੀ ਸ਼ਖ਼ਸੀਅਤਾਂ, ਅਦਾਕਾਰ, ਸਿੰਗਰ ਤੇ ਹੋਰ VIPs ਆਉਂਦੇ ਰਹਿੰਦੇ ਹਨ। ਪਹਿਲਾਂ ਇਨ੍ਹਾਂ VIPs ਨੂੰ ਸਪੈਸ਼ਲ ਪਾਸ ਦਿੱਤੇ ਜਾਂਦੇ ਹਨ। ਡੇਰੇ ਵਿਚ ਸਤਿਸੰਗ ਦੌਰਾਨ ਇਹ VIPs ਅਗਲੀਆਂ ਲਾਈਨਾਂ ਵਿਚ ਬੈਠਦੇ ਸਨ। ਪਰ ਹੁਣ ਜਾਰੀ ਤਾਜ਼ਾ ਹੁਕਮਾਂ ਵਿਚ ਇਸ ਸਿਸਟਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਇਹ VIPs ਵੀ ਸਤਿਸੰਗ ਦੌਰਾਨ ਆਮ ਸੰਗਤ ਦੇ ਵਿਚ ਹੀ ਬੈਠਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੰਡ ਨਾਲ ਬੇਸਹਾਰਾ ਵਿਅਕਤੀ ਦੀ ਮੌਤ
NEXT STORY