ਬਿਆਸ : ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਡੇਰੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਡੇਰਾ ਬਿਆਸ ਵਲੋਂ ਡੇਰੇ ਵਿਚ ਵੀ. ਆਈ. ਪੀ. ਕਲਚਰ ਖ਼ਤਮ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਪਹਿਲਾਂ ਇਹ ਅਕਸਰ ਦੇਖਿਆ ਜਾਂਦਾ ਸੀ ਕਿ ਸਤਿਸੰਗ ਦੌਰਾਨ ਵੀ. ਆਈ. ਪੀ. ਪਾਸ ਹੁੰਦੇ ਸਨ, ਹੁਣ ਡੇਰਾ ਮੁਖੀ ਵਲੋਂ ਵੀ. ਆਈ. ਪੀ. ਕਲਚਰ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਗਿਆ ਹੈ। ਡੇਰੇ ਮੁਤਾਬਕ ਜਿੱਥੇ ਪਹਿਲਾਂ ਵੀ. ਆਈ. ਪੀ. ਆ ਕੇ ਬੈਠਦੇ ਸਨ, ਹੁਣ ਇਥੇ ਕੋਈ ਵੀ. ਆਈ. ਪੀ. ਨਹੀਂ ਹੋਵੇਗਾ ਸਾਰੀ ਸੰਗਤ ਇਕ ਸਮਾਨ ਹੋਵੇਗੀ। ਸੂਤਰ ਦੱਸਦੇ ਹਨ ਕਿ ਡੇਰੇ ਵਿਚ ਪਹਿਲਾਂ ਇਕ ਵੀ. ਆਈ. ਪੀ. ਪਾਸ ਵੀ ਜਾਰੀ ਕੀਤਾ ਜਾਂਦਾ ਸੀ, ਜਿਸ ਨੂੰ ਹੁਣ ਡੇਰਾ ਮੁਖੀ ਵਲੋਂ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਨੇ ਜਾਰੀ ਕੀਤੇ ਹੁਕਮ
ਦੱਸਣਯੋਗ ਹੈ ਕਿ ਡੇਰਾ ਬਿਆਸ ਦੇ ਦੇਸ਼ ਭਰ ਵਿਚ ਕਰੋੜਾਂ ਦੀ ਗਿਣਤੀ ਵਿਚ ਸ਼ਰਧਾਲੂ ਹਨ ਅਤੇ ਡੇਰਾ ਮੁਖੀ ਦੇ ਸਤਿਸੰਗ ਵਿਚ ਵੱਡੀ ਗਿਣਤੀ ਸ਼ਰਧਾਲੂ ਪਹੁੰਚਦੇ ਹਨ। ਡੇਰੇ ਵਲੋਂ ਵੀ. ਆਈ. ਪੀ. ਕਲਚਰ ਖ਼ਤਮ ਕਰਨ ਦੇ ਫੈ਼ਸਲੇ ਨਾਲ ਸ਼ਰਧਾਲੂਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਸ਼ਰਧਾਲੂਆਂ ਦਾ ਆਖਣਾ ਹੈ ਕਿ ਡੇਰੇ ਵਿਚ ਵੀ. ਆਈ. ਪੀ. ਕਲਚਰ ਖ਼ਤਮ ਕਰਨਾ ਬੇਹੱਦ ਸ਼ਲਾਘਾਯੋਗ ਕਦਮ ਹੈ। ਇਸ ਨਾਲ ਸੰਗਤ ਵਿਚ ਉਤਸ਼ਾਹ ਹੈ।
ਇਹ ਵੀ ਪੜ੍ਹੋ : HMPV ਵਾਇਰਸ ਨੂੰ ਲੈ ਕੇ ਪੰਜਾਬ ਵਿਚ ਜਾਰੀ ਹੋਈ ਐਡਵਾਈਜ਼ਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਕ ਵਾਰ ਫਿਰ ਹਵਾਈ ਅੱਡੇ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ ਸਲੂਕ
NEXT STORY