ਜਲੰਧਰ (ਸਾ.ਟਾ) : ਭਾਰਤ 'ਚ ਕੋਵਿਡ-19 ਮਾਹਾਮਾਰੀ ਦੇ ਕਾਰਣ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਡੇਰਾ ਬਿਆਸ ਦੇ ਸਾਰੇ ਸਤਿਸੰਗ ਘਰਾਂ 'ਚ ਹੋਣ ਵਾਲੇ ਸਤਿਸੰਗ 31 ਮਾਰਚ, 2021 ਤੱਕ ਰੱਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਦਿੱਲੀ ਮੋਰਚੇ ਤੋਂ ਵਾਪਸ ਪਰਤਦੇ 2 ਕਿਸਾਨਾਂ ਦੀ ਮੌਤ, ਜ਼ਖ਼ਮੀਆਂ ਦਾ ਹਾਲ ਜਾਣਨ ਲਈ ਪੁੱਜੇ ਬਲਬੀਰ ਸਿੱਧੂ
ਇਸ ਦੌਰਾਨ ਕਿਸੇ ਵੀ ਸਤਿਸੰਗ ਘਰ 'ਚ ਡੇਰਾ ਬਿਆਸ ਵੱਲੋਂ ਨਾਮਦਾਨ ਦਾ ਪ੍ਰੋਗਰਾਮ ਨਹੀਂ ਹੋਵੇਗਾ। ਉੱਥੇ ਹੀ ਡੇਰਾ ਬਿਆਸ 'ਚ ਵੀ ਸੰਗਤ ਦੇ ਆਉਣ ’ਤੇ ਪਾਬੰਦੀ ਰਹੇਗੀ ਕਿਉਂਕਿ ਇਸ ਡੇਰੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਖਰੜ ਵਾਸੀਆਂ ਨੂੰ ਸਾਢੇ 4 ਸਾਲਾਂ ਬਾਅਦ ਮਿਲੀ ਵੱਡੀ ਰਾਹਤ, ਖੁੱਲ੍ਹਿਆ 'ਮੋਹਾਲੀ-ਖਰੜ ਫਲਾਈਓਵਰ' (ਤਸਵੀਰਾਂ)
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਨਲਾਕ-4 ਦੇ ਤਹਿਤ ਵੀ ਡੇਰਾ ਬਿਆਸ ਨੇ ਇਕ ਨੋਟੀਫਇਕੇਸ਼ਨ ਜਾਰੀ ਕਰਕੇ ਸਪੱਸ਼ਟ ਕੀਤਾ ਸੀ ਕਿ ਕੋਵਿਡ-19 ਦੇ ਚੱਲਦਿਆਂ ਸਾਰੇ ਰਾਧਾ ਸੁਆਮੀ ਸਤਿਸੰਗ ਘਰਾਂ 'ਚ 31 ਦਸੰਬਰ ਤੱਕ ਕੋਈ ਸਤਿਸੰਗ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕਲਯੁਗੀ ਭਰਾ ਨੇ ਪਵਿੱਤਰ ਰਿਸ਼ਤੇ ਦੀਆਂ ਉਡਾਈਆਂ ਧੱਜੀਆਂ, ਮਾਸੀ ਦੀ ਕੁੜੀ ਨਾਲ ਹਵਸ ਮਿਟਾ ਕੀਤਾ ਗਰਭਵਤੀ
ਇਹ ਵੀ ਦੱਸਣਯੋਗ ਹੈ ਕਿ ਡੇਰਾ ਬਿਆਸ 'ਚ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤ ਮੱਥਾ ਟੇਕਣ ਜਾਂਦੀ ਹੈ ਅਤੇ ਸਤਿਸੰਗ ਦੇ ਪ੍ਰੋਗਰਾਮਾਂ 'ਚ ਹਿੱਸਾ ਲੈਂਦੀ ਹੈ, ਇਸ ਲਈ ਡੇਰੇ ਵੱਲੋਂ ਕੋਵਿਡ ਮਹਾਮਾਰੀ ਨੂੰ ਧਿਆਨ 'ਚ ਰੱਖਦਿਆਂ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ।
ਨੋਟ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਡੇਰਾ ਬਿਆਸ ਵੱਲੋਂ ਸਮਾਗਮ ਰੱਦ ਕਰਨ ਸਬੰਧੀ ਤੁਹਾਡੀ ਰਾਏ?
ਕੋਰੋਨਾ ਨਾਲ 3 ਹੋਰ ਮਰੀਜ਼ਾਂ ਦੀ ਮੌਤ, 47 ਦੀ ਰਿਪੋਰਟ ਆਈ ਪਾਜ਼ੇਟਿਵ
NEXT STORY