ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦਰਮਿਆਨ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਦਿੱਲੀ ਮੋਰਚੇ ਤੋਂ ਵਾਪਸ ਪਰਤਦੇ ਹੋਏ ਇਕ ਦਰਦਨਾਕ ਹਾਦਸੇ ਦੌਰਾਨ 2 ਕਿਸਾਨਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਦਸੇ ਦਾ ਸ਼ਿਕਾਰ ਹੋਏ ਕਿਸਾਨ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਜਾਤੜੀ ਤੇ ਰੰਗੀਆਂ ਦੇ ਵਸਨੀਕ ਹਨ।
ਇਹ ਵੀ ਪੜ੍ਹੋ : ਖਰੜ ਵਾਸੀਆਂ ਨੂੰ ਸਾਢੇ 4 ਸਾਲਾਂ ਬਾਅਦ ਮਿਲੀ ਵੱਡੀ ਰਾਹਤ, ਖੁੱਲ੍ਹਿਆ 'ਮੋਹਾਲੀ-ਖਰੜ ਫਲਾਈਓਵਰ' (ਤਸਵੀਰਾਂ)
ਮੋਹਾਲੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਹੋਏ ਜ਼ਖ਼ਮੀ ਕਿਸਾਨਾਂ ਦਾ ਹਾਲਚਾਲ ਜਾਣਨ ਲਈ ਸਿਹਤ ਮੰਤਰੀ ਬਲਬੀਰ ਸਿੱਧੂ ਵੀ ਪਹੁੰਚੇ। ਬਲਬੀਰ ਸਿੱਧੂ ਨੇ ਦੱਸਿਆ ਕਿ ਇਹ ਕਿਸਾਨ ਛੋਟਾ ਹਾਥੀ (ਫੋਰ ਵ੍ਹੀਲਰ) 'ਚ ਸਵਾਰ ਸਨ ਅਤੇ ਭਾਗੋਮਾਜਰਾ ਵਿਖੇ ਟਿੱਪਰ ਨਾਲ ਹੋਈ ਟੱਕਰ ਦੀ ਮੰਦਭਾਗੀ ਘਟਨਾ ਕਾਰਣ 2 ਕਿਸਾਨ ਦੀਪ ਸਿੰਘ ਪਿੰਡ ਪੋਪਨਾ, ਜ਼ਿਲ੍ਹਾ ਮੋਹਾਲੀ ਤੇ ਸੁਖਦੇਵ ਸਿੰਘ ਪਿੰਡ ਡਡਿਆਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ 'ਚ ਤੌਲੀਆ ਛੱਡਣ ਦਾ ਮਾਮਲਾ, SMO ਨੇ ਬਿਠਾਈ ਜਾਂਚ
ਇਸ ਤੋਂ ਇਲਾਵਾ 4 ਕਿਸਾਨਾਂ ਦੀ ਹਾਲਤ ਨਾਜ਼ੁਕ ਹੋਣ ਕਾਰਣ ਇਨ੍ਹਾਂ ਨੂੰ ਸਿਵਲ ਹਸਪਤਾਲ ਮੋਹਾਲੀ ਤੋਂ ਅੱਗੇ ਪੀ. ਜੀ. ਆਈ. ਅਤੇ ਸੈਕਟਰ-32 ਹਸਪਤਾਲ, ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕਲਯੁਗੀ ਭਰਾ ਨੇ ਪਵਿੱਤਰ ਰਿਸ਼ਤੇ ਦੀਆਂ ਉਡਾਈਆਂ ਧੱਜੀਆਂ, ਮਾਸੀ ਦੀ ਕੁੜੀ ਨਾਲ ਹਵਸ ਮਿਟਾ ਕੀਤਾ ਗਰਭਵਤੀ
ਉਨ੍ਹਾਂ ਦੱਸਿਆ ਕਿ 3 ਕਿਸਾਨ ਮੋਹਾਲੀ ਹਸਪਤਾਲ ਵਿਖੇ ਜ਼ੇਰੇ-ਏ-ਇਲਾਜ਼ ਹਨ। ਉਨ੍ਹਾਂ ਦੱਸਿਆ ਕਿ 2 ਕਿਸਾਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਐਸ. ਐਮ. ਓ ਡਾ. ਅਰੀਤ ਕੌਰ ਨੂੰ ਕਿਸਾਨਾਂ ਦੇ ਮਿਆਰੀ ਇਲਾਜ ਯਕੀਨੀ ਕਰਨ ਲਈ ਹਦਾਇਤਾਂ ਵੀ ਦਿੱਤੀਆਂ।
ਨੋਟ : ਕਿਸਾਨ ਅੰਦੋਲਨ ਨੂੰ ਦੇਖਦਿਆਂ ਵੀ ਖੇਤੀ ਕਾਨੂੰਨ ਵਾਪਸ ਨਾ ਲੈਣ ਦੀ ਕੇਂਦਰ ਦੀ ਜਿੱਦ ਬਾਰੇ ਦਿਓ ਰਾਏ
ਕਨਵਰ ਗਰੇਵਾਲ ਨੇ ਧਰਨੇ ’ਚ ਕੀਤੀ ਕਿਸਾਨਾਂ ਦੀ ਮਾਲਸ਼, ਵੀਡੀਓ ਨੇ ਜਿੱਤੇ ਲੋਕਾਂ ਦੇ ਦਿਲ
NEXT STORY